ਬਠਿੰਡਾ, 10 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਸਥਾਨਕ ਸ਼ਹਿਰ ਦੇ ਸਾਹਿਬਜ਼ਾਦਾ ਜੁਝਾਰ ਸਿੰਘ ਨਗਰ ਅਤੇ ਮਾਡਲ ਟਾਊਨ ਫੇਸ-3 ਦੇੇ ਮੁਹੱਲਾ ਨਿਵਾਸੀਆਂ ਵਲੋਂ ਸਮੂਹ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਮਾਤਾ ਗੁੱਜਰ ਕੌਰ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਪੰਥ ਦੇ ਉੱਘੇ ਤੇ ਨਿਧੜਕ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਨੇ ਦੀਵਾਨ ਸਜਾਏ।ਇਸ ਦੌਰਾਨ ਜਿਥੇ ਭਾਈ ਪੰਥਪ੍ਰੀਤ ਸਿੰਘ ਨੇ ਸਿੱਖ ਸ਼ਹੀਦੀਆਂ ਅਤੇ ਗੁਰਬਾਣੀ ਸ਼ਬਦ ਦਿ੍ਰੜ ਕਰਵਾਏ, ਉੱਥੇ ਹੀ ਉਨਾਂ ਸਮੇਂ ਦੀਆਂ ਸਰਕਾਰਾਂ ਨੂੰ ਵੀ ਖੁਬ ਰਗੜੇ ਲਾਏ। ਉਨਾਂ ਸਿੱਖ ਪੰਥ ਵਿੱਚ ਕੈਲੰਡਰ ਦੇ ਮਸਲੇ ਨੂੰ ਗੰਭੀਰ ਮਸਲੇ ਨੂੰ ਉਲਝਾਉਣ ਲਈ ਆਰ.ਆਰ.ਐਸ ਸੰਘ ਨੂੰ ਜਿੰਮੇਵਾਰ ਦੱਸਦਿਆਂ ਸਿੱਖਾਂ ਨੂੰ ਸੁਚੇਤ ਹੋਣ ਅਤੇ ਸਮਝਦਾਰੀ ਤੋਂ ਕੰੰਮ ਲੈਣ ਦੀ ਅਪੀਲ ਕੀਤੀ।ਉਨਾਂ ਸਮੂਹ ਸੰਗਤ ਨੂੰ ਨਸ਼ਿਆਂ ਦੇ ਮਿ ਠੇ ਜ਼ਹਿਰ ਤੋਂ ਬਚਣ, ਸਮਾਜਿਕ ਬੁਰਾਈਆਂ ਤਿਆਗਣ, ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਅਤੇ ਸੱਚ ਨਾਲ ਜੁੜਨ ਦੀ ਜੋਰਦਾਰ ਅਪੀਲ ਕੀਤੀ ਅਤੇ ਆਪਣੇ ਪਰਿਵਾਰਾਂ ਅਤੇ ਬੱਚਿਆਂ ਦਾ ਪੂਰੀ ਜਿੰਮੇਵਾਰੀ ਨਾਲ ਪਾਲਣ ਪੋਸ਼ਣ ਕਰਨ `ਤੇ ਜੋਰ ਦਿੱਤਾ ਤਾਂ ਕਿ ਸਾਡਾ ਸਮਾਜ ਨਰੋਆ ਹੋ ਸਕੇ।ਸਮਾਪਤੀ `ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media