ਬਠਿੰਡਾ, 20 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜ਼ਿਲਾ ਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਪਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਡਾ. ਮਨਦੀਪ ਮਿੱਤਲ, ਸੀ.ਜੇ.ਐਮ/ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੇਂਦਰੀ ਜੇਲ ਵਿਚ ਇਕ ਕੈਂਪ ਕੋਰਟ ਦਾ ਆਯੋਜਿਨ ਵੀ ਕੀਤਾ ਗਿਆ।ਜਿਸ ਵਿਚ ਮੌਕੇ ਉਤੇ ਹੀ ਇੱਕ ਕੈਦੀ ਜੋ ਕਿ ਪਿਛਲੇ ਦੋ ਮਹੀਨਿਆਂ ਤੋਂ ਸਾਇਕਲ ਚੋਰੀ ਕਰਨ ਦੇ ਅਪਰਾਧ ਵਿਚ ਬੰਦ ਸੀ।ਉਸ ਨੂੰ ਉਸ ਦਾ ਚਾਲ ਚੱਲਣ ਵੇਖ ਕੇ ਰਿਹਾਅ ਕੀਤਾ ਗਿਆ ਅਤੇ ਉਸ ਨੂੰ ਸਮਝਾਇਆ ਕਿ ਉਹ ਭਵਿੱਖ ਵਿਚ ਅਜਿਹੀ ਗਲਤੀ ਨਾ ਕਰੇ। ਇਸ ਮੌਕੇ ਤੇ ਐਸ.ਐਸ. ਸਹੋਤਾ ਜੇਲ ਸੁਪਰਡੈਂਟ ਮੌਕੇ `ਤੇ ਹਾਜ਼ਿਰ ਸਨ। ਸਕੱਤਰ ਜੇਲ ਵਿਚ ਬੰਦ ਕੈਦੀਆਂ ਨੂੰ ਜੋ ਵੀ ਉਨਾਂ ਦੇ ਰਿਸ਼ਤੇਦਾਰ ਅਤੇ ਦੋਸਤ ਮਿੱਲਣ ਆਉਂਦੇ ਹਨ, ਉਨਾਂ ਨੂੰ ਵੀ ਮਿਲੇ ਅਤੇ ਉਨਾਂ ਨੂੰ ਜੋ ਵੀ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ, ਉਹਨਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਇਸ ਉਪਰੰਤ ਉਹਨਾਂ ਨੇ ਜੇਲ ਦੀ ਬਾਹਰਲੀ ਕੰਟੀਨ ਜਿਥੇ ਕੈਦੀਆਂ ਨੂੰ ਉਨਾਂ ਦੇ ਰਿਸ਼ਤੇਦਾਰ ਮਿਲਦੇ ਹਨ, ਉਸ ਜਗਾ ਦਾ ਨਿਰੀਖਣ ਕੀਤਾ।ਉਨਾਂ ਨੇ ਦੱਸਿਆ ਕਿ ਜ਼ਿਲਾ ਤੇ ਸੈਸ਼ਨ ਜੱਜ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕੇਂਦਰੀ ਜੇਲ ਤੋਂ ਬਠਿੰਡਾ ਪੀ.ਆਰ.ਟੀ.ਸੀ ਬੱਸ ਦੀ ਸੁਵਿਧਾ ਬੰਦ ਹੋ ਗਈ ਸੀ, ਉਸ ਨੂੰ ਦੁਬਾਰਾ ਸ਼ੁਰੂ ਕਰਵਾ ਦਿੱਤੀ ਹੈ।ਇਸ ਤੋਂ ਇਲਾਵਾ ਸਕੱਤਰ ਨੇ ਕੇਂਦਰੀ ਜੇਲ ਬਠਿੰਡਾ ਵਿਖੇ ਸੈਮੀਨਾਰ ਲਗਾਇਆ ਜੱਜ ਸਾਹਿਬ ਨੇ ਕੈਂਦੀਆਂ/ਹਵਾਲਾਤੀਆਂ ਨੂੰ ਨਾਲਸਾ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰਪੂਰਕ ਦੱਸਿਆਂ ਉਨਾਂ ਨੇ ਕਿਹਾ ਕਿ ਜੇਕਰ ਕਿਸੇ ਕੈਦੀ /ਹਵਾਲਾਤੀ ਨੂੰ ਕਿਸੇ ਤਰਾਂ ਦੀ ਕੋਈ ਸਮੱਸਿਆ ਹੈ ਤਾਂ ਉਹ ਜੇਲ ਵਿਚ ਕੰਮ ਕਰ ਰਹੇ ਪੈਰਾ ਲੀਗਲ ਵਲੰਟੀਅਰਜ਼ ਦੀ ਮਦਦ ਲੈ ਕੇ ਕਾਗਜ਼ ’ਤੇ ਆਪਣਾ ਪੂਰਾ ਨਾਲ ਨਾਮ, ਐਫ.ਆਈ.ਆਰ ਤੇ ਧਾਰਾ ਲਿਖ ਕੇ ਸਾਨੂੰ ਦੇਣ ਅਤੇ ਨਾਲ ਹੀ ਸਕੱਤਰ ਨੇ ਜੇਲ ਵਿਚ ਕੰਮ ਕਰਦੇ ਪੈਰਾ ਲੀਗਲ ਵਲੰਟੀਅਰਾਂ ਨੂੰ ਉਦੇਸ਼ ਦਿੱਤੇ ਕਿ ਜੇਲ ਵਿਚ ਅਨਪੜ ਅਤੇ ਜਰੂਰਤਮੰਦ ਕੈਂਦੀਆਂ ਦੀਆਂ ਸਮੱਸਿਆਵਾਂ ਲਿਖਣ ਵਿਚ ਮਦਦ ਕਰਨ।ਉਨਾਂ ਕੈਂਦੀਆਂ ਦੀ ਇਕ ਵੱਖਰੀ ਲਿਸਟ ਵੀ ਤਿਆਰ ਕੀਤੀ ਜਿਨਾਂ ਦੇ ਅਜੇ ਤੱਕ ਚਲਾਣ ਪੇਸ਼ ਨਹੀਂ ਕੀਤੇ। ਉਨਾਂ ਨੇ ਦੱਸਿਆ ਕਿ ਜ਼ਿਲਾ ਕਚਿਹਰੀ ਬਠਿੰਡਾ ਵਿਖੇ ਏ.ਡੀ.ਆਰ ਸੈਂਟਰ (ਵਿਕਲਪੀ ਝਗੜਾ ਨਿਵਾਰਣ ਕੇਂਦਰ) ਬਣਿਆ ਹੋਇਆ ਹੈ।ਜਿਸ ਦੇ ਚੇਅਰਮੈਨ ਮਾਨਯੋਗ ਜ਼ਿਲਾ ਤੇ ਸੈਸ਼ਨ ਜੱਜ ਹਨ। ਉਨਾਂ ਨੇ ਕਿਹਾ ਕੋਈ ਵੀ ਔਰਤ, ਅਨੁਸੂਚਿਤ ਜਾਤੀ, ਉਦਯੋਗਿਕ ਕਾਮੇ, ਬੱਚੇ, ਅਪਾਹਿਜ, ਹਵਾਲਾਤੀ/ਕੈਦੀ, ਮਾਨਸਿਕ ਰੋਗੀ, ਅਤੇ ਜੋ ਜਨਰਲ ਕੈਟਗਰੀ ਨਾਲ ਸਬੰਧ ਰੱਖਦਾ ਹੋਵੇ ਉਸ ਦੀ ਸਲਾਨਾ ਆਮਦਨ 1,50,000/- ਤੋਂ ਘੱਟ ਹੈ, ਉਹ ਆਪਣੇ ਕੇਸ ਦੀ ਪੈਰਵੀ ਲਈ ਮੁਫ਼ਤ ਵਕੀਲ ਲੈ ਸਕਦਾ ਹੈ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media