Wednesday, August 12, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਾਜ਼-ਏ-ਕਾਏਨਾਤ ਪੋ੍ਰਗਰਾਮ ਦਾ ਆਯੋਜਨ

PPN0112201703ਅੰਮ੍ਰਿਤਸਰ, 1 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਿਖੇ “ਸਾਜ਼-ਏ-ਕਾਏਨਾਤ” ਪੋ੍ਗਰਾਮ ਕਰਵਾਇਆ ਗਿਆ, ਜਿਸਦੀ ਮੁੱਖ ਕਲਾਕਾਰ ਹਿੰਦੁਸਤਾਨ ਦੀ ਸਰਵ-ਸ੍ਰੇਸ਼ਠ ਤਬਲਾ ਵਾਦਕਾਂ ਵਿਚੋਂ ਇਕ ਫਰੂਖਾਬਾਦ ਘਰਾਣੇ ਦੀ “ਪ੍ਰਿੰਸੈਸ ਆਫ ਤਬਲਾ” ਰਿੰਪਾ ਸਿਵਾ ਸਨ । ਵਿਭਾਗ ਦੇ ਮੁਖੀ ਤੇ ਪ੍ਰੋਫੈਸਰ ਗੁਰਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਰਿੰਪਾ ਸਿਵਾ ਜੀ ਨੇ ਆਪਣੇ ਸਫਲ ਤਬਲਾ ਵਾਦਨ ਨਾਲ ਸਰੋਤਿਆਂ ਨੂੰ ਮੰਤਰ ਮੁਗਦ ਕਰ ਦਿੱਤਾ ਅਤੇ ਸਮੇਂ ਨੂੰ ਬੰਨ ਦਿੱਤਾ । ਨਗਮੇ ਤੇ ਉਨ੍ਹਾਂ ਦਾ ਸਾਥ ਪਟਿਆਲੇ ਦੇ ਸ਼੍ਰੀ ਭੀਸ਼ਮ ਜੀ ਨੇ ਦਿੱਤਾ।ਰਿੰਪਾ ਸਿਵਾ ਜੀ ਨੇ ਤੀਨ ਤਾਲ ਵਿਚ ਪੇਸ਼ਕਾਰ, ਕਾਇਦੇ, ਪਲਟੇ ਅਤੇ ਕਰਾਮਤ ਉੱਲਾ ਖਾਨ ਸਾਹਿਬ ਦੀਆਂ ਕੁਝ ਗਤਾਂ ਅਤੇ ਰੇਲੇ ਆਦਿ ਵਜਾਏ।ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਡਾ. ਰਾਜੇਸ਼ ਸ਼ਰਮਾ ਨੇ ਕੀਤਾ। ਇਸ ਪ੍ਰੋਗਰਾਮ ਵਿਚ ਐਸ.ਐਸ.ਪੀ ਸੁਖਦੇਵ ਸਿੰਘ ਸਕਿਉਰਟੀ ਇੰਚਾਰਜ ਗੁਰੂ ਨਾਨਕ ਦੇਵ ਯੂਨੀਵਰਸਿਟੀ, ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਬਲਦੇਵ ਸਿੰਘ, ਹਜੂਰੀ ਰਾਗੀ ਪ੍ਰੋ. ਹਰਵੇਲ ਸਿੰਘ, ਬੀ.ਬੀ.ਕੇ.ਡੀ.ਏ.ਵੀ ਕਾਲਜ ਤੋਂ ਸੰਜੀਵ ਸ਼ਰਮਾ ਅਤੇ ਪੰਕਜ ਮਿਸ਼ਰਾ ਉਚੇਚੇ ਤੌਰ ਤੇ ਪਹੁੰਚੇ।ਇਸ ਉਪਰੰਤ ਵਿਭਾਗ ਦੇ ਅਸਿਸਟੇਂਟ ਪ੍ਰੋਫੈਸਰ ਡਾ. ਆਨੰਦ ਮਿਸ਼ਰਾ ਅਤੇ ਪੀ.ਐਚ.ਡੀ ਰਿਸਰਚ ਸਕਾਲਰ ਸੁਮਿਤ ਪਦਮ ਨੇ ਸਿਤਾਰ ਦੀ ਜੁਗਲਬੰਦੀ ਰਾਹੀਂ ਸਰੋਤਿਆਂ ਨੂੰ ਕੀਲਿਆ, ਜਿਸ ਵਿਚ ਤਬਲੇ `ਤੇ ਉਨ੍ਹਾਂ ਦਾ ਸਾਥ ਸਿਧਾਰਥ ਚੈਟਰਜੀ ਨੇ ਦਿੱਤਾ।ਵਿਭਾਗ ਦੇ ਵਿਦਿਆਰਥੀਆਂ ਨੇ ਫੋਕ ਆਰਕੈਸਟਰਾ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ।ਵਿਭਾਗ ਦੇ ਐਮ.ਪੀ.ਏ ਵਾਦਨ ਦੇ ਵਿਦਿਆਰਥੀ  ਅਤੇ ਯੂਥ ਫੈਸਟੀਵਲ ਸਾਲ 2017 ਦੇ ਜੇਤੂ ਮਨਦੀਪ ਸਿੰਘ ਨੇ ਵੀ ਤਬਲਾ ਵਾਦਨ ਦੀ ਪ੍ਰਸਤੁਤੀ ਦਿੱਤੀ।ਇਸ ਪ੍ਰੋਗਰਾਮ ਵਿਚ ਵਿਭਾਗ ਦੇ ਮੁਖੀ ਪ੍ਰੋਫੈਸਰ ਗੁਰਪ੍ਰੀਤ ਕੌਰ, ਡਾ. ਤੇਜਿੰਦਰ ਗੁਲਾਟੀ, ਡਾ. ਰਾਜੇਸ਼ ਸ਼ਰਮਾ, ਪ੍ਰਭਾਕਰ ਕਸ਼ਯਪ, ਡਾ. ਗਾਵੀਸ਼, ਡਾ. ਮੁਰਲੀ ਮਨੋਹਰ, ਡਾ. ਨਰਿੰਦਰ ਸਿੰਘ, ਡਾ. ਪ੍ਰਿਅੰਕਾ ਅਰੋੜਾ, ਡਾ. ਅੰਸ਼ੂਮਤੀ ਜੀ ਤੋਂ ਇਲਾਵਾ ਪੀ.ਐਚ.ਡੀ ਅਤੇ ਐਮ.ਫਿਲ. ਦੇ ਰਿਸਰਚ ਸਕਾਲਰ ਅਤੇ ਐਮ.ਪੀ.ਏ ਦੇ ਵਿਦਿਆਰਥੀ ਹਾਜਰ  ਸਨ ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply