ਸੰਦੌੜ, 30 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿੰਡ ਮਾਣਕੀ ਦੇ ਵਿਦਿਆਰਥੀ ਜਸਪ੍ਰੀਤ ਸਿੰਘ (15 ਸਾਲ) ਦੀ ਸੜਕ ਹਾਦਸੇ ਵਿੱਚ ਹੋਈ ਮੌਤ ਤੇ ਇਨਸਾਫ਼ ਲੈਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਵਿੱਚ ਵੱਡੀ ਗਿਣਤੀ ਦੇ ਲੋਕਾਂ ਵੱਲੋਂ ਪੁਲਿਸ ਥਾਣਾ ਸੰਦੌੜ ਅੱਗੇ ਧਰਨਾ ਦਿੱਤਾ ਗਿਆ।ਇੱਥੇ ਦੱਸਣਯੋਗ ਹੈ ਕਿ ਪਿਛਲੀ 24 ਅਕਤੂਬਰ ਨੂੰ 2 ਵਿਦਿਆਰਥੀ ਪਿੰਡ ਸੰਦੌੜ ਵਿਖੇ ਟਿਊਸ਼ਨ ਲਾ ਕੇ ਵਾਪਸ ਆਪਣੇ ਪਿੰਡ ਮਾਣਕੀ ਨੂੰ ਪਰਤ ਰਹੇ ਸਨ, ਪਰ ਰਸਤੇ ਵਿੱਚ ਟਰਾਲੀ ਨਾਲ ਟਕਰਾ ਜਾਣ ਕਰ ਕੇ ਇੱਕ ਵਿਦਿਆਰਥੀ ਜਸਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ।ਉਸ ਵਿਦਿਆਰਥੀ ਦੀ ਮੌਤ ਦੇ ਸਦਮੇ ਵਿੱਚ ਉਸ ਦੇ ਤਾਏ ਦੀ ਵੀ ਮੌਤ ਹੋ ਗਈ।ਉਸ ਤੋਂ ਬਾਅਦ ਸਦਮੇ ਵਿੱਚ ਹੀ ਮਿ੍ਰਤਕ ਵਿਦਿਆਰਥੀ ਦੇ ਦਾਦੇ ਦੀ ਮੌਤ ਹੋ ਗਈ।ਧਰਨਾਕਾਰੀਆਂ ਦਾ ਦੋਸ਼ ਹੈ ਕਿ ਪਰਿਵਾਰ ਵਿੱਚ ਤਿੰਨ ਮੌਤਾਂ ਹੋ ਜਾਣ ਦੇ ਬਾਵਜੁਦ ਸਵਾ ਮਹੀਨਾ ਬੀਤਣ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀ ਕੀਤੀ ਗਈ ਜਿਸ ਕਰਕੇ ਉਹਨਾਂ ਨੇ ਸਘੰਰਸ਼ ਦਾ ਰਾਹ ਅਖਤਿਆਰ ਕੀਤਾ ਹੈ। ਧਰਨੇ ਮੌਕੇ ਵਿੱਚ ਬਲਜਿੰਦਰ ਸਿੰਘ ਹਥਨ, ਮਲਕੀਤ ਸਿੰਘ, ਸਮਸ਼ੇਰ ਸਿੰਘ ਮਾਣਕੀ, ਸਰਬਜੀਤ ਸਿੰਘ, ਧਲਵਿੰਦਰ ਸਿੰਘ ਮੁਹੰਮਦਗੜ, ਹਰਭਜਨ ਸਿੰਘ ਅਲੀਪੁਰ ਖਾਲਸਾ ਆਦਿ ਨੇ ਕਿਹਾ ਕਿ ਇਨਸਾਫ ਨਾ ਮਿਲਣ `ਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਮੱੱਘਰ ਸਿੰਘ ਸੱਦੋਪੁਰ, ਤਰਲੋਚਨ ਸਿੰਘ ਨਾਰੋਮਾਜਰਾ, ਜਰਨੈਲ ਸਿੰਘ ਚੁਪਕਾ, ਕੁਲਵਿੰਦਰ ਸਿੰਘ ਭੂਦਨ, ਚਰਨਜੀਤ ਸਿੰਘ ਹਥਨ, ਮਹਿੰਦਰ ਸਿੰਘ ਸਮੇਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂ ਤੇ ਵਰਕਰ ਹਾਜਰ ਸਨ।ਖਬਰ ਲਿਖੇ ਜਾਣ ਤੱਕ ਕਿਸਾਨ ਯੂਨੀਅਨ ਆਗੂ ਮਨਜਿੰਦਰ ਸਿੰਘ ਮੰਗਾ ਬਲਾਕ ਸੀਨੀਅਰ ਮੀਤ ਪ੍ਰਧਾਨ ਤੇ ਸਰਬਜੀਤ ਸਿੰਘ ਭੁਰਥਲਾ ਜਰਨਲ ਸਕੱਤਰ ਨੇ ਕਿਹਾ ਕਿ ਜਥੇਬੰਦੀ ਨੇ ਪੁਲਿਸ ਨੂੰ ਦੋ ਦਿਨ ਦਾ ਅਲਟੀਮੇਟ ਦਿੱਤਾ ਹੈ ਜੇਕਰ ਦੋ ਦਿਨ ਵਿੱਚ ਕਾਰਵਾਈ ਨਾ ਹੋਈ ਤਾਂ ਸੂਬਾ ਪੱਧਰੀ ਸੰਘਰਸ਼ ਕਰਨਗੇ।ਇਸ ਮੌਕੇ ਸੰਦੌੜ ਪੁਲਿਸ ਮੁਖੀ ਪਲਵਿੰਦਰ ਸਿੰਘ ਨਾਲ ਸਪੰਰਕ ਕਰਨ ਦੀ ਕਈ ਵਾਰ ਕੋਸਿਸ਼ ਕੀਤੀ ਤਾਂ ਉਹਨਾਂ ਨੇ ਕੁੱਝ ਵੀ ਕਹਿਣ ਤੋਂ ਪਾਸਾ ਵੱਟ ਲਿਆ ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media