ਅੰਤਰਰਾਸ਼ਟਰੀ ਬਾਡੀ ਬਿਲਡਰ, ਕੋਚ ਤੇ ਜੱਜ ਜੀ.ਐਲ ਸ਼ਰਮਾ ਨੇ ਕੀਤਾ ਉਦਘਾਟਨ
ਅੰਮ੍ਰਿਤਸਰ, 9 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਭਵਨਜ਼ ਐਸ.ਐਲ ਸਕੂਲ ਸ਼ਿਵਾਲਾ ਭਾਈਆਂ ਵਿਖੇ ਮਹਿਲਾ-ਪੁਰਸ਼ਾਂ ਦੀ ਦੋ ਦਿਨਾਂ ਓਪਨ
ਡਿਸਟ੍ਰਿਕ ਜਿਮਨਾਸਟਿਕ ਚੈਂਪੀਅਨਸ਼ਿਪ ਸ਼ੁਰੂ ਹੋ ਗਈ, ਜੋ ਕਿ 10 ਦਸੰਬਰ ਤੱਕ ਚੱਲੇਗੀ।ਜ਼ਿਲ੍ਹਾ ਜਿਮਨਾਸਟਿਕ ਐਸੋਸੀਏਸ਼ਨ ਦੇ ਪ੍ਰਧਾਨ ਜੇ.ਪੀ ਸ਼ੂਰ ਦੇ ਦਿਸ਼ਾ ਨਿਰਦੇਸ਼ਾਂ, ਜਨਰਲ ਸਕੱਤਰ ਈਸ਼ ਦੇਵਗਨ ਦੀ ਅਗਵਾਈ ਤੇ ਪ੍ਰਿੰਸੀਪਲ ਅਨੀਤਾ ਭੱਲਾ ਦੇ ਬੇਮਿਸਾਲ ਪ੍ਰਬੰਧਾਂ ਹੇਠ ਜ਼ਿਲ੍ਹਾ ਪੱਧਰੀ ਇਸ ਖੇਡ ਪ੍ਰਤੀਯੋਗਤਾ ਵਿੱਚ ਜ਼ਿਲੇ੍ਹ ਦੇ ਵੱਖ-ਵੱਖ ਸਕੂਲਾਂ ਤੋਂ 500 ਦੇ ਕਰੀਬ ਖਿਡਾਰੀ ਹਿੱਸਾ ਲੈ ਰਹੇ ਹਨ।
ਇਸ ਦਾ ਉਦਘਾਟਨ ਅੰਤਰਰਾਸ਼ਟਰੀ ਬਾਡੀ ਬਿਲਡਰ, ਕੋਚ ਤੇ ਜੱਜ ਜੀ.ਐਲ ਸ਼ਰਮਾ ਨੇ ਖਿਡਾਰੀਆਂ ਨਾਲ ਜਾਣਪਛਾਣ ਕਰਕੇ ਕੀਤਾ ਤੇ ਕਿਹਾ ਕਿ ਜਿਮਨਾਸਟਿਕ ਖੇਡ ਦੇ ਨਾਲ ਖਿਡਾਰੀ ਦੇ ਸ਼ਰੀਰ ਵਿੱਚ ਚੁਸਤੀ-ਫੁਰਤੀ ਤੇ ਲਚਕੀਲਾਪਨ ਆਉਂਦਾ ਹੈ।ਜਿਸ ਨਾਲ ਉਹ ਖੇਡ ਖੇਤਰ ਵਿੱਚ ਹੋਰ ਬੇਹਤਰ ਪ੍ਰਦਰਸ਼ਨ ਕਰਨ ਦੀ ਮੁਹਾਰਤ ਹਾਸਲ ਕਰ ਲੈਂਦਾ ਹੈ।ਉਨ੍ਹਾਂ ਕਿਹਾ ਕਿ ਹਰ ਇੱਕ ਖੇਡ ਬਹੁਤ ਵਧੀਆਂ ਹੈ ਤੇ ਸਾਨੂੰ ਬਿਨ੍ਹਾਂ ਹਾਰ ਜਿੱਤ ਦੇ ਲਾਲਚ ਦੇ ਖੇਡ ਭਾਵਨਾ ਨਾਲ ਖੇਡਣਾ ਚਾਹੀਦਾ ਹੈ।ਅੱਜ ਪਹਿਲੇ ਦਿਨ ਰਿਦਮਿਕ `ਤੇ ਆਰਟਿਸਟਿਕ ਆਦਿ ਖੇਡ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਆਪਣੀ ਕਲਾ ਦਾ ਲੋਹਾ ਮਨਵਾਇਆ।ਜਨਰਲ ਸਕੱਤਰ ਈਸ਼ ਦੇਵਗਨ ਨੇ ਆਏ ਖਿਡਾਰੀਆਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਸ਼ਰਨਜੀਤ ਸਿੰਘ ਰੇਲਵੇ, ਅਸ਼ਵਨੀ ਸੂਰੀ ਰੇਲਵੇ, ਰਜਿੰਦਰ ਪ੍ਰਸਾਦ, ਵਿਕਰਾਂਤ ਸ਼ਰਮਾ, ਰਮੇਸ਼ ਭਾਰਦਵਾਜ, ਦਵਿੰਦਰ ਸਿਘ, ਭੁਪਿੰਦਰ ਸਿੰਘ, ਮਨੀਸ਼ ਕੁਮਾਰ, ਆਕਾਸ਼ਦੀਪ, ਰਜਨੀ ਸੈਨੀ, ਨੀਤੂ ਬਾਲਾ, ਸਰੋਜ ਬੇਦੀ, ਹਿੰਮਤ ਸਿੰਘ, ਦੀਪਕ ਕੁਮਾਰ, ਗਨੇਸ਼, ਰੋਹਿਕਾ ਪੀ.ਪੀ, ਨਗੇਂਦਰ, ਪੂਜਾ, ਅੰਕਿਤ, ਕਮਲ, ਸਿਮਰਨ, ਮਹਿਕ, ਬਲਬੀਰ ਸਿੰਘ, ਸਰਪ੍ਰੀਤ, ਨਵਯਾ ਅਤੇ ਰੂਚੀ ਆਦਿ ਨੂੰ ਜਿਮਨਾਸਟਿਕ ਖੇਡ ਖੇਤਰ ਦੇ ਵਿੱਚ ਬੇਮਿਸਾਲ ਯੋਗਦਾਨ ਪਾਉਣ ਬਦਲੇ ਪ੍ਰਬੰਧਕਾਂ ਵੱਲੋਂ ਉਚੇਚੇ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media