ਅੰਮ੍ਰਿਤਸਰ, 10 ਦਸੰਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਵੱਲੋਂ ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ ਦੇ ਸਹਿਯੋਗ ਨਾਲ ‘ਪੰਜ ਰੋਜ਼ਾ ਰੰਗ ਉਤਸਵ’ ਦੇ ਚੌਥੇ ਦਿਨ ਗੁਰਪ੍ਰੀਤ ਵਾਰਿਸ ਅਤੇ ਸੁਰਿੰਦਰ ਕੰਵਲ ਵਲੋਂ ਸੂਫ਼ੀ ਸੰਗੀਤ ਪੇਸ਼ ਕੀਤਾ ਗਿਆ।ਇਹ ਸੂਫ਼ੀ ਸਮਾਗਮ ਪੰਜਾਬ ਦਾ ਸੂਫ਼ੀ ਗਾਇਕੀ ਨੂੰ ਸਮਰਪਿਤ ਕੀਤਾ ਗਿਆ।ਜਿਸ ਦੌਰਾਨ ਵਿੱਚ ਗੁਰਪ੍ਰੀਤ ਵਾਰਿਸ ਨੇ ਸਾਂਈ ਬੂਲੇ ਸ਼ਾਹ, ਹਾਸ਼ਮ ਸ਼ਾਹ, ਸ਼ਾਹ ਮੁੰਹਮਦ ਦੇ ਕਲਾਮ ਪੇਸ਼ ਕੀਤੇ ਅਤੇ ਸੁਰਿੰਦਰ ਕੰਵਲ ਨੇ ਨਿਵੇਕਲੇ ਸੂਫ਼ੀਆਨਾ ਅੰਦਾਜ਼ ਵਿੱਚ ਛੱਲਾ ਪੇਸ਼ ਕੀਤਾ।ਦੋਹਾਂ ਗਾਇਕਾਂ ਵੱਲੋਂ ਸੂਫ਼ੀ ਗਾਇਕੀ ਦਾ ਭਰਵਾਂ ਰੰਗ ਬਨਿਆ ਅਤੇ ਮਾਹੌਲ ਖੁਸ਼ਗਵਾਰ ਬਣਾ ਦਿੱਤਾ।ਰੰਗ ਉਤਸਵ ਦੇ ਸਮਾਗਮ ਵਿੱਚ ਦਰਸ਼ਕਾਂ ਨੇ ਭਾਰੀ ਸ਼ਮੂਲੀਅਤ ਕੀਤੀ।ਇਸ ਮੌਕੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਪਰਮਜੀਤ ਸਿੰਘ, ਰੇਨੂੰ ਸਿੰਘ ਆਦਿ ਹਾਜ਼ਰ ਸਨ। ਸੁਚਨਾ ਅਨੁਸਾਰ ਪੰਜ਼ ਰੋਜ਼ਾ ਰੰਗ ਉਤਸਵ ਦੇ ਆਖਰੀ ਦਿਨ ਅੱਜ ਸ਼ੂਦਰਕ ਦਾ ਲਿਖਿਆ ਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਮਿੱਟੀ ਦਾ ਗਡੀਰਾ’ ਸ਼ਾਮ 6.00 ਵਜੇ ਪੇਸ਼ ਕੀਤਾ ਜਾਵੇਗਾ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media