Thursday, June 11, 2026

ਕਾਲਕਾ ਨੇ ਸਰਨਾ ਨੂੰ ਸਕੂਲਾਂ ਦੇ ਅਰਥਚਾਰੇ ਸਬੰਧੀ ਮੀਡੀਆ ਬਹਿਸ ਦੀ ਦਿੱਤੀ ਚੁਨੌਤੀ

harmit-singh-kalkaਨਵੀਂ ਦਿੱਲੀ, 30 ਨਵੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸਾਬਕਾ ਕਮੇਟੀ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਅਤੇ ਉਨ੍ਹਾਂ ਦੇ ਵੱਡੇ ਭਰਾਤਾ ਦੇ ਪ੍ਰਬੰਧਕੀ ਕਾਲ ਨੂੰ ਵਿਚਾਰਧਾਰਕ ਤੌਰ ’ਤੇ ਮਲਿਕ ਭਾਗੋ ਵੱਜੋਂ ਪਰਿਭਾਸ਼ਿਤ ਕੀਤਾ ਹੈ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਦੇ ਸਟਾਫ਼ ਵੱਲੋਂ ਇੱਕ ਦਿਨੀਂ ਕੀਤੀ ਗਈ ਹੜਤਾਲ ਉਪਰੰਤ ਸਰਨਾ ਅਤੇ ਕਾਲਕਾ ਵਿਚਾਲੇ ਸ਼ੋਸ਼ਲ ਮੀਡੀਆ ’ਤੇ ਸਿਆਸੀ ਜੰਗ ਸਿੱਖਰਾਂ ’ਤੇ ਹੈ।ਸਰਨਾ ਨੇ ਸਟਾਫ਼ ਦੀ ਹੜਤਾਲ ਨੂੰ ਕਮੇਟੀ ਦੇ ਮਾੜੇ ਮਾਲੀ ਹਾਲਾਤਾਂ ਅਤੇ ਲੱਚਰ ਪ੍ਰਬੰਧ ਨਾਲ ਜੋੜਦੇ ਹੋਏ ਸਟਾਫ਼ ਨੂੰ ਭਾਈ ਲਾਲੋ ਅਤੇ ਮੌਜੂਦਾ ਕਮੇਟੀ ਪ੍ਰਬੰਧਕਾਂ ਨੂੰ ਮਲਕ ਭਾਗੋ ਦੱਸਿਆ ਸੀ।ਜਿਸ ’ਤੇ ਤੱਥਾਂ ਨਾਲ ਪਲਟਵਾਰ ਕਰਦੇ ਹੋਏ ਅੱਜ ਕਾਲਕਾ ਨੇ ਸਰਨਾ ਭਰਾਵਾਂ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਨਸੀਹਤ ਦੇ ਦਿੱਤੀ।
ਕਾਲਕਾ ਨੇ ਦੱਸਿਆ ਕਿ 2013 ’ਚ ਜਦੋਂ ਸਰਨਾ ਭਰਾਵਾਂ ਨੇ ਕਮੇਟੀ ਪ੍ਰਬੰਧ ਛੱਡਿਆ ਸੀ ਉਸ ਵੇਲੇ ਕਮੇਟੀ ਸਕੂਲਾਂ ਕੋਲ 43.87 ਕਰੋੜ ਰੁਪਏ ਦੀ ਐਫ.ਡੀ.ਆਰ ਸਨ ਅਤੇ 6ਵੇਂ ਤਣਖਾਹ ਕਮਿਸ਼ਨ ਦੀ 146.30 ਕਰੋੜ ਰੁਪਏ ਦੀ ਦਣਦਾਰੀ ਸਕੂਲਾਂ ਸਿਰ ਬਾਕੀ ਸੀ।ਇਸ ਦੇ ਨਾਲ ਹੀ ਤਿਲਕ ਨਗਰ, ਨਾਨਕ ਪਿਆਊ, ਪੰਜਾਬੀ ਬਾਗ ਅਤੇ ਫਤਹਿ ਨਗਰ ਸਕੂਲ ਦੇ ਸਟਾਫ਼ ਦੀ ਤਿੰਨ-ਚਾਰ ਮਹੀਨੇ ਦੀ ਤਣਖਾਹਾਂ ਵੀ ਬਕਾਇਆ ਸਨ।ਸਕੂਲਾਂ ’ਚ ਗ੍ਰੈਚੁਇਟੀ ਅਤੇ ਪੀ.ਐਫ ਦਾ 2.5 ਤੋਂ 3 ਕਰੋੜ ਰੁਪਏ ਵੀ ਸਮੇਂ ਸਿਰ ਜਮਾ ਨਹੀਂ ਕਰਾਇਆ ਗਿਆ ਸੀ।
ਕਾਲਕਾ ਨੇ ਕਿਹਾ ਕਿ ਅਸਲ ’ਚ ਸਰਨਾ ਦਾ 10 ਸਾਲ ਦਾ ਰਾਜ ਮਲਕ ਭਾਗੋ ਵਾਲਾ ਰਾਜ ਸੀ ਜਿਸ ’ਚ ਕਿਰਤੀ ਸਟਾਫ ਨੂੰ ਜੋ ਕਿ ਭਾਈ ਲਾਲੋ ਬਣ ਕੇ ਸੇਵਾ ਕਰ ਰਿਹਾ ਸੀ ਨੂੰ ਉਸਦਾ ਹੱਕ ਦੇਣ ਤੋਂ ਗੁਰੇਜ਼ ਕੀਤਾ ਗਿਆ। ਸਟਾਫ਼ ਦਾ ਕੋਈ ਦਰਦ ਨਹੀਂ ਸੁਣਿਆ ਗਿਆ।ਸਗੋਂ ਮੈਂਬਰਾਂ ਅਤੇ ਚੇਅਰਮੈਨਾਂ ਨੂੰ ਖੁਸ਼ ਕਰਨ ਵਾਸਤੇ ਬੇਲੋੜੀ ਭਰਤੀ ਕੀਤੀ ਗਈ।ਜਦੋਂ ਅਸੀਂ ਪ੍ਰਬੰਧ ਸੰਭਾਲਿਆ ਤਾਂ ਗੈਰ ਵਿਦਿਅਕ ਸਟਾਫ਼ ਦੇ ਤੌਰ ’ਤੇ 479 ਬੰਦੇ ਵਾਧੂ ਸਨ।ਜਿਥੇ 4 ਬੰਦਿਆਂ ਦੇ ਐਡਮਿਨ ਸਟਾਫ਼ ਦੀ ਲੋੜ ਸੀ ਉਥੇ 40 ਬੰਦਾ ਕੰਮ ਕਰ ਰਿਹਾ ਸੀ।
ਕਾਲਕਾ ਨੇ ਕਿਹਾ ਕਿ ਅਸੀਂ ਆਉਂਦੇ ਹੀ ਸਟਾਫ਼ ਨੂੰ 6ਵੇਂ ਤਨਖਾਹ ਕਮਿਸ਼ਨ ਦੇ ਤੌਰ ’ਤੇ ਉਨ੍ਹਾਂ ਦਾ ਜਿਥੇ ਹੱਕ ਦਿੱਤਾ ਉਥੇ ਹੀ ਪਿਛਲੇ ਬਕਾਇਆ ਦੇਣਦਾਰੀ ’ਚੋਂ 65 ਕਰੋੜ ਰੁਪਏ ਦਾ ਅਸੀਂ ਭੁਗਤਾਨ ਕੀਤਾ।ਜੋ ਵੀ ਮੌਜੂਦਾ ਸਮੇਂ ’ਚ ਪਰੇਸ਼ਾਨੀ ਹੈ ਸਟਾਫ਼ ਨਾਲ ਬੈਠ ਕੇ ਉਸ ਨੂੰ ਹੱਲ ਕਰਾਂਗੇ।ਕਾਲਕਾ ਨੇ ਸਰਨਾ ਨੂੰ ਸਕੂਲਾਂ ਦੇ ਅਰਥਚਾਰੇ ਨੂੰ ਲੈ ਕੇ ਮੀਡੀਆ ਚੈਨਲ ਰਾਹੀਂ ਬਹਿਸ ਕਰਨ ਦੀ ਚੁਨੌਤੀ ਦਿੰਦੇ ਹੋਏ ਸਰਨਾ ਨੂੰ ਸਕੂਲਾਂ ਸਿਰ ਛੱਡੀ 175 ਕਰੋੜ ਰੁਪਏ ਦੀ ਦੇਨਦਾਰੀ ਬਾਰੇ ਮੂੰਹ ਖੋਲਣ ਦੀ ਬੇਨਤੀ ਕੀਤੀ।ਕਾਲਕਾ ਨੇ ਖੁਲਾਸਾ ਕੀਤਾ ਕਿ ਮੌਜੂਦ ਪ੍ਰਬੰਧ ਦੌਰਾਨ ਸਕੂਲਾਂ ’ਚ ਇੱਕ ਵੀ ਨਵੀਂ ਨਿਯੁਕਤੀ ਐਡਮ ਸਟਾਫ਼ ਦੇ ਤੌਰ ’ਤੇ ਨਹੀਂ ਹੋਈ।ਸਗੋਂ ਵਿਸ਼ੇ ਅਨੁਸਾਰ ਟੀਚਰਾਂ ਦੀ ਪੈਦਾ ਹੋਈ ਲੋੜ ਨੂੰ ਵੀ ਆਰਜੀ ਆਧਾਰ ’ਤੇ ਭਰਿਆ ਗਿਆ।ਅਜਿਹਾ ਕੰਮ ਅੱਜ ਤੱਕ ਦਿੱਲੀ ਕਮੇਟੀ ਦੇ ਇਤਿਹਾਸ ’ਚ ਪਹਿਲੇ ਕਦੇ ਨਹੀਂ ਹੋਇਆ ਸੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply