ਬਠਿੰਡਾ, 12 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮਾਲਵਾ ਖਿੱਤੇ ਵਿੱਚ ਵਿਦਿਆਰਥੀਆਂ ਦੇ ਅੰਗਰੇਜ਼ੀ ਬੋਲਣ ਦੇ ਮਿਆਰ ਨੂੰ
ਹੋਰ ਉੱਚਾ ਚੁੱਕਣ ਲਈ ਪਹਿਲੀ ਵਾਰ ਬਾਬਾ ਫ਼ਰੀਦ ਗਰੱਪ ਆਫ਼ ਵਲੋਂ ਅਮਰੀਕਾ ਦੀ ਪ੍ਰਸਿੱਧ ਕੰਪਨੀ ‘ਦ ਪਿ੍ਰੰਸਟਨ ਰੀਵਿਊ’ ਦੇ ਬਠਿੰਡਾ ਸੈਂਟਰ ਦੇ ਸਹਿਯੋਗ ਨਾਲ ‘ਇੰਗਲਿਸ਼ ਸਪੀਕਿੰਗ ਵੀਕ’ ਮਨਾਉਣ ਲਈ ‘ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮਾਂ’ ਦੀ ਇੱਕ ਲੜੀ ਸ਼ੁਰੂ ਕੀਤੀ ਗਈ।ਇਸ ਦੀ ਸ਼ੁਰੂਆਤ ਮੌਕੇ ਬਾਬਾ ਫ਼ਰੀਦ ਕਾਲਜ ਦੇ ਫੈਕਲਟੀ ਮੈਂਬਰਾਂ ਨੂੰ ‘ਦ ਪ੍ਰਿੰਸਟਨ ਰੀਵਿਊ’ ਦੇ ਟਰੇਨਰਾਂ ਵਲੋਂ ਵਿਸ਼ੇਸ਼ ਟਰੇਨਿੰਗ ਦਿੱਤੀ ਗਈ ਜੋ ਕਿ ਵਿਸ਼ਵ ਪੱਧਰੀ ਮਾਸਟਰ ਟਰੇਨਰਾਂ ਤੋਂ ਮਾਨਤਾ ਪ੍ਰਾਪਤ ਹਨ।ਇਸ ਟਰੇਨਿੰਗ ਦਾ ਮੁੱਖ ਮੰਤਵ ਅੰਗਰੇਜ਼ੀ ਬੋਲਣ ਬਾਰੇ ਜਾਣੂ ਕਰਵਾਉਣਾ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਇਸ ਦੇ ਮਹੱਤਵ ਬਾਰੇ ਜਾਗਰੂਕ ਕਰਨਾ ਹੈ।ਇਸ ਪ੍ਰਗਰਾਮ ਦੇ ਜ਼ਰੀਏ ਬਾਬਾ ਫ਼ਰੀਦ ਕਾਲਜ ਦੀ ਫੈਕਲਟੀ ਦੇ ਅੰਗਰੇਜ਼ੀ ਬੋਲਣ ਦੇ ਪੱਧਰ ਨੂੰ ਹੋਰ ਉਚਾ ਚੁੱਕਣ ਲਈ ਵਿਸ਼ੇਸ਼ ਗਰੁੱਪ ਡਿਸ਼ਕਸ਼ਨ, ਪੈਨਲ ਡਿਸ਼ਕਸ਼ਨ, ਸੁਆਲ ਜਵਾਬ, ਵੀਡਿਓ ਕਲਿੱਪਾਂ, ਮੌਕੇ ’ਤੇ ਭਾਸ਼ਣ ਆਦਿ ਗਤੀਵਿਧੀਆਂ ਦੇ ਸਿਲਸਿਲੇ ਦੌਰਾਨ ਅੰਗਰੇਜ਼ੀ ਬੋਲਣ ਦੇ ਵੱਖ-ਵੱਖ ਢੰਗਾਂ ਬਾਰੇ ਫੈਕਲਟੀ ਨੂੰ ਸਿਖਾਇਆ ਗਿਆ ਤਾਂ ਜੋ ਉਹ ਅੱਗੇ ਵਿਦਿਆਰਥੀਆਂ ਨੂੰ ਇਹ ਢੰਗ ਸਿਖਾ ਕੇ ਉਹਨਾਂ ਦੇ ਅੰਗਰੇਜ਼ੀ ਬੋਲਣ ਦੇ ਪੱਧਰ ਨੂੰ ਵੀ ਅੰਤਰਰਾਸ਼ਟਰੀ ਮਿਆਰ ਦਾ ਬਣਾ ਸਕਣ।
ਦੱਸਣਯੋਗ ਹੈ ਕਿ ਇਸ ਲੜੀ ਤਹਿਤ ਬਾਬਾ ਫ਼ਰੀਦ ਕਾਲਜ ਇੰਜਨੀਅਰਿੰਗ ਐਂਂਡ ਟੈਕਨਾਲੋਜੀ, ਮੈਨੇੇਜਮੈਂਟ ਐਂਡ ਟੈਕਨਾਲੋਜੀ ਅਤੇ ਐਜ਼ੂਕੇਸ਼ਨ ਦੇ ਫੈਕਲਟੀ ਮੈਂਬਰਾਂ ਲਈ ਵੀ ਅਜਿਹੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅੰਗਰੇਜ਼ੀ ਵਿਸ਼ਵ ਦੀ ਸਾਂਝੀ ਭਾਸ਼ਾ ਬਣ ਚੁੱਕੀ ਹੈ ਅਤੇ ਇਸ ਨੂੰ ਬੋਲਣ ਦੀ ਕਲਾ, ਮੁਹਾਰਤ ਅਤੇ ਮਿਆਰ ਦਾ ਹੋਣਾ ਵੀ ਅਤਿ ਜ਼ਰੂਰੀ ਹੈ।ਉਹਨਾਂ ਨੇ ‘ਦ ਪ੍ਰਿੰਸਟਨ ਰੀਵਿਊ’ ਦੇ ਬਠਿੰਡਾ ਸੈਂਟਰ ਦੇ ਟਰੇਨਰਾਂ ਦਾ ਧੰਨਵਾਦ ਕਰਦਿਆਂ ਇੰਸਟੀਚਿਊਸ਼ਨਜ਼ ਦੇ ਵੱਖ-ਵੱਖ ਕਾਲਜਾਂ ਦੇ ਫੈਕਲਟੀ ਮੈਂਬਰਾਂ ਨੂੰ ਇਸ ਉਪਰਾਲੇ ਦਾ ਭਰਪੂਰ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ ਤਾਂ ਜੋ ਵਿਦਿਆਰਥੀਆਂ ਦੇ ਅੰਗਰੇਜ਼ੀ ਬੋਲਣ ਦੇ ਮਿਆਰ ਨੂੰ ਹੋਰ ਉਚਾ ਚੁਕਿਆ ਜਾ ਸਕੇ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media