Saturday, October 10, 2026

ਬੀਬੀ ਕੌਲਾਂ ਜੀ ਪਬਲਿਕ ਸਕੂਲ ਬਰਾਂਚ-1 ਵਿਖੇ 9ਵਾਂ ਖੇਡ ਮੇਲਾ ਆਯੋਜਿਤ

PPN0212201701ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਪਬਲਿਕ ਸਕੂਲ ਵਿਖੇ ਦੋ ਦਿਨਾ 9ਵਾਂ ਸਲਾਨਾ ਖੇਡ ਮੇਲਾ ਆਯੋਜਿਤ ਕੀਤਾ ਗਿਆ, ਜਿਸ ਦੀ ਸ਼ੁਰੂਆਤ ਬੱਚਿਆਂ ਨੇ ਸਕੂਲ ਸ਼ਬਦ ਅਤੇ ਅਰਦਾਸ ਨਾਲ ਕੀਤੀ।ਨਵੰਬਰ 29 ਨੂੰ ਪਹਿਲੇ ਦਿਨ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਨੇ ਸਪੋਰਟਸ ਮੀਟ ਦਾ ਆਰੰਭ ਕੀਤਾ।ਬੈਂਡ, ਮਾਰਚ ਪਾਸਟ ਅਤੇ ਫੋਰਮੇਸ਼ਨ ਉਪਰੰਤ ਬੱਚਿਆਂ ਨੇ ਕ੍ਰਿਕੇਟ, ਨਿੰਬੂ ਚੱਮਚ ਦੌੜ, ਖੋ-ਖੋ, ਸਕਿਪਿੰਗ, ਥ੍ਰੀ ਲੈਗ ਰੇਸ, ਡੋਗ ਅਂੈਡ ਬੋਨ, ਰੀਲੇਅ ਦੌੜ ਆਦਿ ਖੇਡਾਂ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ।ਸਕੂਲ ਦੇ ਬੱਚਿਆਂ ਨੇ ਵਿਸ਼ੇਸ਼ ਤੌਰ `ਤੇ ਸਿੱਖ ਮਾਰਸ਼ਲ਼ ਆਰਟ ਗਤਕਾ ਖੇਡ ਕੇ ਸਾਰਿਆਂ ਦੀਆਂ ਅਸੀਸਾਂ ਲਈਆਂ।ਇਸ ਸਮੇਂ ਤਾਈਕਵਾਂਡੋ, ਸਕੇਟਿੰਗ, ਟੇਬਲ ਟੈਨਿਸ ਦੇ ਹਾਊਸ ਵਾਈਜ਼ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀ ਚੁਣੇ ਗਏ।ਖੇਡ ਮੁਕਾਬਲੇ ਦੋ ਅਲੱਗ ਅਲੱਗ ਖੇਡ ਮੈਦਾਨਾਂ ਵਿਚ ਕਰਵਾਏ ਗਏ।ਇੱਕ ਮੁਕਾਬਲਾ ਪਹਿਲੀ ਤੋਂ ਤੀਸਰੀ ਕਲਾਸ ਅਤੇ ਦੂਜਾ ਚੋਥੀ ਤੋਂ ਸੱਤਵੀਂ ਕਲਾਸ ਦੇ ਵਿਦਿਆਰਥੀਆਂ ਦਰਮਿਆਨ ਹੋਇਆ।ਸਕੂਲ ਦੇ ਹਰ ਇਕ ਬੱਚੇ ਨੇ ਖੇਡ ਮੁਕਾਬਲਿਆਂ `ਚ ਸ਼ਮੂਲੀਅਤ ਕੀਤੀ, ਜਦਕਿ ਸਕੂਲ ਦੇ ਟੀਚਿੰਗ ਸਟਾਫ ਦੀਆਂ ਖੇਡਾਂ ਵੀ ਕਰਵਾਈਆਂ ਗਈਆਂ।
ਭਾਈ ਗੁਰਇਕਬਾਲ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਨਾਲ ਬੱਚਿਆਂ ਦਾ ਸਰੀਰ ਨਿਰੋਗ ਤੇ ਤੰਦਰੁਸਤ ਰਹਿੰਦਾ ਹੈ ਅਤੇ ਖੇਡਾਂ ਖੇਡਣ ਨਾਲ ਬੱਚਿਆਂ ਦਾ ਹੌਸਲਾ ਵੱਧਦਾ ਹੈ।ਭਾਈ ਸਾਹਿਬ ਨੇ ਦੱਸਿਆ ਕਿ ਇਸ ਸਕੂਲ ਨੇ ਵੱਡੇ-ਵੱਡੇ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਵਿਸ਼ੇਸ਼ ਮੱਲਾਂ ਮਾਰੀਆਂ ਹਨ।30 ਨਵੰਬਰ ਨੂੰ ਖੇਡ ਮੇਲੇ ਦਾ ਸਮਾਪਨ ਸਮਾਰੋਹ ਹੋਇਆ, ਜਿਸ ਵਿੱਚ ਭਾਈ ਗੁਰਇਕਬਾਲ ਸਿੰਘ ਤੋਂ ਇਲਾਵਾ ਰਜਿੰਦਰ ਸਿੰਘ, ਟਹਿਲਇੰਦਰ ਸਿੰਘ ਅਤੇ ਭੁਪਿੰਦਰ ਸਿੰਘ ਗਰਚਾ ਆਦਿ ਵਿਸ਼ੇਸ਼ ਤੌਰ `ਤੇ ਪਹੁੰਚੇ ਅਤੇ ਜੇਤੂ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ।ਪ੍ਰਿੰਸੀਪਲ ਮੈਡਮ ਜਸਲੀਨ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply