ਅੰਮ੍ਰਿਤਸਰ, 13 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) ਨਗਰ ਨਿਗਮ ਚੋਣਾਂ ਲੋਕ ਇਨਸਾਫ ਪਾਰਟੀ ਮਾਝਾ ਜੋਨ ਦੇ ਇੰਚਾਰਜ ਅਮਰੀਕ ਸਿੰਘ ਵਰਪਾਲ ਵੱਲੋਂ
ਆਜਾਦ ਉਮੀਦਵਾਰਾਂ ਨੂੰ ਖੁੱਲੀ ਹਮਾਇਤ ਦਾ ਐਲਾਨ ਕਰ ਦਿੱਤਾ ਹੈ। ਪ੍ਰੈਸ ਕਾਨਫਰੰਸ ਦੋਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਰਪਾਲ ਨੇ ਕਿਹਾ ਕਿ ਉਨ੍ਹਾਂ ਦੀ ਮਾਝਾ ਜੋਨ ਬਾਡੀ ਵਲੋਂ ਲਏ ਫੈਸਲੇ ਮੁਤਾਬਿਕ ਚੋਣਾਂ `ਚ ਖੜੇ ਉਮੀਦਵਾਰਾਂ ਦੀ ਹਮਾਇਤ ਕਰੇਗੀ।ਲੋਕ ਇਨਸਾਫ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਬਾਰੇ ਉਨਾਂ ਸਾਫ ਲਫਜਾਂ ਵਿੱਚ ਕਿਹਾ ਕਿ ਟਿਕਟਾਂ ਵੰਡਣ ਸਮੇਂ ਆਪ ਪਾਰਟੀ ਲੀਡਰਾਂ ਨੇ ਉਨਾਂ ਨਾਲ ਮਾਝਾ ਜੋਨ ਦੇ ਇੰਚਾਰਜ ਹੋਣ ਨਾਤੇ ਕੋਈ ਵੀ ਸਲਾਹ ਨਹੀ ਕੀਤੀ ਅਤੇ ਆਪਣੀ ਮਰਜੀ ਨਾਲ ਹੀ ਟਿਕਟਾਂ ਵੰਡੀਆਂ ਹਨ। ਜਿਸ ਕਰਕੇ ਅੰਮ੍ਰਿਤਸਰ ਜਿਲ੍ਹੇ ਆਮ ਆਦਮੀ ਪਾਰਟੀ ਨਾਲ ਕੋਈ ਗੱਠਜੋੜ ਨਹੀ ਰਿਹਾ।ਉਨਾਂ ਕਿਹਾ ਕਿ ਉਹ ਸਿਰਫ ਆਜਾਦ ਉਮੀਦਵਾਰਾਂ ਨੂੰ ਹੀ ਹਮਾਇਤ ਦੇਣਗੇ।ਜਿੰਨ੍ਹਾਂ ਵਿੱਚ ਵਾਰਡ ਨੰ. 65 ਤੋਂ ਬੀਬੀ ਅਮਨਦੀਪ ਕੌਰ, 30 ਤੋਂ ਸ਼ਿਵ ਕੁਮਾਰ ਸੰਨੀ, 43 ਤੋਂ ਸੋਨੀਆ ਸੀਰਾ, 71 ਤੋਂ ਬੀਬੀ ਹਰਵਿੰਦਰ ਕੌਰ, 63 ਤੋਂ ਪਤਨੀ ਵਿੱਕੀ ਕੰਡਾ, 34 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਤਿੰਦਰ ਕੁਮਾਰ ਜੀਣਾ, 46 ਤੋਂ ਸਤਿੰਦਰ ਸਿੰਘ ਵਿਰਦੀ ਸਮੇਤ 10 ਆਜਾਦ ਉਮੀਦਵਾਰ ਸ਼ਾਮਲ ਹਨ।
ਇਸ ਮੌਕੇ ਜਸਬੀਰ ਸਿੰਘ ਸੀਨੀ. ਮੀਤ ਪ੍ਰਧਾਨ ਮਾਝਾ ਜੋਨ, ਜਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਪੱਖੋਕੇ, ਸਵਰਨ ਸਿੰਘ, ਅਮਰ ਖਾਲਸਾ ਫਾਊਂਡੇਸ਼ਨ ਦੇ ਕੌਮੀ ਪ੍ਰਧਾਨ ਭਾਈ ਅਵਤਾਰ ਸਿੰਘ ਖਾਲਸਾ, ਮਾਝਾ ਜੋਨ ਦੇ ਪ੍ਰੈਸ ਸਕੱਤਰ ਫੁਲਜੀਤ ਸਿੰਘ ਵਰਪਾਲ, ਗੁਰਪਾਲ ਸਿੰਘ, ਸਰਦੂਲ ਸਿੰਘ, ਮੰਗਲ ਸਿੰਘ, ਅੰਗਰੇਜ ਸਿੰਘ, ਅਰੁਣ ਕੁਮਾਰ ਪੱਪੂ, ਜਗਤਾਰ ਸਿੰਘ, ਰਸ਼ਪਾਲ ਸਿੰਘ, ਬੀਬੀ ਲਖਬੀਰ ਕੌਰ, ਕਮਲਜੀਤ ਕੌਰ, ਜਤਿੰਦਰ ਸਿੰਘ ਆਦਿ ਮੋਜੂਦ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media