Wednesday, August 12, 2026

ਸੀਬੀਡੀਟੀ ਨੇ ਆਧਾਰ ਨੂੰ ਪੈਨ ਨਾਲ ਜੋੜਨ ਦਾ ਸਮਾਂ 31 ਮਾਰਚ 2018 ਤੱਕ ਵਧਾਇਆ

ਨਵੀਂ ਦਿੱਲੀ, 10 ਦਸੰਬਰ (ਪੰਜਾਬ ਪੋਸਟ ਬਿਊਰੋ) – ਇਨਕਮ ਟੈਕਸ ਐਕਟ, 1961 ਨਾਲ ਹਾਲ ਹੀ ਵਿੱਚ ਜੋੜੇ ਗਏ ਅਤੇ 01 ਜੁਲਾਈ 2017 ਤੋਂ ਲਾਗੂ ਹੋਏ ਨਵੇਂ ਸੈਕਸ਼ਨ 139 ਏਏ ਦੀਆਂ ਵਿਵਸਥਾਵਾਂ ਅਧੀਨ ਸਾਰੇ ਟੈਕਸ ਭੁਗਤਾਨ ਕਰਨ ਵਾਲਿਆਂ, ਜਿਨ੍ਹਾਂ ਕੋਲ ਆਧਾਰ ਨੰਬਰ ਹੈ, ਨੇ ਆਧਾਰ ਨੰਬਰ ਨੂੰ ਪੈਨ ਨਾਲ ਜੋੜਨਾ ਹੈ। ਇਸ ਪ੍ਰਕਿਰਿਆ ਦੌਰਾਨ ਕੁਝ ਟੈਕਸ ਭੁਗਤਾਨ ਕਰਨ ਵਾਲਿਆਂ ਨੂੰ ਦਰਪੇਸ਼ ਮੁਸ਼ਕਲਾਂ ਦਾ ਧਿਆਨ ਰੱਖਦਿਆਂ ਆਧਾਰ ਨੂੰ ਪੈਨ ਨਾਲ ਜੋੜਨ ਦੀ ਤਰੀਕ ਪਹਿਲਾਂ 31 ਅਗਸਤ, 2017 ਰੱਖੀ ਗਈ ਸੀ ਅਤੇ ਫਿਰ ਵਧਾ ਕੇ 31 ਦਸੰਬਰ, 2017 ਕਰ ਦਿੱਤੀ ਸੀ।ਪਤਾ ਲੱਗਾ ਹੈ ਕਿ ਕੁੱਝ ਕਰਦਾਤਾਵਾਂ ਨੇ ਹਾਲੇ ਵੀ ਪੈਨ ਨੂੰ ਆਧਾਰ ਨਾਲ ਜੋੜਨ ਦੀ ਪ੍ਰਕਿਰਿਆ ਪੂਰੀ ਨਹੀਂ ਕੀਤੀ।ਇਸ ਲਈ ਆਧਾਰ ਨੂੰ ਪੈਨ ਨਾਲ ਜੋੜਨ ਦੇ ਸਮੇਂ ਨੂੰ 31 ਮਾਰਚ 2018 ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply