Wednesday, March 11, 2026

ਗੁਰੂ ਨਾਨਕ ਦੇਵ ਐਜੂਕੇਸ਼ਨਲ ਇੰਸਟੀਚਿਊਟ ਨੇ ਕਰਵਾਏ ਸਭਿਆਚਾਰਕ ਮੁਕਾਬਲੇ

ਬੱਚਿਆਂ ਨੂੰ ਸਭਿਆਚਾਰ ਨਾਲ ਜੋੜੀ ਰੱਖਣ ਲਈ ਅਜਿਹੇ ਮੁਕਾਬਲੇ ਜਰੂਰੀ – ਬੇਦੀ

ਅੰਮ੍ਰਿਤਸਰ, 6 ਦਸੰਬਰ (ਪੰਜਾਬ ਪੋਸਟ  ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਗੁਰੂ ਨਾਨਕ ਦੇਵ ਐਜੂਕੇਸ਼ਨਲ ਇੰਸਟੀਚਿਊਟ ਆਫ ਅੰਮ੍ਰਿਤਸਰ (ਰਜਿ.) ਵਲੋਂ PPN0612201704ਪੰਜਾਬ ਦੇ ਲੋਕ ਸੰਗੀਤ ਅਤੇ ਸਭਿਆਚਾਰ ਦੀ ਨੁਹਾਰ ਪੇਸ਼ ਕਰਦਾ ਬੈਸਟ ਸਿੰਗਰ ਐਵਾਰਡ, ਬੈਸਟ ਪੰਜਾਬੀ ਗੱਭਰੂ ਐਵਾਰਡ, ਬੈਸਟ ਪੰਜਾਬਣ ਐਵਾਰਡ, ਬੈਸਟ ਲਿਟਲ ਸਟਾਰ ਐਵਾਰਡ, ਸੰੁਦਰ ਦਸਤਾਰ ਐਵਾਰਡ, ਮਲਟੀ ਟੈਲੰਟ ਐਵਾਰਡ ਦਾ ਸੰਗੀਤਕ ਅਤੇ ਸਭਿਆਚਰਕ ਮੁਕਾਬਲਾ ਗੁਰੂ ਨਾਨਕ ਦੇਵ ਸੰਗੀਤ ਅਕੈਡਮੀ ਦੇ ਸਹਿਯੋਗ ਨਾਲ ਪੀ.ਬੀ.ਐਨ ਸੀਨੀ. ਸੈਕੰ. ਸਕੂਲ ਵਿਖੇ ਕਰਵਾਇਆ ਗਿਆ।ਜਿਸ ਵਿੱਚ ਜੂਨੀਅਰ ਵਰਗ ਦੇ ਵਿੱਚ 3 ਸਾਲ ਤੋਂ ਲੈ ਕੇ 8 ਸਾਲ ਤਕ ਦੇ ਛੋਟੇ ਬਚਿਆਂ ਅਤੇ ਸੀਨੀਅਰ ਵਰਗ ਵਿੱਚ ਪੰਜਾਬੀ ਗੱਭਰੂ ਅਤੇ ਮੁਟਿਆਰਾਂ ਨੇ ਜਿਥੇ ਲੋਕ ਗਾਇਕੀ ਅਤੇ ਨਾਚ ਕਲਾ ਦੇ ਜੌਹਰ ਦਿਖਾਏ ਉਥੇ ਪੰਜਾਬੀ ਸਭਿਆਚਾਰ ਦੀ ਜਿਊਂਦੀ ਜਾਗਦੀ ਤਸਵੀਰ ਨੂੰ ਬਹੁੱਤ ਸੁਚੱਜੇ ਢੰਗ ਨਾਲ ਪੇਸ਼ ਕੀਤਾ।ਇਸ ਮੁਕਾਬਲੇ ਵਿੱਚ ਅੰਮ੍ਰਿਤਸਰ, ਤਰਨ-ਤਾਰਨ, ਪੱਟੀ, ਬਟਾਲਾ, ਜਲੰਧਰ ਅਤੇ ਲੁਧਿਆਣਾ ਜਿਲਿਆਂ ਦੇ ਲਗਭਗ ਸਵਾ ਸੌ ਪ੍ਰਤੀਯੋਗੀਆਂ ਨੇ ਭਾਗ ਲਿਆ।
ਹਰ ਸਾਲ ਦੀ ਤਰਾਂ ਇਹ ਸੰਗੀਤਕ ਅਤੇ ਸਭਿਆਚਾਰਕ ਮੁਕਾਬਲਾ ਸੰਸਥਾ ਦੇ ਬਾਨੀ ਅਤੇ ਚੇਅਰਮੈਨ ਦਲੀਪ ਸਿੰਘ ਦੀਪ ਦੀ ਨਿੱਘੀ ਯਾਦ ਨੂੰ ਸਮਰਪਿਤ ਕੀਤਾ ਗਿਆ।ਇਸ ਦੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੁਖੀ ਬਲਬੀਰ ਸਿੰਘ‘ਹੰਸਪਾਲ’ ਨੇ ਦਸਿਆ ਕਿ ਲੋਕ ਗੀਤਾਂ ਦੇ ਮੁਕਾਬਲੇ ਵਿੱਚ ਜੁਗਨੀ, ਮਿਰਜਾ, ਘੋੜੀਆਂ, ਛੱਲਾ, ਮਿਟੀ ਦਾ ਬਾਵਾ, ਰੱਤੀ ਤੇਰੀ, ਮਾਹੀਆ ਅਤੇ ਟੱਪੇ ਗਾ ਕੇ ਦਰਸ਼ਕਾਂ ਨੂੰ ਕੀਲਿਆ।
ਇਸ ਸਭਿਆਚਾਰਕ ਮੁਕਾਬਲੇ ਵਿੱਚ ਉਘੇ ਵਿਦਵਾਨ ਦਿਲਜੀਤ ਸਿੰਘ ਬੇਦੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਇਸ ਮੌਕੇ ਬੇਦੀ ਨੇ ਸੰਸਥਾ ਵਲੋਂ ਹਰ ਸਾਲ ਕਰਵਾਏ ਜਾਂਦੇ ਸਭਿਆਚਾਰਕ ਕਾਰਜਾਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਨਰੋਏ ਸਮਾਜ ਦੀ ਸਿਰਜਨਾਂ ਦਾ ਸਾਧਨ ਦਸਿਆ।ਉਨ੍ਹਾਂ ਕਿਹਾ ਕਿ ਬੱਚਿਆਂ ਅੰਦਰ ਅਜਿਹੇ ਮੁਕਾਬਲੇ ਨਵੀਂ ਊਰਜਾ ਪੈਦਾ ਕਰਦੇ ਹਨ। ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਬੱਚੇ ਆਪਣੇ ਸੱਭਿਆਚਾਰ ਨਾਲ ਜੁੜੇ ਰਹਿੰਦੇ ਹਨ।
ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਪਹੰਚੀਆਂ ਪ੍ਰਮੁੱਖ ਸਖਸ਼ੀਅਤਾਂ ਵਿੱਚ ਗੁਰੂ ਹਰਕਿਸ਼ਨ ਪਬਲਿਕ ਸਕੂਲ ਤੋਂ ਪ੍ਰਿੰਸੀਪਲ ਜਸਪਾਲ ਕੌਰ, ਪ੍ਰਿੰਸੀਪਲ ਅਸ਼ਵਨੀ ਕੁਮਾਰ, ਪਿ੍ਰੰਸੀਪਲ ਜਗਜੀਤ ਸਿੰਘ, ਮਿਹਰ ਸਿੰਘ ਸੁਜਾਨ ਸਿੰਘ ਡਿਜਾਇਨਰ ਅਸਟੇਟ ਤੋਂ ਜਸਬੀਰ ਇੰਦਰ ਸਿੰਘ, ਮੈਡਮ ਅਮਨਜੀਤ ਕੌਰ, ਸ੍ਰ. ਉਂਕਾਰ ਸਿੰਘ ਪੀ.ਏ (ਸਕੱਤਰ), ਸੀਆਰਾਮ ਟੈਕਸਟਾਇਲ ਤੋਂ ਕਮਲ ਕੁਮਾਰ ਨੇ ਕਲਾਕਾਰਾਂ ਵਲੋਂ ਪੇਸ਼ ਕੀਤੀਆਂ ਲੋਕ ਸੰਗੀਤਕ ਵੰਨਗੀਆਂ ਦਾ ਖੂਬ ਅਨੰਦ ਮਾਣਿਆ।ਸੰਸਥਾ ਦੇ ਮੀਤ ਪ੍ਰਧਾਨ ਐਨ.ਐਸ ਕੋਮਲ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਅਇਆਂ ਕਿਹਾ ਅਤੇ ਆਨਰੇਰੀ ਮੁੱਖ ਪ੍ਰਬੰਧਕ ਅੰਮ੍ਰਿਤਪਾਲ ਸਿੰਘ ਨੇ ਦਸਤਾਰ, ਲੋਕ ਗਾਇਕੀ, ਪੰਜਾਬੀ ਗਭਰੂ ਅਤੇ ਮੁਟਿਆਰ ਲਿਟਲ ਸਟਾਰ ਆਦਿ ਮੁਕਾਬਲਿਆਂ ਦਾ ਨਤੀਜਾ ਪੇਸ਼ ਕੀਤਾ ਅਤੇ ਆਨਰੇਰੀ ਜਨਰਲ ਸਕੱਤਰ ਅਤੁੱਲ ਖੰਨਾ ਨੇ ਜੇਤੂ ਪ੍ਰਤੀਯੋਗੀਆਂ ਨੁੰ ਸੰਸਥਾ ਵਲੋਂ ਇਨਾਮ ਮੁੱਖ ਮਹਿਮਾਨ ਪਾਸੋਂ ਤਕਸੀਮ ਕਰਵਾਏ।ਇਹਨਾਂ ਮੁਕਾਬਲਿਆਂ ਵਿੱਚ ਜੱਜਾਂ ਦੀ ਭੂਮਿਕਾ ਮੈਡਮ ਰਵੀਪ੍ਰੀਤ ਕੋਰ ਵਾਲੀਆ, ਸੈਮ ਏ.ਬੀ.ਸੀ.ਡੀ ਅਕੈਡਮੀ ਨੇ ਬਾਖੂਬੀ ਨਿਭਾਈ।ਸੰਸਥਾ ਦੇ ਮੁਖੀ ਬਲਬੀਰ ਸਿੰਘ ਹੰਸਪਾਲ ਵਲੋਂ ਮੁੱਖ ਮਹਿਮਾਨ ਅਤੇ ਸਾਰੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਅਕੈਡਮੀ ਦੇ ਪਿ੍ਰੰਸੀਪਲ ਸ਼ਰਨਜੀਤ ਕੋਰ, ਇੰਚਾਰਜ ਮੁਕਾਬਲੇ ਦਪਿੰਦਰ ਸਿੰਘ, ਰਿੰਦਰਪਾਲ ਸਿੰਘ, ਅਨਿਲ ਕੁਮਾਰ, ਰਣਬੀਰ ਕੋਰ ਆਦਿ ਹਾਜਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply