ਅੰਮ੍ਰਿਤਸਰ, 18 ਦਸੰਬਰ (ਜਗਦੀਪ ਸਿੰਘ ਸੱਗੂ) – ਸੰਗੀਤ ਦੀ ਦੁਨੀਆ ਦੇ ਉਭਰਦੇ ਸਿਤਾਰੇ ਅਤੇ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਹੋਣਹਾਰ ਵਿਦਿਆਰਥੀ
ਅਜੀਤ ਸਿੰਘ ਦਾ ਦੂਸਰਾ ਗੀਤ `ਧਾਕੜ ਯਾਰ` 20 ਦਸੰਬਰ ਨੂੰ ਪੀ.ਟੀ.ਸੀ ਪੰਜਾਬੀ ਅਤੇ ਪੀ.ਟੀ.ਸੀ ਚੱਕ ਦੇ ਉਪਰ ਆ ਰਿਹਾ ਹੈ।ਪ੍ਰਿੰਸੀਪਲ ਅੰਜਨਾ ਗੁਪਤਾ ਨੇ ਦੱਸਿਆ ਕਿ ਸੱਤਵੀਂ ਜਮਾਤ ਦਾ ਵਿਦਿਆਰਥੀ ਅਜੀਤ ਸਿੰਘ ਦਾ ਪਹਿਲਾ ਗਾਣਾ `ਦਿਨ ਚੰਗੇ` ਪਹਿਲਾਂ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਚੁੱਕਾ ਹੈ ਤੇ ਦੂਸਰਾ ਗੀਤ `ਧਾਕੜ ਯਾਰ` ਮੋਸ਼ਨ ਪਿਚਰਜ਼ ਵੱਲੋਂ ਪ੍ਰਸਾਰਿਤ ਕੀਤਾ ਜਾਵੇਗਾ।ਉਮੀਦ ਹੈ ਕਿ ਇਹ ਗੀਤ ਵੀ ਲੋਕਾਂ ਵੱਲੋਂ ਪਸੰਦ ਕੀਤਾ ਜਾਵੇਗਾ।ਪ੍ਰਿੰਸੀਪਲ ਅੰਜਨਾ ਨੇ ਵਿਦਿਆਰਥੀ ਅਜੀਤ ਸਿੰਘ ਨੂੰ ਨਵੇਂ ਗੀਤ ਲਈ ਵਧਾਈ ਦਿੱਤੀ ਅਤੇ ਕਾਮਨਾ ਕੀਤੀ ਕਿ ਇਸੇ ਤਰਾਂ ਸੰਗੀਤ ਦੀ ਦੁਨੀਆਂ `ਚ ਅੱਗੇ ਵੱਧਦਾ ਰਹੇ ਤੇ ਆਪਣਾ, ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰੇ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media