ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ ਮਨਜੀਤ ਸਿੰਘ) – ਵਿਦਿਆਰਥੀਆਂ ਦੇ ਅਧਿਕਾਰਾਂ ਦੀ ਖਾਤਿਰ ਹਾਅ ਦਾ ਨਾਅਰਾ ਮਾਰਨ ਵਾਲੀ ਤੇ ਸਮਾਜ ਸੇਵਾ ਨੂੰ ਸਮਰਪਿਤ ਇੰਡੀਪੈਂਡੈਂਟ ਸਟੂਡੈਂਟ ਫੈਡਰੇਸ਼ਨ ਨੇ ਰਾਜਨੀਤੀ ਵਿੱਚ ਕੁੱਦਣ ਦਾ ਮਨ ਬਣਾਇਆ ਹੈ। ਫੈਡਰੇਸ਼ਨ ਨੇ ਸਰਬਸੰਮਤੀ ਨਾਲ ਹਰੇਕ ਚੋਣ ਵਿੱਚ ਕਿਸਮਤ ਅਜਮਾਈ ਕਰਨ ਦਾ ਫੈਸਲਾ ਲਿਆ ਹੈ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਸਰਕਦਾ ਅਹੁੱਦੇਦਾਰ ਕੇਸ਼ਵ ਕੋਹਲੀ ਨੇ ਦੱਸਿਆ ਕਿ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਆਪਣਾ ਪੰਜਾਬ ਪਾਰਟੀ ਵੱਲੋਂ ਪੰਜਾਬ ਦੀਆਂ ਨਗਰ ਨਿਗਮ ਚੋਣਾਂ ਵਿੱਚ ਯੂਨੀਅਨ ਦੇ ਲਗਭਗ ਅੱਧੀ ਦਰਜਨ ਦੇ ਕਰੀਬ ਸਰਕਦਾ ਅਹੁੱਦੇਦਾਰਾਂ ਤੇ ਮੈਂਬਰਾਂ ਨੂੰ ਉਮੀਦਵਾਰਾਂ ਵਜੋਂ ਟਿਕਟਾਂ ਦੇ ਕੇ ਨਵਾਜਿਆ ਹੈ।ਉਨ੍ਹਾਂ ਦੱਸਿਆ ਕਿ ਫੈਡਰੇਸ਼ਨ ਦੇ ਉਮੀਦਵਾਰ ਆਪਣੇ ਬਲਬੂਤੇ ਚੋਣਾਂ ਲੜਣਗੇ ਤੇ ਹਰ ਪ੍ਰਕਾਰ ਦੀਆਂ ਵਿਰੋਧੀ ਸਰਗਮਰੀਆਂ ਦਾ ਸਾਹਮਣਾ ਕਰਦੇ ਹੋਏ ਜਿੱਤ ਹਾਸਲ ਕਰਨਗੇ।ਉਨ੍ਹਾਂ ਦੱਸਿਆ ਕਿ ਫੈਡਰੇਸ਼ਨ ਦੇ ਵਿਦਿਆਰਥੀ ਨੇਤਾ ਸਮਾਜ ਵਿੱਚ ਕੁੱਝ ਨਾ ਕੁੱਝ ਵੱਖਰਾ ਕਰਨ ਦੀ ਚਾਹਤ ਰੱਖਦੇ ਹਨ ਤੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਫ੍ਰੀ ਵਿੱਦਿਆ, ਕਿਤਾਬਾਂ, ਵਰਦੀਆਂ ਤੇ ਹੋਰ ਸਮਗੱਰੀ ਮੁਹੱਈਆਂ ਕਰਵਾਉਂਦੇ ਹਨ।ਜਦੋਂ ਕਿ ਇੱਕ ਵਿਦਿਆਰਥੀ ਉਮੀਦਵਾਰ ਸਾਗਰ ਸੇਠੀ ਬੇਜ਼ੁਬਾਨ ਪਸ਼ੂ-ਪੰਛੀਆਂ ਦਾ ਇਲਾਜ ਕਰਨ ਦੇ ਨਾਲ-ਨਾਲ ਵਾਤਾਵਰਨ ਦੀ ਸ਼ੁੱਧਤਾ ਲਈ ਵੀ ਹਮੇਸ਼ਾਂ ਯਤਨਸ਼ੀਲ ਰਹਿੰਦਾ ਹੈ।ਉਨ੍ਹਾਂ ਦੱਸਿਆ ਕਿ ਵਾਰਡ ਨੰ. 49 ਤੋਂ ਸੋਨੀਆ ਕੁਮਾਰੀ, ਵਾਰਡ ਨੰ. 50 ਤੋਂ ਕੇਵਲ ਕੁਮਾਰ, ਵਾਰਡ ਨੰ. 52 ਸਾਗਰ ਸੇਠੀ, ਵਾਰਡ ਨੰ. 58 ਤੋਂ ਰਾਹੁਲ ਕੁਮਾਰ, ਵਾਰਡ ਨੂੰ 60 ਤੋ ਰਾਹੁਲ ਅਹੂਜਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।ਕੇਸ਼ਵ ਕੋਹਲੀ ਨੇ ਕਿਹਾ ਲੋਕ ਹੁਣ ਰਾਜਨੀਤਿਕ ਨੇਤਾਵਾਂ ਦੇ ਲਾਰੇ ਲੱਪਿਆਂ ਤੋਂ ਅੱਕ ਚੁੱਕੇ ਹਨ ਤੇ ਉਹ ਬਦਲਾਅ ਦੇ ਰੌਂਅ ਵਿੱਚ ਹਨ।ਉਨ੍ਹਾਂ ਵੋਟਰਾਂ ਨੂੰ ਆਈ.ਐਸ.ਐਫ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਵੀ ਕੀਤੀ ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …
Punjab Post Daily Online Newspaper & Print Media