ਨਵੀਂ ਦਿੱਲੀ, 10 ਦਸੰਬਰ (ਪੰਜਾਬ ਪੋਸਟ ਬਿਊਰੋ) – ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਨਾਗਾਲੈਂਡ ਦੀ 15 ਇੰਡੀਆ ਰਿਜ਼ਰਵ (ਮਹਿਲਾ) ਬਟਾਲੀਅਨ ਬਣਾਉਣ ਅਤੇ ਮਹਿਲਾਵਾਂ ਨੂੰ ਅਧਿਕਾਰ ਸੰਪਨ ਬਣਾਉਣ ਲਈ ਕੋਹਿਮਾ ਤੇ ਦੀਮਾਪੁਰ ਵਿੱਚ ਮਹਿਲਾ ਪੁਲਿਸ ਥਾਣੇ ਕਾਇਮ ਕਰਨ ਲਈ ਰਾਜ ਸਰਕਾਰ ਦੀ ਭੂਮਿਕਾ ਦੀ ਸਰਾਹਨਾ ਕੀਤੀ।ਰਾਜਨਾਥ ਸਿੰਘ ਅੱਜ ਕੋਹਿਮਾ ਵਿੱਚ ਕਿਸਾਮਾ ਪਿੰਡ ਵਿੱਚ ਹੌਰਨਬਿਲ ਫੈਸਟੀਵਲ 2017 ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਉਨ੍ਹਾਂ ਇਸ ਮੌਕੇ ‘ਤੇ ਨਾਗਾਲੈਂਡ ਦੇ ਲੋਕਾਂ ਨੂੰ ਵਧਾਈ ਦਿੱਤੀ।ਨਾਗਾਲੈਂਡ ਦੇ ਰਾਜਪਾਲ ਪੀਬੀ ਆਚਾਰਯ ਨੇ ਹੌਰਨਬਿਲ ਫੈਸਟੀਵਲ ਦੇ 8ਵੇਂ ਦਿਨ ਗ੍ਰਹਿ ਮੰਤਰੀ ਦਾ ਸਵਾਗਤ ਕੀਤਾ। ਨਾਗਾਲੈਂਡ ਦੇ ਮੁੱਖ ਮੰਤਰੀ ਟੀਆਰ ਜੇਲਿਯਾਂਗ ਨੇ ਸਵਾਗਤੀ ਭਾਸ਼ਣ ਦਿੱਤਾ ਇਸ ਮੌਕੇ ਨਾਗਾਲੈਂਡ ਦੇ ਵੱਖ-ਵੱਖ ਕਲਾਕਾਰਾਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ।ਬਾਅਦ ਵਿੱਚ ਗ੍ਰਹਿ ਮੰਤਰੀ ਨੇ ਥਾਪਾ ਇੰਡੋਰ ਸਪੋਰਟਸ ਕੰਪਲੈਕਸ ਅਤੇ ਅਸਾਮ ਰਾਈਫਲਸ ਪਰਿਸਰ ਸੁਖੋਵੀ, ਦੀਮਾਪੁਰ ਵਿੱਚ ਸੈਨਿਕ ਸੰਮੇਲਨ ਦਾ ਉਦਘਾਟਨ ਕੀਤਾ।ਉਨ੍ਹਾਂ ਨਾਲ ਅਸਾਮ ਰਾਈਫਲਸ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਚੌਕੀਨ ਚੌਹਾਨ ਸਨ।ਇਸ ਮੌਕੇ ‘ਤੇ ਉਨ੍ਹਾਂ ਕਿਹਾ ਕਿ ਸੁਰੱਖਿਆ ਜਵਾਨਾਂ ਦੇ ਤਿਆਗ ਨੂੰ ਧਨ ਨਾਲ ਨਹੀਂ ਆਂਕਿਆ ਜਾ ਸਕਦਾ ਅਤੇ ਮਹਿਲਾਵਾਂ ਦੇ ਜਬਰਦਸਤ ਯੋਗਦਾਨ ਨੂੰ ਘੱਟ ਕਰਕੇ ਨਹੀਂ ਦੇਖਿਆ ਜਾਣਾ ਚਾਹੀਦਾ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media