Tuesday, September 22, 2026

ਸਕੂਲ `ਚ ਕਿਤਾਬਾਂ ਤੇ ਕੋਟੀਆਂ ਵੰਡ ਕੇ ਸੰਜੀਵ ਨਾਗਪਾਲ ਨੇ ਮਨਾਇਆ ਆਪਣੀਆਂ ਕੁੜੀਆਂ ਦਾ ਜਨਮ ਦਿਨ

PPN1912201712ਮਲੋਟ, 19 ਦਸੰਬਰ (ਪੰਜਾਬ ਪੋਸਟ- ਵਿਜੇ ਗਰਗ) – ਸ਼ਹਿਰ ਦੇ ਵਸਨੀਕ ਸੰਜੀਵ ਨਾਗਪਾਲ ਨੇ ਆਪਣੀਆਂ ਬੇਟੀਆਂ ਦੇ ਜਨਮ ਦਿਨ ਦੀ ਖੁਸ਼ੀ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਦੀਆਂ ਗਰੀਬ ਵਿਦਿਆਰਥਣਾਂ ਨੂੰ ਕੋਟੀਆ ਅਤੇ ਕਿਤਾਬਾਂ ਵੰਡੀਆਂ।ਸੰਜੀਵ ਨਾਗਪਾਲ ਨੇ ਕਿਹਾ ਕਿ ਇਸ ਤਰ੍ਹਾਂ ਜਨਮ ਦਿਨ ਮਨਾਉਣ ਨਾਲ ਉਨ੍ਹਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਆ, ਉਨ੍ਹਾਂ ਕਿਹਾ ਕਿ ਉਹ ਅੱਗੇ ਤੋਂ ਵੀ ਸਕੂਲ ਵਿੱਚ ਪੜਦੀਆਂ ਬੱਚੀਆਂ ਲਈ ਹਰ ਤਰ੍ਹਾਂ ਦੀ ਮਦਦ ਦੇਣ ਲਈ ਤਿਆਰ ਹਨ।ਸਕੂਲ ਦੇ ਪ੍ਰਿੰਸੀਪਲ ਵਿਜੈ ਗਰਗ ਨੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਇਸ ਉਪਰਾਲੇ ਨੂੰ ਸ਼ਲਾਘਾ ਯੋਗ ਕਦਮ ਦੱਸਿਆ।ਉਨ੍ਹਾਂ ਕਿਹਾ ਕਿ ਸਕੂਲ ਨੂੰ ਦਾਨੀ ਸੱਜਣਾਂ ਦੀ ਜਰੂਰਤ ਹੈ, ਕਿਉਂਕਿ ਇਸ ਸਕੂਲ ਵਿਚ ਬਹੁਗਿਣਤੀ ਉਨ੍ਹਾਂ ਵਿਦਿਆਰਥਣਾਂ ਦੀ ਹੈ, ਜਿਨ੍ਹਾਂ ਦੀ ਮਾਲੀ ਹਾਲਤ ਠੀਕ ਨਹੀਂ ਹੈ।ਇਸ ਮੌਕੇ ਕਿ੍ਸਨ ਕੁਮਾਰ ਬਠਲਾ ਸਾਇੰਸ ਮਾਸਟਰ, ਸੰਦੀਪ ਕੁਮਾਰ ਮੱਕੜ ਮੈਥ ਮਾਸਟਰ, ਜਸਵਿੰਦਰ ਸਿੰਘ ਡੀ.ਪੀ.ਈ, ਮਨਿੰਦਰ ਸਿੰਘ ਐਸ.ਐਲ.ਏ ਹਾਜਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply