Monday, October 12, 2026

ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਹੋਈ

ਧੂਰੀ, 6 ਦਸੰਬਰ, (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਮੂਲ ਚੰਦ ਸ਼ਰਮਾਂ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ PPN0612201712ਸਿੱਧੂ ਯਾਦਗਾਰੀ ਸਾਹਿਤ ਭਵਨ ਦਸ਼ਮੇਸ਼ ਨਗਰ ਧੂਰੀ ਵਿਖੇ ਹੋਈ।ਜਿਸ ਵਿੱਚ ਸੁਖਦੇਵ ਸਿੰਘ ਬਾਜਵਾ ਐਨ.ਆਰ.ਆਈ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਸਭ ਤੋਂ ਪਹਿਲਾਂ ਸ਼ੋਕ ਮਤੇ ਪ੍ਰਸਿੱਧ ਗਾਇਕ ਗੁਰਪਾਲ ਸਿੰਘ ਪਾਲ ਅਤੇ ਤੋਤਾ ਰਾਮ ਚੀਮਾਂ ਗਜ਼ਲਗੋ ਦੇ ਅਕਾਲ ਚਲਾਣੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਰਚਨਾਵਾਂ ਦੇ ਦੌਰ ਵਿੱਚ ਸੁਖਵਿੰਦਰ ਲੋਟੇ ਨੇ ਗੀਤ, ਡਾ. ਪਰਮਜੀਤ ਦਰਦੀ ਨੇ ਗਜ਼ਲ `ਇਹ ਭੋਲੇ ਭਾਲੇ ਪੰਛੀ ਆਖਿਰ ਨੂੰ ਆ ਫਸੇ ਨੇ, ਪਾਉਂਦਾ ਸੀ ਜਿਹੜਾ ਚੋਗਾ ਬੁਣਦਾ ਸੀ ਜਾਲ ਵਿੱਚੋਂ`, ਸੁਰਿੰਦਰ ਅਜਨਬੀ ਨੇ ਖੁੱਲੀ ਕਵਿਤਾ, ਭੁਪਿੰਦਰ ਬੋਪਾਰਾਏ ਨੇ ਗਜ਼ਲ `ਵਾਲ਼ ਸੁਕਾ ਕੇ ਮੰਜੇ ਉੱਤੇ ਬੈਠੇ ਦੇ, ਮਾਂ ਦੇ ਵਾਂਗਰ ਤੇਲ ਕਿਸੇ ਨਾ ਝੱਸਿਆ ਹੈ`, ਕਰਮ ਸਿੰਘ ਜ਼ਖਮੀ ਨੇ ਗਜ਼ਲ `ਹਲਵੇ ਖੀਰਾਂ ਛਕਦੇ ਪੱਥਰ ਪੂਜਾ ਪਸ਼ੂਆਂ ਦੀ, ਬੰਦੇ ਦਾ ਸਤਿਕਾਰ ਨਹੀਂ ਪਰ ਲੋਕ ਸੁਤੰਤਰ ਨੇ`, ਰਣਜੀਤ ਆਜ਼ਾਦ ਨੇ ਮਿੰਨੀ ਕਹਾਣੀ, ਸੁਖਦੇਵ ਸ਼ਰਮਾ ਨੇ ਕਵਿਤਾ `ਦੁੱਖ ਦਲਿਦਰ ਹਨ ਭਾਰੇ, ਕਿਵੇਂ ਸ਼ਾਂਤ ਰਹਾਂ ਮੈਂ`, ਜੀਵਨ ਬੜੀ ਨੇ ਕਵਿਤਾ `ਬੰਬੂਕਾਟ ਚਾਹੀਦਾ ਬੁੜ੍ਹਾ ਭਾਵੇਂ ਮਰਜੈ`, ਮੂਲ ਚੰਦ ਸ਼ਰਮਾਂ ਨੇ ਗੀਤ `ਪਹਿਲਾਂ ਧੀਂਆਂ-ਪੁੱਤਰ ਡਰਦੇ ਸੀ, ਹੁਣ ਮਾਪੇ ਡਰਦੇ ਬੱਚਿਆਂ ਤੋਂ`, ਗੁਰਦਿਆਲ ਨਿਰਮਾਣ ਨੇ ਗਜ਼ਲ, ਡਾ. ਜਗਤਾਰ ਨੇ ਗਜ਼ਲ, ਬੱਬੂ ਚਹਿਲ ਨੇ ਗੀਤ, ਦਰਦੀ ਚੁੰਘਾਵਾਲਾ ਨੇ ਗੀਤ, ਕੁਲਜੀਤ ਧਵਨ ਨੇ ਚੁਟਕੁਲੇ ਅਤੇ ਸਿਮਰਜੀਤ ਸ਼ਰਮਾਂ ਨੇ ਕਵਿਤਾ ਸੁਣਾ ਕੇ ਆਪਣੀ-ਆਪਣੀ ਹਾਜ਼ਰੀ ਲਗਵਾਈ। ਅੰਤ ਵਿੱਚ ਸੁਖਦੇਵ ਸਿੰਘ ਬਾਜਵਾ ਨੇ ਸਭਾ ਨੂੰ ਸਾਹਿਤ ਭਵਨ ਬਨਾਉਣ `ਤੇ ਵਧਾਈ ਦਿੱਤੀ ਅਤੇ ਆਪਣੇ ਉਸਾਰੂ ਸੁਝਾਅ ਪੇਸ਼ ਕੀਤੇ।

 

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply