ਸਮਰਾਲਾ, 29 ਨਵੰਬਰ (ਪੰਜਾਬ ਪੋਸਟ- ਕੰਗ) – ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼, ਜਿਲਾ ਸਿੱਖਿਆ ਅਫਸਰ ਸਵਰਨਜੀਤ ਕੌਰ ਅਤੇ ਜਿਲਾ ਸਾਇੰਸ ਸੁਪਰਵਾਈਜ਼ਰ ਬਲਵਿੰਦਰ ਕੌਰ ਦੀ ਯੋਗ ਅਗਵਾਈ ਵਿੱਚ ਦੋ ਰੋਜਾ ਤਹਿਸੀਲ ਪੱਧਰੀ 46ਵੀਂ ਵਿਗਿਆਨ ਪ੍ਰਦਰਸ਼ਨੀ ‘ਸਥਾਈ ਵਿਕਾਸ ਲਈ ਨਵੀਨਤਾ’ ਸਰਕਾਰੀ ਹਾਈ ਸਕੂਲ ਉਟਾਲਾਂ ਵਿਖੇ, ਸਕੂਲ ਮੁਖੀ ਮੇਘਦਾਸ ਜਵੰਦਾ ਸਟੇਟ ਅਤੇ ਨੈਸ਼ਨਲ ਐਵਾਰਡੀ ਅਤੇ ਨੋਡਲ ਅਫਸਰ ਪਿ੍ਰੰਸੀਪਲ ਮੁਨੀਸ਼ ਕੁਮਾਰ ਦੀ ਦੇਖ-ਰੇਖ ਹੇਠ ਲਗਵਾਈ ਗਈ।ਜਿਸ ਵਿੱਚ ਸਮਰਾਲਾ ਤਹਿਸੀਲ ਦੇ 22 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਪ੍ਰਦਰਸ਼ਨੀ ਦਾ ਉਦਘਾਟਨ ਪ੍ਰਵਾਸੀ ਭਾਰਤੀ ਮੇਜਰ ਸਿੰਘ ਮੇਜੀ ਪ੍ਰਧਾਨ ਯੂਥ ਸਪੋਰਟਸ ਕਲੱਬ ਉਟਾਲਾਂ ਨੇ ਕੀਤਾ ਅਤੇ ਪ੍ਰਦਰਸ਼ਨੀ ਲਈ 10,000 ਰੁਪਏ ਆਪਣੇ ਵੱਲੋਂ ਅਤੇ 5,000 ਰੁਪਏ ਸਪੋਰਟਸ ਕਲੱਬ ਵੱਲੋਂ ਦਾਨ ਦਿੱਤੇ। 
ਉਦਘਾਟਨ ਸਮੇਂ ਮੇਜਰ ਸਿੰਘ ਮੇਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹੋ ਜਿਹੀਆਂ ਵਿਗਿਆਨਕ ਪ੍ਰਦਰਸ਼ਨੀਆਂ ਵਿਦਿਆਰਥੀਆਂ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਨੂੰ ਹੁਲਾਰਾ ਦਿੰਦੀਆਂ ਹਨ ਅਤੇ ਵਿਗਿਆਨਕ ਸਿਧਾਤਾਂ ਨੂੰ ਸਮਝਣ ਵਿੱਚ ਰੁਚੀ ਪੈਦਾ ਕਰਦੀਆਂ ਹਨ।ਇਸ ਮੌਕੇ ਅਧਿਆਪਕਾਂ ਦੇ ਟੀਚਿੰਗ ਏਡ ਕੰਮਪੀਟੀਸ਼ਨ ਵਿੱਚ ਸਰਕਾਰੀ ਹਾਈ ਸਕੂਲ ਉਟਾਲਾਂ ਦੇ ਮੈਥ ਅਧਿਆਪਕ ਰਾਜਵੀਰ ਸਿੰਘ ਨੇ ਪਹਿਲਾ ਸਥਾਨ ਅਤੇ ਸ.ਸ.ਸ ਸਕੂਲ ਰਾਜੇਵਾਲ-ਕੁੱਲੇਵਾਲ ਦੀ ਕਰਮਜੀਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਪ੍ਰਦਰਸ਼ਨੀ ਦੇ ਦੂਜੇ ਦਿਨ ਇਨਾਮ ਵੰਡ ਸਮਾਰੋਹ ਮੌਕੇ ਜਿਲਾ ਸਾਇੰਸ ਸੁਪਰਵਾਈਜ਼ਰ ਬਲਵਿੰਦਰ ਕੌਰ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ, ਉਨਾਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਤਰਾਂ ਦੀਆਂ ਪ੍ਰਦਰਸ਼ਨੀਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਵਿੱਚੋਂ ਹੀ ਕੱਲ ਦੇ ਵਿਗਿਆਨੀ ਪੈਦਾ ਹੋਣੇੇ ਹਨ ਅਤੇ ਇਹੋ ਜਿਹੀਆਂ ਪ੍ਰਦਰਸ਼ਨੀਆਂ ਅੱਜ ਦੇ ਸਮੇਂ ਦੀ ਮੁੱਖ ਲੋੜ ਹਨ, ਜੋ ਕਿ ਸਾਇੰਸ ਵਿਸ਼ੇ ਦੇ ਔਖੇ ਸਿਧਾਤਾਂ ਨੂੰ ਸੌਖੇ ਤਰੀਕੇ ਨਾਲ ਸਮਝਣ ਵਿੱਚ ਸਹਾਈ ਹੁੰਦੀਆਂ ਹਨ।ਮਿਡਲ ਪੱਧਰ ਦੇ ਮੁਕਾਬਲੇ ਵਿੱਚ ਖੱਟਰਾਂ ਦੀ ਇੰਦਰਪ੍ਰੀਤ ਕੌਰ, ਬਾਲਿਓ ਦਾ ਬਲਵਿੰਦਰ ਸਿੰਘ, ਕੁੱਬੇ ਦਾ ਸੰਦੀਪ ਸਿੰਘ ਜੇਤੂ ਰਹੇ। ਹਾਈ ਵਿਭਾਗ ਦੇ ਪਹਿਲੇ ਥੀਮ ਵਿੱਚ ਬਗਲੀ ਕਲਾਂ ਦਾ ਪ੍ਰਭਦੀਪ ਸਿੰਘ, ਮਾਣਕੀ ਦੀ ਕੋਮਲਪ੍ਰੀਤ ਕੌਰ, ਰਾਜੇਵਾਲ ਕੁੱਲੇਵਾਲ ਦੀ ਸੁਖਮਨੀ, ਉਟਾਲਾਂ ਦੀ ਰਮਨਦੀਪ ਕੌਰ, ਦੂਸਰੇ ਥੀਮ ਵਿੱਚ ਕੁੱਬਾ ਦੇ ਮਨਵੀਰ ਸਿੰਘ, ਕੋਟਾਲਾ ਦੀ ਤਰਨਪ੍ਰੀਤ ਕੌਰ, ਉਟਾਲਾਂ ਦੀ ਸਤਵੀਰ ਕੌਰ, ਤੀਸਰੇ ਥੀਮ ਵਿੱਚ ਕੁੱਬੇ ਦੀ ਮੁਸਕਾਨ, ਕੰਨਿਆ ਸਕੂਲ ਸਮਰਾਲਾ ਦੀ ਕੋਮਾਲਿਕਾ, ਉਟਾਲਾਂ ਦੀ ਦਿਲਪ੍ਰੀਤ ਕੌਰ, ਚੌਥੇ ਥੀਮ ਵਿੱਚ ਕੁੱਬਾ ਦੀ ਜਸਪ੍ਰੀਤ ਕੌਰ, ਘੁਲਾਲ ਦਾ ਹਰਸ਼ਦੀਪ ਸਿੰਘ, ਕੋਟਲਾ ਸਮਸ਼ਪੁਰ ਦੀ ਮਹਿਕਪ੍ਰੀਤ ਕੌਰ, ਪੰਜਵੇਂ ਥੀਮ ਵਿੱਚ ਉਟਾਲਾਂ ਦੀ ਮਹਿਕਪ੍ਰੀਤ ਕੌਰ, ਕਕਰਾਲਾ ਕਲਾਂ ਦਾ ਗੰਗਾ ਸਿੰਘ, ਮੁਸ਼ਕਾਬਾਦ ਦਾ ਹਨੀ ਸਿੰਘ, ਸੀਨੀ: ਸੈਕੰ: ਸਕੂਲ ਲੜਕੇ ਸਮਰਾਲਾ ਦਾ ਸਾਹਿਲ ਸਿੰਘ ਅਤੇ ਛੇਵੇਂ ਥੀਮ ਵਿੱਚ ਕੁੱਬੇ ਦੀ ਮਨਦੀਪ ਕੌਰ, ਘੁਲਾਲ ਦਾ ਕਰਮਵੀਰ ਸਿੰਘ, ਮਾਣੇਵਾਲ ਦਾ ਵਰਿੰਦਰ ਸਿੰਘ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਜੇਤੂ ਰਹੇ।
ਇਸ ਮੌਕੇ ਐਸ.ਐਮ.ਸੀ ਦੇ ਚੇਅਰਪਰਸਨ ਗੁਰਦੀਪ ਕੌਰ, ਅਧਿਆਪਕ ਚੇਤਨਾ ਮੰਚ ਦੇ ਪ੍ਰਧਾਨ ਲੈਕ: ਵਿਜੈ ਕੁਮਾਰ ਸ਼ਰਮਾ ਅਤੇ ਦਰਸ਼ਨ ਸਿੰਘ ਕੰਗ, ਪਿ੍ਰੰਸੀਪਲ ਮਨੋਜ ਕੁਮਾਰ, ਪਿ੍ਰੰਸੀ: ਰੇਨੂੰ ਕਲਿਆਣ, ਸੰਦੀਪ ਕੌਰ, ਸਰਪੰਚ ਬੱਬੀ, ਪ੍ਰੇਮਵੀਰ ਸੱਦੀ, ਅਵਤਾਰ ਸਿੰਘ, ਬਲਵਿੰਦਰ ਸਿੰਘ ਬਿੰਦੀ, ਹਰਭਜਨ ਸਿੰਘ, ਕਰਮ ਸਿੰਘ, ਬਚਿੱਤਰ ਸਿੰਘ, ਬਲਵਿੰਦਰ ਕੁਮਾਰ ਵਰਮਾ ਸੀਨੀ. ਜਿਲਾ ਵਾਇਸ ਪ੍ਰਧਾਨ ਕਾਂਗਰਸ, ਐਡਵੋਕੇਟ ਸ਼ਿਵ ਕੁਮਾਰ ਕਲਿਆਣ ਅਤੇ ਸਟਾਫ ਮੈਂਬਰਾਂ ਵਿੱਚ ਗੁਰਮੁੱਖ ਸਿੰਘ, ਰਾਜੇਸ਼ ਕੁਮਾਰ, ਅਰਮਿੰਦਰ ਕੌਰ, ਅਮਨਦੀਪ ਕੌਰ, ਦਵਿੰਦਰਜੀਤ ਸਿੰਘ, ਰਸ਼ਪਾਲ ਕੌਰ, ਕਮਲਪ੍ਰੀਤ ਕੌਰ, ਪ੍ਰੀਤੀ ਚੰਮ, ਟੀਟੂ, ਸੰਜੇਪੁਰੀ, ਦਿਆਲ ਕੌਰ, ਹਰਮੇਸ਼ ਕੌਰ, ਦਮਨਪ੍ਰੀਤ ਕੌਰ, ਦਲਜੀਤ ਕੌਰ ਆਦਿ ਅਧਿਆਪਕ, ਸਕੂਲ ਵਿਦਿਆਰਥੀ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣ ਵੀ ਹਾਜਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media