
ਫਾਜਿਲਕਾ, 23 ਜੁਲਾਈ (ਵਿਨੀਤ ਅਰੋੜਾ) – ਰੇਲਵੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਾਰਦਰਨ ਰੇਲਵੇ ਪੈਸੰਜਰ ਸਮੰਤੀ ਦੀ ਅਗਵਾਈ ਵਿਚ ਸਾਂਝਾ ਮੋਰਚਾ ਵੱਲੋਂ ਚਲਾਈ ਗਈ ਭੁੱਖ ਹੜਤਾਲ ਬੁੱਧਵਾਰ ਨੂੰ 13ਵੇਂ ਦਿਨ ਵਿਚ ਸ਼ਾਮਲ ਹੋ ਗਈ। ਭੁੱਖ ਹੜਤਾਲ ਵਿਚ ਪੰਜਾਬ ਪੱਲੇਦਾਰ ਯੂਨੀਅਨ ਦੇ ਉਪ ਪ੍ਰਧਾਨ ਬਖਤਾਵਰ ਸਿੰਘ ਦੀ ਅਗਵਾਈ ਵਿਚ ਵਰਕਰ ਭੁੱਖ ਹੜਤਾਲ ਵਿਚ ਸ਼ਾਮਲ ਹੋਏ। ਸੰਬੋਧਨ ਕਰਦੇ ਹੋਏ ਬਖਤਾਵਰ ਸਿੰਘ ਨੇ ਕਿਹਾ ਕਿ ਇਕ ਪਾਸੇ ਤਾਂ 2014-15 ਰੇਲਵੇ ਬਜ਼ਟ ਵਿਚ ਕੇਂਦਰ ਸਰਕਾਰ ਬੁਲੈਟ ਪਰੂਫ਼ ੯ ਗੱਡੀਆਂ ਚਲਾਉਣ ਦਾ ਪ੍ਰਬੰਧ ਕਰ ਰਹੀ ਹੈ। ਇਕ ਬੁਲੈਟ ਗੱਡੀ ਤੇ ਲਗਭਗ 6000 ਕਰੋੜ ਰੁਪਏ ਖਰਚ ਹੋਣੇ ਹਨ। ਦੂਜੇ ਪਾਸੇ ਡੀਐਮਯੂ ਗੱਡੀਆਂ ਵਿਚ ਪਖਾਨਿਆਂ ਆਦਿ ਦਾ ਪ੍ਰਬੰਧ ਨਹੀਂ ਹੈ। ਡੱਬਿਆਂ ਦੀ ਸੰਖਿਆ ਘੱਟ ਹੈ। ਜਿਸ ਵਿਚ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭੁੱਖ ਹੜਤਾਲ ਵਿਚ ਬਚਨ ਸਿੰਘ, ਜੰਗੀਰ ਸਿੰਘ, ਬਲਵੰਤ ਸਿੰਘ, ਗੁਰਦੀਪ ਸਿੰਘ, ਪ੍ਰੀਤਮ ਸਿੰਘ, ਸੁਰਜੀਤ ਸਿੰਘ, ਸੰਤਾ ਸਿੰਘ, ਦਰਸ਼ਨ ਸਿੰਘ, ਪਿਆਰਾ ਸਿੰਘ, ਦਲੀਪ ਸਿੰਘ ਅਤੇ ਸਾਬਕਾ ਐਸਐਮਓ ਰਜਿੰਦਰ ਗਗਨੇਜਾ ਭੁੱਖ ਹੜਤਾਲ ਵਿਚ ਸ਼ਾਮਲ ਹੋਏ। ਭੁੱਖ ਹੜਤਾਲੀਆਂ ਨੂੰ ਸਮੰਤੀ ਅਤੇ ਸਾਂਝੇ ਮੋਰਚੇ ਦੇ ਪ੍ਰਧਾਨ ਡਾ. ਅਮਰ ਲਾਲ ਬਾਘਲਾ, ਰਾਜ ਕਿਸ਼ੋਰ ਕਾਲੜਾ, ਰਾਜਪਾਲ ਗੁੰਬਰ, ਜਗਦੀਸ਼ ਚੰਦਰ ਕਟਾਰੀਆ, ਰੇਮਸ਼ ਚੁਚਰਾ, ਇਕਬਾਲ ਸਿੰਘ, ਹਰਸ਼ਰਨ ਸਿੰਘ ਬੇਦੀ ਨੇ ਹਾਰ ਪਾ ਕੇ ਭੁੱਖ ਹੜਤਾਲ ਤੇ ਬਿਠਾਇਆ। ਡਾ. ਬਾਘਲਾ ਨੇ ਇਸ ਸਮੇਂ ਕਿਹਾ ਕਿ ਜਨਤਾ ਦੀਆਂ ਜਾਇਜ ਮੰਗਾਂ ਦੇ ਲਈ ਭੁੱਖ ਹੜਤਾਲ ਅੱਜ 13 ਵੇਂ ਦਿਨ ਵਿਚ ਸ਼ਾਮਲ ਹੋ ਗਈ ਹੈ। ਪਰ ਰੇਲਵੇ ਅਧਿਕਾਰੀ ਇਸ ਭੁੱਖ ਹੜਤਾਲ ਨੂੰ ਅੱਖੋਂ ਪਰੋਖੇ ਕਰ ਰਹੇ ਹਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media