ਜੰਡਿਆਲਾ ਗੁਰੂ, 30ਨਵੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਕਿਸ਼ਨ ਕੁਮਾਰ ਸਕੱਤਰ ਸਿਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਵਿਖੇ ਸਾਇੰਸ ਮੇਲਾ ਲਗਾਇਆ ਗਿਆ।ਇਸ ਸਾਇੰਸ ਮੇਲੇ ਵਿੱਚ ਸਕੂਲ ਦੇ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ।ਸਾਇੰਸ ਅਧਿਆਪਕਾਂ ਦੇ ਸਹਿਯੋਗ ਨਾਲ ਬੱਚਿਆਂ ਨੇ ਕਰੀਬ 39 ਕਰਿਆਵਾਂ ਵਿੱਚ ਭਾਗ ਲਿਆ ਅਤੇ ਮਾਡਲ ਤਿਆਰ ਕੀਤੇ ਗਏ।ਕੀਤੀਆਂ ਗਈਆਂ ਕਰਿਆਵਾਂ ਬਾਰੇ ਬੱਚਿਆਂ ਨੂੰ ਦੱਸਿਆ ਅਤੇ ਵਧੇਰੇ ਦਿਲਚਸਪੀ ਨਾਲ ਪੜਨ ਦੀ ਪ੍ਰੇਰਣਾ ਦਿੱਤੀ।ਇਸ ਮੌਕੇ ਸੰਜੇ ਕੁਮਾਰ ਸਹਿਗਲ, ਸੰਜੇ ਕੁਮਾਰ, ਕੁਲਵਿੰਦਰਜੀਤ ਸਿੰਘ ਬੰਡਾਲਾ, ਦਲਬੀਰ ਸਿੰਘ, ਲਲਿਤ ਕੁਮਾਰ, ਕੁੱਲਵਿੰਦਰ ਸਿੰਘ ਭੱਟੀ, ਮੈਡਮ ਰੇਨੂੰਕਾ, ਨਵਦੀਪ ਕੌਰ, ਕੁੱਲਵਿੰਦਰ ਕੌਰ, ਅਮਰਜੀਤ ਕੌਰ, ਸਰਬਜੀਤ ਕੌਰ, ਰਾਜਵੰਸ਼ ਕੌਰ, ਗੁਰਪ੍ਰੀਤ ਕੌਰ, ਗੁਰਜਿੰਦਰ ਕੌਰ, ਰਵਿੰਦਰ ਕੌਰ ਆਦਿ ਹਾਜਰ ਸਨ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media