ਅੰਮ੍ਰਿਤਸਰ, 18 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਅੰਮਿ੍ਰਤ ਕੌਰ ਗਿੱਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਜਿਲ੍ਹਾ ਪੱਧਰੀ ਸਪੋਰਟਸ ਕੰਪੀਟੀਸ਼ਨ (ਮੈਨ-ਵੂਮੈਨ) 20 ਦਸੰਬਰ ਤੋਂ 21 ਦਸੰਬਰ, 2017 ਤੱਕ ਆਯੋਜਤ ਕੀਤੇ ਜਾਣਗੇ।
ਇਹ ਜਾਣਕਾਰੀ ਜਿਲ੍ਹਾ ਖੇਡ ਅਫਸਰ ਸ੍ਰ ਗੁਰਲਾਲ ਸਿੰਘ ਰਿਆੜ ਨੇ ਮੁਕਾਬਲ਼ਿਆਂ ਦਾ ਸ਼ਡਿਊਲ ਜਾਰੀ ਕਰਦਿਆਂ ਦਿੱਤੀ।ਉਨ੍ਹਾਂ ਕਿਹਾ ਕਿ ਦੋ ਦਿਨਾਂ ਜਿਲਾ ਪੱਧਰੀ ਇਨ੍ਹਾਂ ਖੇਡ ਮੁਕਾਬਲਿਆਂ ਨੂੰ ਸਫਲਤਾਪੂਰਵਕ ਸਿਰੇ ਚੜਾਉਣ ਲਈ ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਖੇਡ ਅਫਸਰ ਨੇ ਦੱਸਿਆ ਕਿ ਖਿਡਾਰੀ/ਖਿਡਾਰਨ ਦੀ ਜਨਮ ਮਿਤੀ 1-1-1993 ਜਾਂ ਇਸ ਤੋਂ ਬਾਅਦ ਭਾਵ 31 ਦਸੰਬਰ, 2017 ਤੱਕ 25 ਸਾਲ ਹੋਣੀ ਚਾਹੀਦੀ ਹੈ।ਉਨ੍ਹਾਂ ਦੱਸਿਆ ਕਿ ਰਜਿਸਟਰੇਸ਼ਨ ਪ੍ਰੋਫਾਰਮੇ ਕੰਪੀਟੀਸ਼ਨ ਵਾਲੇ ਦਿਨ ਸਵੇਰੇ 8:00 ਵਜੇ ਖਿਡਾਰੀ/ਖਿਡਾਰਨ ਪ੍ਰਾਪਤ ਕਰਨਗੇੇ। ਉਨ੍ਹਾਂ ਇਹ ਵੀ ਦੱਸਿਆ ਕਿ ਜੋ ਖਿਡਾਰੀ ਵਿਦਿਅਕ ਸੰਸਥਾਵਾਂ ਵਿੱਚ ਪੜ੍ਹਦੇ ਹਨ ਜਾਂ ਫਿਰ ਜਿਸ ਵਿੱਚ ਜਿਲੇ੍ਹ ਵਿੱਚ ਪੜ੍ਹਦੇ ਹਨ, ਉਸੇ ਵੱਲੋਂ ਭਾਗ ਲੈ ਸਕਦੇ ਹਨ।ਉਨ੍ਹਾਂ ਦੱਸਿਆ ਕਿ ਐਥਲੈਟਿਕਸ, ਫੁੱਟਬਾਲ ਦੇ ਮੁਕਾਬਲੇ ਖਾਲਸਾ ਕਾਲਜ ਅੰਮਿ੍ਰਤਸਰ ਦੀਆਂ ਗਰਾਉਂਡਾਂ ‘ਚ, ਫੁੱਟਬਾਲ, ਬਾਕਸਿੰਗ, ਖੋ-ਖੋ ਖਾਲਸਾ ਕਾਲਜੀਏਟ ਸੀ:ਸੈਕੰਡਰੀ ਸਕੂਲ ਅੰਮਿ੍ਰਤਸਰ ਚ, ਟੇਬਲ ਟੈਨਿਸ ਗੋਲਬਾਗ ਟੇਬਲ ਟੈਨਿਸ ਹਾਲ, ਬਾਸਕਿਟਬਾਲ ਬਾਸਕਿਟਬਾਲ ਕੋਰਟ ਕੰਪਨੀ ਬਾਗ ਅਤੇ ਜਿਮਨਾਸਟਿਕ (ਰਿਧਮਿਕ ਅਤੇ ਆਰਟੀਸਟਿਕ) ਬੀ:ਬੀ:ਕੇ:ਡੀ:ਏ:ਵੀ ਕਾਲਜ ਅੰਮਿ੍ਰਤਸਰ ਵਿਖੇ ਹੋਣਗੀਆਂ।ਇਸੇ ਤਰ੍ਹਾਂ ਗੋਲਬਾਗ ਸਟੇਡੀਅਮ ਅੰਮਿ੍ਰਤਸਰ ਵਿਖੇ ਲੜਕਿਆਂ ਦੇ ਟੂਰਨਾਮੈਂਟ ਕਰਵਾਏ ਜਾਣਗੇ।
ਰਿਆੜ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਮੈਡਲ ਅਤੇ ਮੈਰਿਟ ਸਰਟੀਫਿਕੇਟ ਵੀ ਦਿੱਤੇ ਜਾਣਗੇ।ਇਨ੍ਹਾਂ ਮੁਕਾਬਲ਼ਿਆਂ ਵਿੱਚ ਚੁਣੇ ਗਏ ਖਿਡਾਰੀ/ਖਿਡਾਰਨਾਂ ਪੰਜਾਬ ਰਾਜ ਖੇਡਾਂ (ਪੁਰਸ਼) 28 ਤੋਂ 30 ਦਸੰਬਰ 2017 ਤੱਕ ਪਟਿਆਲਾ ਵਿਖੇ ਅਤੇ ਔਰਤਾਂ 8 ਜਨਵਰੀ ਤੋਂ 10 ਜਨਵਰੀ, 2018 ਤੱਕ ਸੰਗਰੂਰ ‘ਚ ਹਿੱਸਾ ਲੈਣ ਲਈ ਜਾਣਗੇ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media