Tuesday, November 24, 2026

ਸਰਕਾਰੀ ਸਕੂਲ ਖੱਬੇ ਵਿਖੇ ਬੱਚਿਆਂ ਨੂੰ ਕੋਟੀਆਂ ਤੇ ਬੂਟ ਵੰਡੇ

PPN3011201716ਚੌਂਕ ਮਹਿਤਾ, 30 ਨਵੰਬਰ(ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ ) – ਪਿੰਡ ਖੱਬੇ ਰਾਜਪੂਤਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ (ਰਜਿ:) ਦੇ ਜਿਲ਼੍ਹਾਂ ਦਿਹਾਤੀ ਪ੍ਰਧਾਨ ਪ੍ਰਗਟ ਸਿੰਘ ਖੱਬੇਰਾਜਪੂਤਾਂ ਦੀ ਅਗਵਾਈ ਹੇਠ ਲੋੜਵੰਦ ਬੱਚਿਆਂ ਨੂੰ ਕੋਟੀਆਂ, ਬੂਟ ਤੇ ਜੁਰਾਬਾਂ ਵੰਡੀਆਂ ਗਈਆਂ।ਇਸ ਮੌਕੇ ਪ੍ਰਧਾਨ ਪ੍ਰਗਟ ਸਿੰਘ ਨੇ ਐਨ.ਆਰ.ਆਈ ਵੀਰਾਂ ਤੋਂ ਮਿਲੇ ਵਿਸ਼ੇਸ਼ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪਣੀ ਕਮਾਈ ‘ਚੋਂ ਦਸਵੰਧ ਕੱਢ ਕੇ ਗਰੀਬ ਤੇ ਲੋੜਵੰਦ ਬੱਚਿਆਂ ਲਈ ਕੀਤੇ ਜਾਂਦੇ ਇਹੋ ਜਿਹੇ ਉਪਰਾਲੇ ਉਨ੍ਹਾਂ ਲਈ ਕਿਸੇ ਲਾਈਫਲਾਈਨ ਤੋਂ ਘੱਟ ਨਹੀਂ ਹਨ।ਇਸ ਮੌਕੇ ਸੰਸਥਾ ਦੇ ਨੈਸ਼ਨਲ ਸਰਪ੍ਰਸਤ ਜਥੇਦਾਰ ਹਰਭਜਨ ਸਿੰਘ ਉਦੋਕੇ, ਸੀਨੀਅਰ ਵਾਈਸ ਪ੍ਰਧਾਨ ਪੰਜਾਬ ਕਰਮਜੀਤ ਸਿੰਘ ਲਾਲੀ, ਜਿਲਾ ਪ੍ਰੈੱਸ ਸਕੱਤਰ ਜਤਿੰਦਰਪਾਲ ਸਿੰਘ , ਹਰਜਿੰਦਰ ਸਿੰਘ ਮਹਿਤਾ, ਵਾਈਸ ਪ੍ਰਧਾਨ ਸਰਕਲ ਮੱਤੇਵਾਲ ਦਲਜੀਤ ਸਿੰਘ ਕਾਲਾ, ਜਿਲਾ ਜਨਰਲ ਸਕੱਤਰ ਜੋਗਿੰਦਰ ਸਿੰਘ ਮਾਣਾ, ਵਾਈਸ ਪ੍ਰਧਾਨ ਸਰਕਲ ਬਾਬਾ ਬਕਾਲਾ ਸਾਹਿਬ ਅਮਨਦੀਪ ਬੱਲ ਰਜਧਾਨ, ਰਾਜਵਿੰਦਰ ਸਿੰਘ ਰੰਧਾਵਾ ਜਿਲ੍ਹਾ ਇੰਚਾਰਜ ਐਸ.ਡੀ.ਐਫ ਤੋਂ ਇਲਾਵਾ ਪਿ੍ਰੰ. ਅਰਵਿੰਦਰ ਕੌਰ, ਲੈਕਚਰਾਰ ਹਰਜਿੰਦਰ ਕੌਰ, ਪ੍ਰਦੀਪ ਕੌਰ, ਹਰਜਿੰਦਰਪਾਲ ਕੌਰ, ਅਮਨਦੀਪ ਸ਼ਰਮਾ, ਸਵਿੰਦਰ ਸਿੰਘ ਬਾਜਵਾ, ਤੇਜਿੰਦਰਪਾਲ ਸਿੰਘ, ਜਗਰੂਪ ਸਿੰਘ ਤੇ ਸਕੂਲ਼ ਸਟਾਫ ਮੌਜੂਦ ਸੀ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply