ਚੌਂਕ ਮਹਿਤਾ, 19 ਦਸੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਮਹਾਨ ਕੀਰਤਨ ਅੱਜ 20 ਦਸੰਬਰ ਨੂੰ ਦਮਦਮੀ ਟਕਸਾਲ ਦੇ ਹੈਡਕੁਆਟਰ ਗਰਦੁਆਰਾ ਗੁਰਦਰਸ਼ਨ ਪ੍ਰਕਾਸ਼ ਤੋਂ ਸਜਾਇਆ ਜਾਵੇਗਾ।ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਦੱਸਿਆ ਕਿ ਇਹ ਨਗਰ ਕੀਰਤਨ ਸਵੇਰੇ 7.00 ਵਜੇ ਸ਼ੁਰੂ ਹੋ ਕੇ ਉਦੋਨੰਗਲ, ਨਾਥ ਦੀ ਖੂਹੀ, ਜਲਾਲ ਉਸਮਾ, ਚੇਲੇਆਣਾ, ਰਜਧਾਨ, ਬਾਬਾ ਬਕਾਲਾ, ਸਠਿਆਲਾ, ਗੱਗੜਭਾਣਾ, ਬੁੱਟਰ, ਖੱਬੇ, ਚੂੰਗ ਤੋ ਹੁੰਦਾ ਹੋਇਆ ਮਹਿਤਾ ਚੌਂਕ ਵਿੱਚੋਂ ਲੰਘ ਕੇ ਵਾਪਸ ਦਮਦਮੀ ਟਕਸਾਲ ਵਿਖੇ ਸੰਪਨ ਹੋਵੇਗਾ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media