ਅੰਮਿ੍ਤਸਰ, 26 ਨਵੰਬਰ (ਪੰਜਾਬ ਪੋਸਟ- ਦੀਪ ਦੇਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਸਾਹਿਤਕ ਸੰਸਥਾਵਾਂ, ਫ਼ੋਕਲੋਰ
ਰਿਸਰਚ ਅਕਾਦਮੀ, ਏਕਮ ਸਾਹਿਤ ਮੰਚ, ਪੰਜਾਬੀ ਹੈਰੀਟੇਜ ਫਾਉਂਡੇਸ਼ਨ, ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ, ਪੰਜਾਬੀ ਸਾਹਿਤ ਸਭਾ ਚੋਗਾਵਾਂ, ਪੰਜਾਬੀ ਸਾਹਿਤ ਸੰਗਮ ਦੇ ਸਹਿਯੋਗ ਨਾਲ 30 ਨਵੰਬਰ ਨੂੰ ਸ਼ਾਮ 4.00 ਵਜੇ ਸਥਾਨਕ ਵਿਰਸਾ ਵਿਹਾਰ ਵਿਖੇ ਇਕ ਸ਼ਾਨਦਾਰ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ।ਇਸ ਕਵੀ ਦਰਬਾਰ ਵਿੱਚ ਪੰਜਾਬ ਤੋਂ ਇਲਾਵਾ ਨਾਗਪੁਰ, ਭੋਪਾਲ, ਮੁੰਬਈ, ਮਲੇਸ਼ੀਆ, ਆਸਟ੍ਰੇਲੀਆ ਦੇ ਪ੍ਰਸਿੱਧ ਕਵੀ ਭਾਗ ਲੈ ਰਹੇ ਹਨ।ਇਹ ਜਾਣਕਾਰੀ ਕਵੀ ਦਰਬਾਰ ਸੰਬੰਧੀ ਤਿਆਰੀਆਂ ਲਈ ਕੀਤੀ ਗਈ ਇਕ ਵਿਸ਼ੇਸ਼ ਮੀਟਿੰਗ ਵਿੱਚ ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ ਅਤੇ ਜਨਰਲ ਸਕੱਤਰ ਰਮੇਸ਼ ਯਾਦਵ ਨੇ ਦਿੱਤੀ।ਮੀਟਿੰਗ ਵਿੱਚ ਇਨ੍ਹਾਂ ਸਾਰੀਆਂ ਸੰਸਥਾਵਾਂ ਦੇ ਪ੍ਰਮੁੱਖ ਨੁਮਾਇੰਦੇ ਜਿਨ੍ਹਾਂ ਵਿੱਚ ਗੁਰਬਾਜ ਸਿੰਘ, ਸਿਮਰਜੀਤ ਸਿੰਘ, ਸੁਰਿੰਦਰ ਕੌਰ ਕੰਵਲ, ਕਰਮਜੀਤ ਕੌਰ ਜੱਸਲ, ਭੁਪਿੰਦਰ ਸੰਧੂ, ਕਮਲ, ਜਸਬੀਰ ਸਿੰਘ ਝਬਾਲ, ਸ਼ਿਵਦੇਵ ਸਿੰਘ, ਮਲਵਿੰਦਰ ਸਿੰਘ, ਡਾ. ਸ਼ਿਆਮ ਸੁੰਦਰ ਦੀਪਤੀ, ਡਾ. ਸਤਨਾਮ ਕੌਰ ਰੰਧਾਵਾ ਹਾਜ਼ਰ ਸਨ।
Check Also
ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ
9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …
Punjab Post Daily Online Newspaper & Print Media