Thursday, August 13, 2026

ਲਿੰਗ ਨਿਰਧਾਰਨ ਟੈਸਟ ਕਰਦੇ ਹਸਪਤਾਲ ਦੀ ਅਲਟਰਾ ਸਾਊਂਡ ਮਸ਼ੀਨ ਸਿਵਲ ਸਰਜਨ ਨੇ ਕੀਤੀ ਸੀਲ

PPN1812201723ਜੰਡਿਆਲਾ ਗੁਰੂ, 18 ਦਸੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ)  ਇਥੋਂ ਦੇ ਮਸ਼ਹੂਰ ਹਸਪਤਾਲ ਸ਼ੁਸਮਾ ਨਰਸਿੰਗ ਹੋਮ ਅੰਦਰ ਚੱਲ ਰਹੇ ਸਕੈਨਿੰਗ ਸੈਂਟਰ ਦੀ ਉਸ ਵੇਲੇ ਪੋਲ ਖੁੱਲ ਗਈ ਜਦੋਂ ਸਿਵਲ ਸਰਜਨ ਦੇ ਦਫਤਰ ਵਲੋਂ ਅਚਾਨਕ ਛਾਪੇਮਾਰੀ ਦੌਰਾਨ ਇਹ ਸਾਹਮਣੇ ਆਇਆ ਕਿ ਇਥੇ ਲਿੰਗ ਨਿਰਧਾਰਨ ਟੈਸਟ ਕੀਤੇ ਜਾਂਦੇ ਹਨ।ਲੋਕਾਂ ਅਤੇ ਸਰਕਾਰ ਦੀ ਅੱਖਾਂ ਵਿੱਚ ਘੱਟਾ ਪਾਉਣ ਲਈ ਹਸਪਤਾਲ ਅੰਦਰ ਵੱਡੇ ਵੱਡੇ ਬੋਰਡ ਲਗਾ ਕੇ ਇਹ ਲਿਖਿਆ ਹੋਇਆ ਸੀ ਕਿ ਇਥੇ ਲਿੰਗ ਨਿਰਧਾਰਨ ਟੈਸਟ ਨਹੀ ਕੀਤੇ ਜਾਂਦੇ।ਪਰ ਵਿਭਾਗ ਅਤੇ ਸਮਾਜਸੇਵੀ ਜਥੇਬੰਦੀਆਂ ਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਸੀ ਕਿ ਇਥੇ ਇਹ ਗੋਰਖ ਧੰਦਾ ਬਹੁਤ ਹੀ ਵੱਡੇ ਪੱਧਰ `ਤੇ ਚੱਲ ਰਿਹਾ ਹੈ।ਇਸ ਸਬੰਧ ਵਿੱਚ ਕਾਰਵਾਈ ਕਰਨ ਲਈ ਅਤੇ ਇਸ ਹਸਪਤਾਲ ਦੀ ਡਾਕਟਰ ਸੁਸਮਾਂ ਨੂੰ ਰੰਗੇ ਹੱਥੀ ਫੜਨ ਲਈ ਇੱਕ ਸਮਾਜ ਸੇਵੀ ਸੰਸਥਾ ‘ਸੇਵ ਜੈਨਰੇਸ਼ਨ’ ਦੇ ਕਾਰਕੁੰਨਾ ਜਿੰਨਾਂ ਵਿੱਚ ਜਗਜੀਤ ਸਿੰਘ, ਗੁਰਦੇਵ ਸਿੰਘ ਅਮਰ ਸਿੰਘ ਤੇ ਹੋਰਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕਾਰਵਾਈ ਕਰਕੇ ਇਸ ਦੇ ਕਾਲੇ ਕਾਰਨਾਮਿਆਂ ਨੂੰ ਲੋਕਾਂ ਅਤੇ ਪ੍ਰਸ਼ਾਸਨ ਸਾਹਮਣੇ ਬੇਨਕਾਬ ਕੀਤਾ।
ਇਸ ਮੌਕੇ ਸਿਵਲ ਸਰਜਨ ਡਾ. ਨਰਿੰਦਰ ਕੌਰ ਦੀ 5 ਮੈਂਬਰੀ ਟੀਮ ਨੇ ਆਪਣੇ ਵਲੋਂ ਦਿਤੇ ਹੋਏ 2000/ਰੁ. ਦੇ 10 ਨੋਟਾਂ (20000/-) ਸਮੇਤ ਡਾ. ਸੁਸਮਾ ਨੂੰ ਰੰਗੇ ਹੱਥੀ ਫੜ ਲਿਆ।ਮੌਕੇ `ਤੇ ਮੌਜੂਦ ਸੇਵ ਜਨਰੇਸ਼ਨ ਸੰਸਥਾ ਦੇ ਕਾਰਕੁੰਨ ਜਗਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਜੋ ਕਿ 6 ਮਹੀਨੇ ਦੀ ਗਰਭਵਤੀ ਸੀ ਨੂੰ ਇਸ ਡਾਕਟਰ ਨੇ ਕਿਹਾ ਕਿ ਉਹ ਟੈਸਟ ਦੇ 15000 ਰੁ. ਲੈਣਗੇ ਅਤੇ ਜੇ ਮੁੰਡਾ ਹੋਇਆ ਤਾਂ ਮੈਂ 20000/-ਰੁ ਲਏ ਜਾਣਗੇ।ਇਸ ਤੋਂ ਬਾਅਦ ਇਸ ਡਾਕਟਰ ਨੇ ਉਨਾਂ ਕੋਲੋਂ 700/-ਰੁ. ਇਹ ਕਹਿ ਕਿ ਲਏ ਕਿ ਮੈਂ ਪਹਿਲਾਂ ਚੈਕਅੱਪ ਕਰਨਾ ਹੈ ਕਿ ਪੇਟ ਦੇ ਅੰਦਰ ਬੱਚਾ ਠੀਕ ਠਾਕ ਹੈ ਕਿ ਨਹੀ।ਉਸ ਤੋਂ ਬਾਅਦ ਅੱਜ ਉਨਾਂ ਨੇ 20000/- ਰੁ. ਜਮਾਂ ਕਰਵਾ ਲਏ।ਅਤੇ ਇਹਨਾ ਪੈਸਿਆਂ ਦੀ ਨਾ ਰਸੀਦ ਦਿੱਤੀ ਅਤੇ ਨਾ ਹੀ ਕੋਈ ਹੋਰ ਬਿੱਲ ਦਿੱਤਾ ਗਿਆ।
ਸਿਵਲ ਸਰਜਨ ਡਾ. ਨਰਿੰਦਰ ਕੌਰ ਨੇ ਮੌਕੇ `ਤੇ ਪਹੁੰਚ ਕੇ ਅਲਟਰਾ ਸਾਊਂਡ ਵਾਲੀ ਮਸ਼ੀਨ ਨੂੰ ਸੀਲ ਕਰ ਦਿੱਤਾ।ਉਨਾਂ ਕਿਹਾ ਕਿ ਅਤੇ ਜਿਹੜੇ ਲੋਕ ਇਸ ਤਰਾਂ ਦੇ ਚੱਲ ਰਹੇ ਸੈਂਟਰਾਂ ਬਾਰੇ ਜੋ ਵੀ ਇਤਲਾਹ ਦੇਣਗੇ ਉਹਨਾ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।ਉਹਨਾ ਨੇ ਮੀਡੀਆ ਰਾਹੀ ਆਮ ਜਨਤਾ ਨੂੰ ਬੇਨਤੀ ਕੀਤੀ ਕਿ ਉਹ ਖੁੱਦ ਵੀ ਇਸ ਤਰਾਂ ਦੇ ਡਾਕਟਰਾਂ ਜਾਂ ਹਸਪਤਾਲਾਂ ਦੇ ਜਾਲ ਵਿੱਚ ਨਾ ਫਸਣ। ਉਨਾਂ ਕਿਹਾ ਕਿ ਪੇਟ ਵਿੱਚ ਪਲ ਰਹੀਆਂ ਧੀਆਂ ਨੂੰ ਨਾ ਮਾਰਣ,  ਹੋ ਸਕਦਾ ਇਹੋ ਧੀਆਂ ਆਉਣ ਵਾਲੇ ਸਮੇਂ ਵਿੱਚ ਪਰਿਵਾਰ ਦਾ ਸਿਰ ਮਾਣ ਨਾਲ ੳੇੁਚਾ ਕਰਨਗੀਆਂ।ਇਸ ਕਾਰਵਾਈ ਨੂੰ ਅੰਜ਼ਾਮ ਦੇਣ ਵਾਲੀ ਟੀਮ ਵਿੱਚ ਈ.ਸੀ.ਐਚ ਰਮੇਸ ਕੁਮਾਰ, ਡਾ. ਐਫ.ਪੀ.ਓ ਸੁਖਪਾਲ ਸਿੰਘ, ਡਾ. ਭਾਰਤੀ, ਡਾ. ਸੁਮਨ, ਅਮਰਦੀਪ ਸ਼ਾਮਲ ਸਨ।ਇਸ ਮੌਕੇ ਸੇਵ ਜਨਰੇਸ਼ਨ ਦੀ ਟੀਮ ਵਲੋਂ ਕੁੜੀਆਂ ਨੂੰ ਕੁੱਖਾਂ ਵਿੱਚ ਮਾਰਨ ਸਬੰਧੀ ਇਸ ਡਾ. ਸੁਸ਼ਮਾ `ਤੇ ਕਤਲ ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਤਾਂ ਕਿ ਅੱਗੇ ਤੋਂ ਕੋਈ ਵੀ ਡਾਕਟਰ ਇਸ ਤਰਾਂ ਦੀ ਘਿਨਾਉਣੀ ਕਾਰਵਾਈ ਕਰਨ ਦੀ ਹਿੰਮਤ ਨਾ ਕਰ ਸਕੇ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply