ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਇੰਡੀਆ ਟਰੈਵਲ ਮਾਰਟ ਵੱਲੋਂ ਸਥਾਨਕ ਰਣਜੀਤ ਐਵਨਿਊ ਸਥਿਤ ਇੱਕ ਹੋਟਲ ਵਿਖੇ 3 ਦਿਨਾਂ ਟਰੈਵਲ ਐਂਡ ਟੂਰਿਜ਼ਮ ਪ੍ਰਦਰਸ਼ਨੀ ਦਾ ਉਦਘਾਟਨ ਡਾਇਰੈਕਟਰ ਟੂਰਿਜ਼ਮ ਅਥਾਰਟੀ ਆਫ ਥਾਈਲੈਂਡ ਮਿਸਟਰ ਇਸਰਾ ਸਟੈਂਪਾਸੈਥ ਅਤੇ ਮਿਸਟਰ ਪਿਊਸ਼ ਕਪੂਰ ਜਨਰਲ ਸਕੱਤਰ ਅੰਮ੍ਰਿਤਸਰ ਹੋਟਲ ਐਂਡ ਰੈਸਟੋਰੈਂਟਸ ਐਸੋਸੀਏਸ਼ਨ, ਇੰਡੀਆ ਟਰੈਵਲ ਮਾਰਟ ਦੇ ਐਮ.ਡੀ ਅਜੇ ਗਪਤਾ ਵੱਲੋਂ ਵੱਖ-ਵੱਖ ਸੂਬਿਆਂ ਦੇ ਟੂਰਿਜ਼ਮ ਬੋਰਡਾਂ ਦੇ ਪ੍ਰਤੀਨਿਧਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ।ਇਹ ਪ੍ਰਦਰਸ਼ਨੀ ਵਿੱਚ ਪੰਜਾਬ, ਜੰਮੂ ਅਤੇ ਕਸ਼ਮੀਰ, ਗੁਜਰਾਤ, ਹਿਮਾਚਲ ਪ੍ਰਦੇਸ਼, ਝਾਰਖੰਡ ਅਤੇ ਸਹਿਯੋਗੀ ਦੇਸ਼ ਥਾਈਲੈਂਡ ਟੂਰਿਜ਼ਮ ਅਤੇ ਸਥਾਨਕ ਟਰੈਵਲ ਏਜੰਟਾਂ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਸਵੇਰੇ 11:00 ਵਜੇ ਤੋਂ ਸ਼ਾਮ 7:00 ਵਜੇ ਤੱਕ 10 ਦਸੰਬਰ ਤੱਕ ਜਾਰੀ ਰਹੇਗੀ।
ਇਸ ਸਮੇਂ ਗੱਲਬਾਤ ਕਰਦਿਆਂ ਇੰਡੀਆ ਟਰੈਵਲ ਮਾਰਟ ਦੇ ਐਮ.ਡੀ ਅਜੇ ਗਪਤਾ ਨੇ ਦੱਸਿਆ ਕਿ ਪ੍ਰਦਰਸ਼ਨੀ ਦੌਰਾਨ ਲੋਕਾਂ ਦੀਆਂ ਲੋੜਾਂ ਮੁਤਾਬਿਕ ਤਿਆਰ ਕੀਤੇ ਗਏ ਵਿਸ਼ੇਸ਼ ਪੈਕੇਜ ਗ੍ਰਾਹਕਾਂ ਲਈ ਪੇਸ਼ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਇਹ ਪ੍ਰਦਰਸ਼ਨੀ ਹਰ ਸਾਲ ਲਗਾਈ ਜਾਂਦੀ ਹੈ, ਜਿਸ ਦੌਰਾਨ ਦੋਵੇਂ ਬੀ-2-ਬੀ ਅਤੇ ਬੀ-2-ਸੀ ਯਾਤਰੂਆਂ ਲਈ ਟੂਰਿਸਟ ਸੇਵਾਵਾਂ ਉਪਲੱਬਧ ਕਰਵਾਈਆਂ ਜਾਂਦੀਆਂ ਹਨ।ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨੀ ਦਾ ਮੁੱਢਲਾ ਮਕਸਦ ਦੁੁਨਿਆ ਭਰ ਵਿੱਚ ਟੂਰਿਜ਼ਮ ਬਾਰੇ ਜਾਗਰੂਕਤਾ ਫੈਲਾਉਣਾ ਹੈ।ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਮਹੀਨਿਆਂ ਵਿੱਚ ਪੰਜਾਬ ਵਿੱਚ ਦੇਸ਼-ਵਿਦੇਸ਼ ਦੇ ਟੂਰਿਸਟਾਂ ਦੀ ਗਿਣਤੀ ਵਧੇਗੀ।ਪ੍ਰਦਰਸ਼ਨੀ ਵਿੱਚ ਕਾਫੀ ਗਿਣਤੀ ਵਿੱਚ ਪਹੁੰਚੇ ਸ਼ਹਿਰੀ ਵੱਖ ਵੱਖ ਸਟਾਲਾਂ ਤੋਂ ਜਾਣਕਾਰੀ ਹਾਸਲ ਕਰਦੇ ਦੁਖੇ ਗਏ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media