Wednesday, October 7, 2026

ਕੌਮਾਂਤਰੀ ਕਵੀ ਦਰਬਾਰ ਵਿੱਚ ਦੇਸ਼-ਵਿਦੇਸ਼ ਤੋਂ ਨਾਮਵਰ ਕਵੀਆਂ ਨੇ ਲਵਾਈ ਹਾਜ਼ਰੀ

PPN0212201710ਅੰਮਿ੍ਤਸਰ, 2 ਦਸੰਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਸੁਸਾਇਟੀ ਵਲੋਂ ਸ਼ਹਿਰ ਦੀਆਂ ਵੱਖ-ਵੱਖ ਸਾਹਿਤਕ ਸੰਸਥਾਵਾਂ, ਫ਼ੋਕਲੋਰ ਰਿਸਰਚ ਅਕਾਦਮੀ, ਏਕਮ ਸਾਹਿਤ ਮੰਚ, ਪੰਜਾਬੀ ਹੈਰੀਟੇਜ ਫਾਉਂਡੇਸ਼ਨ, ਆਲਮੀ ਪੰਜਾਬੀ ਵਿਰਾਸਤ ਫਾੳੂਂਡੇਸ਼ਨ, ਪੰਜਾਬੀ ਸਾਹਿਤ ਸਭਾ ਚੋਗਾਵਾਂ, ਪੰਜਾਬੀ ਸਾਹਿਤ ਸੰਗਮ ਦੇ ਸਹਿਯੋਗ ਨਾਲ ਵਿਰਸਾ ਵਿਹਾਰ ਦੇ ਸ੍ਰ. ਨਾਨਕ ਸਿੰਘ (ਨਾਵਲਿਸਟ) ਸੈਮੀਨਾਰ ਹਾਲ ਵਿਖੇ ਕੌਮਾਂਤਰੀ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਦੇਸ਼ ਅਤੇ ਵਿਦੇਸ਼ ਤੋਂ ਨਾਮਵਰ ਕਵੀਆਂ ਨੇ ਹਾਜ਼ਰੀ ਲਵਾਈ।ਸਮਾਗਮ ਦੀ ਪ੍ਰਧਾਨਗੀ ਮੰਡਲ ਵਿੱਚ ਸ਼੍ਰੋਮਣੀ ਸ਼ਾਇਰ ਅਜਾਇਬ ਸਿੰਘ ਹੁੰਦਲ, ਡਾ. ਰਵਿੰਦਰ ਸਿੰਘ ਬਟਾਲਾ, ਡਾ. ਕਰਨੈਲ ਸ਼ੇਰਗਿੱਲ ਯੂ.ਕੇ, ਪ੍ਰੋ. ਸੁਰਜੀਤ ਜੱਜ, ਪ੍ਰੋ. ਵਿਨੋਦ ਆਸੂਦਾਨੀ, ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਸ਼ਾਮਲ ਹੋਏ।ਸਮਾਗਮ ਦੇ ਆਰੰਭ ਵਿੱਚ ਧਾਲੀਵਾਲ ਨੇ ਸਭ ਨੂੰ `ਜੀ ਆਇਆ` ਕਿਹਾ ਤੇ ਮੰਚ ਸੰਚਾਲਕ ਪ੍ਰੋ. ਸੁਰਜੀਤ ਸਿੰਘ ਜੱਜ ਨੇ ਭੋਪਾਲ ਤੋਂ ਆਏ ਡਾ. ਵਿਨੋਦ ਆਸੂਦਾਨੀ ਨੂੰ ਮੰਚ ਦੇਦਿਆਂ ਕਿਹਾ ਕਿ ਸਿੰਧੀ ਕਾਵਿ ਨਾਲ ਸੰਬੰਧਤ ਕਵੀਆਂ ਦੀ ਜਾਣ ਪਹਿਚਾਣ ਤੇ ਪੇਸ਼ਕਾਰੀ ਕਰਨ। ਸਭ ਤੋਂ ਪਹਿਲਾਂ ਨਾਰੀ ਲਛਦਾਨੀ ਨੇ ਬਹੁਤ ਹੀ ਭਾਵਪੂਰਤ ਸ਼ਬਦਾਂ ਵਿੱਚ ਆਪਣੀ ਰਚਨਾ ਪੇਸ਼ ਕੀਤੀ ਤੇ ਕਿਹਾ ਕਿ ਅੱਜ ਅੰਬ ਦੀ ਲੱਕੜ ਨਾਲ ਹਵਨ ਜਲਾਉਣ ਦੀ ਥਾਂ ਬਹੂਆਂ ਤੇ ਬੇਟੀਆਂ ਨੂੰ ਜਲਾਇਆ ਜਾ ਰਿਹਾ ਹੈ।
ਇਸ ਪਿਛੋਂ ਮੁੰਬਈ ਤੋਂ ਆਈ ਪ੍ਰਿਆ ਵਛਾਨੀ, ਰਾਜਕੁਮਾਰ ਰਾਏਕੋਟ, ਅਮਿਤ ਜੀਵਾਨ, ਰਾਜ ਕੁਮਾਰ ਆਨੰਦ, ਭਗਵਾਨ ਬਾਬਾਨੀ, ਪਰਸੋ ਨਾਥਾਨੀ, ਕੁਲਜੀਤ ਗ਼ਜ਼ਲ, ਕਰਨੈਲ ਸ਼ੇਰਗਿੱਲ, ਗੁਰਿੰਦਰ ਗਿੱਲ, ਹਰਕੀ ਵਿਰਕ, ਡਾ. ਰਵਿੰਦਰ, ਜਸਵੰਤ ਹਾਂਸ, ਸੁਲਤਾਨ ਭਾਰਤੀ ਨੇ ਵੀ ਹਿੰਦੀ ਤੇ ਸਿੰਧੀ ਕਵਿਤਾਵਾਂ ਨਾਲ ਸਰੋਤੇ ਮੰਤਰ ਮੁਗਧ ਕੀਤੇ। ਮਲੇਸ਼ੀਆਂ ਤੋਂ ਆਈ ਸ਼ਾਇਰਾ ਡਾ. ਰਵਿੰਦਰ ਕੌਰ ਗਿੱਲ, ਕੁਲਜੀਤ ਗ਼ਜ਼ਲ ਤੇ ਹਰਜੀਤ ਵਿਰਕ ਆਸਟ੍ਰੇਲੀਆ ਨੇ ਵੀ ਆਪਣੀਆਂ ਕਵਿਤਾਵਾਂ ਰਾਹੀਂ ਭਾਵਨਾਵਾਂ ਪੇਸ਼ ਕੀਤੀਆਂ।ਸ਼ਾਇਰ ਜਸਵੰਤ ਹਾਂਸ, ਸੁਰਜੀਤ ਜੱਜ, ਡਾ. ਰਵਿੰਦਰ, ਡਾ. ਕਰਨੈਲ ਨੇ ਵੀ ਆਪਣੇ ਕਲਾਮ ਪੜ੍ਹੇ।ਪ੍ਰਧਾਨਗੀ ਸ਼ਬਦ ਅਜਾਇਬ ਸਿੰਘ ਹੁੰਦਲ ਹੁੰਰਾਂ ਨੇ ਕਹੇ ਅਤੇ ਸਭ ਦਾ ਧੰਨਵਾਦ ਭੁਪਿੰਦਰ ਸਿੰਘ ਸੰਧੂ ਨੇ ਕੀਤਾ।ਇਸ ਤੋਂ ਪਹਿਲਾਂ ਰਮੇਸ਼ ਯਾਦਵ ਤੇ ਵਿਰਸਾ ਵਿਹਾਰ ਦੀ ਟੀਮ ਨੇ ਬੁੱਕੇ ਤੇ ਸ਼ਾਲ ਭੇਂਟ ਕਰਕੇ ਮਹਿਮਾਨਾਂ ਦਾ ਸਨਮਾਨ ਕੀਤਾ।ਇਸ ਮੌਕੇ ਵਿਸ਼ਾਲ ਬਿਆਸ, ਡਾ. ਵਿਕਰਮ, ਮਲਵਿੰਦਰ, ਸੁਜਾਤਾ, ਡਾ. ਸ਼ਿਆਮ ਸੰੁਦਰ ਦੀਪਤੀ, ਭੁਪਿੰਦਰਪ੍ਰੀਤ, ਡਾ. ਅੰਬਰੀਸ਼, ਇੰਦਰੇਸ਼ਮੀਤ, ਜਗਤਾਰ ਗਿੱਲ, ਸਰਬਜੀਤ ਸਿੰਘ ਸੰਧੂ, ਹਰੀ ਸਿੰਘ ਗਰੀਬ, ਧਰਮਿੰਦਰ ਸਿੰਘ ਔਲਖ, ਜਸਬੀਰ ਸਿੰਘ ਝਬਾਲ, ਗੁਰਬਾਜ ਸਿੰਘ ਤੋਲਾਨੰਗਲ, ਮਲਵਿੰਦਰ, ਮਾਸਟਰ ਗੁਰਦੇਵ ਸਿੰਘ ਭਰੋਵਾਲ, ਹਰੀ ਸਿੰਘ ਗਰੀਬ, ਹਰਕੀਰਤ ਸਿੰਘ ਕੀਰਤ, ਗੁਰਪ੍ਰੀਤ ਸਿੰਘ ਪ੍ਰੀਤ, ਸੁਰਿੰਦਰ ਕੰਵਲ, ਕਮਲ ਗਿੱਲ, ਹਰਜਿੰਦਰ ਕੌਰ ਜਸਲ, ਹਰਜੀਤ ਸਰਕਾਰੀਆ ਆਦਿ ਹਾਜ਼ਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply