Thursday, March 12, 2026

ਦੋ ਦਿਨਾ ਜਿਲ੍ਹਾ ਪੱਧਰੀ (ਪੁਰਸ਼-ਮਹਿਲਾ) ਖੇਡ ਮੁਕਾਬਲੇ ਸ਼ੁਰੂ

ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਤੇ ਖੇਡ ਵਿਭਾਗ ਵਲੋਂ 20 ਤੋਂ 21 ਦਸੰਬਰ ਤੱਕ ਦੋ ਦਿਨਾ ਜਿਲ੍ਹਾ ਪੱਧਰੀ ਖੇਡ PPN2012201708ਮੁਕਾਬਲ਼ਿਆਂ (ਪੁਰਸ਼-ਮਹਿਲਾ) ਵਰਗ ਦਾ ਸ਼ਾਨਦਾਰ ਸ਼ੁਭ ਅਰੰਭ ਖਾਲਸਾ ਸੀਨੀ: ਸੈਕ: ਸਕੂਲ  ਵਿਖੇ ਓਲੰਪੀਅਨ ਬ੍ਰਿਗੇਡੀਅਰ ਹਰਚਰਨ ਸਿੰਘ ਵਲੋਂ ਕੀਤਾ ਗਿਆ।ਇਸ ਸਮੇਂ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਉਪਰੰਤ ਉਨਾਂ ਕਿਹਾ ਕਿ  ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਹਜਾਰਾਂ ਖਿਡਾਰੀਆਂ ਵਲੋਂ ਸ਼ਮੂਲੀਅਤ ਕਰਨਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸੂਬੇ ਦਾ ਖੇਡ ਖੇਤਰ ਹੋਰ ਵੀ ਤਰੱਕੀ ਕਰੇਗਾ।ਐਥਲੈਟਿਕਸ ਵਿੱਚ ਜੇਤੂ ਰਹੇ ਖਿਡਾਰੀਆਂ ਨੂੰ ਇਨਾਮਾ ਦੀ ਵੰਡ ਕਸ਼ਮੀਰ ਸਿੰਘ ਖਿਆਲਾ ਵਲੋਂ ਕੀਤੀ ਗਈ।ਜਿਲ੍ਹਾ ਸਪੋਰਟਸ ਅਫਸਰ ਗੁਰਲਾਲ ਸਿੰਘ ਰਿਆੜ ਨੇੇ ਦੱਸਿਆ ਕਿ ਪੁਰਸ਼-ਮਹਿਲਾ ਜਿਮਾਨਾਸਕਿਟ (ਰਿਧਮਿਕ ਅਤੇ ਆਰਟੀਸਟਿਕ), ਐਥਲੈਟਿਸਕਸ, ਫੁੱਟਬਾਲ, ਬਾਸਕਿਟਬਾਲ, ਬਾਕਸਿੰਗ, ਖੋ-ਖੋ, ਜਿਮਨਾਸਟਿਕ, ਟੇਬਲ ਟੈਨਿਸ ਮੁਕਾਬਲਿਆਂ ਦੌਰਾਨ ਚੈਂਪੀਅਨ ਤੇ ਮੋਹਰੀ ਰਹੇ ਖਿਡਾਰੀਆਂ ਤੇ ਟੀਮਾਂ ਨੂੰ ਸਟੇਟ ਪੱਧਰੀ ਖੇਡ ਮੁਕਾਬਲੇ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਜਾਵੇਗਾ। ਡੀ.ਐਸ.ਓ ਵਲੋਂ ਅੇਲਾਨੇ ਗਏ ਨਤੀਝਿਆਂ ਅਨੁਸਾਰ ਐਥਲੈਟਿਕਸ 100 ਮੀ: ਮੈਨ ਵਿੱਚ ਪਹਿਲਾ ਸਥਾਨ ਤਜਿੰਦਰ ਸਿੰਘ, ਦੂਜਾ ਸਥਾਨ, ਰੋਹਿਤ ਸਿੰਘ, ਤੀਜਾ ਸਥਾਨ ਰੋਬਿਨ ਸਿੰਘ ਨੇ ਹਾਸਲ ਕੀਤਾ। ਐਥਲੈਟਿਕਸ 100 ਮੀ: ਵੂਮੈਨ ਵਿੱਚ ਪਹਿਲਾ ਸਥਾਨ ਜਸ.ਨ ਦੀਪ ਕੌਰ, ਦੂਜਾ ਸਥਾਨ, ਸੁਖਮਨਪ੍ਰੀਤ ਕੌਰ, ਤੀਜਾ ਸਥਾਨ ਬਲਜੀਤ ਕੌਰ ਨੇ ਹਾਸਲ ਕੀਤਾ।ਐਥਲੈਟਿਕਸ ਡਿਸਕਸ ਥ੍ਰੋ ਮੈਨ ਵਿੱਚ  ਪਹਿਲਾ ਸਥਾਨ ਹਰਮਨ ਸਿੰਘ ਗਿੱਲ, ਦੂਜਾ ਸਥਾਨ ਓਮੇਸ. ਰੰਗਾ,ਤੀਜਾ ਸਥਾਨ ਮਾਨਵਜੀਤ ਸਿੰਘ ਨੇ ਹਾਸਲ ਕੀਤਾ।ਸ਼ਾਟਪੁੱਟ ਪੁਰਸ਼ ਵਿੱਚ ਪਹਿਲਾ ਸਥਾਨ ਉਮੇਸ਼ਰੰਗਾ, ਦੂਜਾ ਸਥਾਨ ਹਰਮਨ ਸਿੰਘ ਗਿੱਲ ਤੇ ਤੀਜਾ ਸਥਾਨ ਜਗਦੀਪ ਖੇੜਾ ਨੇ ਹਾਸਲ ਕੀਤਾ।ਟ੍ਰਿਪਲ ਜੰਪ ਵੂਮੈਨ ਵਿੱਚ ਪਹਿਲਾ ਸਥਾਨ ਕੁਲਬੀਰ ਕੌਰ, ਦੂਜਾ ਸਥਾਨ ਹਰਪ੍ਰੀਤ ਕੌਰ ਤੇ ਤੀਜਾ ਸਥਾਨ ਮਨਦੀਪ ਕੌਰ ਨੇ ਹਾਸਲ ਕੀਤਾ।
1500 ਮੀ: ਪੁਰਸ਼ ਵਿੱਚ ਪਹਿਲਾ ਸਥਾਨ ਗੁਰਬਖਸ ਸਿੰਘ, ਦੂਜਾ ਸਥਾਨ ਦਿਲਪ੍ਰੀਤ ਸਿੰਘ ਸੰਧੂ ਅਤੇ ਤੀਜਾ ਸਥਾਨ ਅਰਸ਼ਪਾਲ ਸਿੰਘ ਨੇ ਹਾਸਲ ਕੀਤਾ।1500 ਮੀ: ਵੂਮੈਨ ਵਿੱਚ ਪਹਿਲਾ ਸਥਾਨ ਨੁਪਿੰਦਰ ਕੌਰ, ਦੂਜਾ ਸਥਾਨ ਰਮਨਦੀਪ ਕੌਰ ਤੀਜਾ ਸਥਾਨ ਸ਼ਲਿੰਦਰ ਕੌਰ ਨੇ ਹਾਸਲ ਕੀਤਾ।400 ਮੀ: ਵੂਮੈਨ ਵਿੱਚ ਪਹਿਲਾ ਸਥਾਨ ਰੁਪਿੰਦਰ, ਦੂਜਾ ਸਥਾਨ ਸਰਬਜੀਤ ਕੌਰ, ਤੀਜਾ ਸਥਾਨ ਜਸਪਾਲ ਕੌਰ ਨੇ ਹਾਸਲ ਕੀਤਾ।800 ਮੀ: ਪੁਰਸ਼ ਦੌੜ ਵਿੱਚ ਪਹਿਲਾ ਸਥਾਨ ਲਵਜੀਤ ਸਿੰਘ, ਦੂਜਾ ਸਥਾਨ ਰਾਜੇਸ਼ ਕੁਮਾਰ ਤੇ ਤੀਜਾ ਸਥਾਨ ਮਨਦੀਪ ਸਿੰਘ ਨੇ ਹਾਸਲ ਕੀਤਾ।
400 ਮੀ: ਪੁਰਸ਼ ਵਿੱਚ ਪਹਿਲਾ ਸਥਾਨ ਅਰਸ਼ਦੀਪ ਸਿੰਘ, ਦੂਜਾ ਸਥਾਨ ਤਜਿੰਦਰਪਾਲ ਸਿੰਘ ਤੇ ਤੀਜਾ ਸਥਾਨ ਸਤਬੀਰ ਸਿੰਘ ਨੇ ਹਾਸਲ ਕੀਤਾ।300 ਮੀ: ਵੂਮੈਨ ਵਿੱਚ ਪਹਿਲਾ ਸਥਾਨ ਸੁਮਨ ਬਾਲਾ, ਦੂਜਾ ਸਥਾਨ ਕੋਮਲਪ੍ਰੀਤ ਕੌਰ ਤੇ ਤੀਜਾ ਸਥਾਨ ਰਣਜੀਤ ਸਿੰਘ ਨੇ ਹਾਸਲ ਕੀਤਾ।300 ਮੀ: ਪੁਰਸ਼ ਵਿੱਚ ਪਹਿਲਾ ਸਥਾਨ ਗੁਰਬਖਸ਼ ਸਿੰਘ, ਦੂਜਾ ਸਥਾਨ ਰਾਹੁਲਦੀਪ ਸਿੰਘ, ਤੀਜਾ ਸਥਾਨ ਅਰਸ਼ਪਾਲ ਸਿੰਘ ਨੇ ਹਾਸਲ ਕੀਤਾ।ਲੋਂਗ ਜੰਪ ਮਹਿਲਾ ਵਿੱਚ ਪਹਿਲਾ ਸਥਾਨ ਹਰਪ੍ਰੀਤ ਕੌਰ, ਦੂਜਾ ਸਥਾਨ ਕੁਲਬੀਰ ਕੌਰ, ਤੀਜਾ ਸਥਾਨ ਸਰਬਜੀਤ ਕੌਰ ਨੇ ਹਾਸਲ ਕੀਤਾ।
ਸ਼ਾਟਪੁਟ ਵੂਮੈਨ ਵਿਚ ਪਹਿਲਾ ਸਥਾਨ ਹਸਨਦੀਪ ਕੌਰ, ਦੂਜਾ ਸਥਾਨ ਮਨਦੀਪ ਕੌਰ, ਤੀਜਾ ਸਥਾਨ ਸੁਮਨਪ੍ਰੀਤ ਕੌਰ ਨੇ ਹਾਸਲ ਕੀਤਾ।ਡਿਸਕਸ ਥ੍ਰੋ ਵੂਮੈਨ ਵਿੱਚ ਪਹਿਲਾ ਸਥਾਨ ਹਸਨਦੀਪ ਕੌਰ, ਦੂਜਾ ਸਥਾਨ ਸੁਮਨਪ੍ਰੀਤ ਕੌਰ, ਤੀਜਾ ਸਥਾਲ ਮਨਦੀਪ ਕੌਰ ਨੇ ਹਾਸਲ ਕੀਤਾ।800 ਮੀ: ਵੂਮੈਨ ਵਿੱਚ ਪਹਿਲਾ ਸਥਾਨ ਸ਼ਲਿੰਦਰ ਕੌਰ, ਦੂਜਾ ਸਥਾਨ ਸੋਦੀਪ ਕੌਰ, ਤੀਜਾ ਸਥਾਨ ਹਰਮਨਜੋਤ ਕੌਰ ਨੇ ਹਾਸਲ ਕੀਤਾ।ਜਿਮਨਾਸਟਿਕ ਆਰਟਿਸਟਿਕ ਵੂਮੈਨ ਵਿੱਚ ਪਹਿਲਾ ਸਥਾਨ ਬੀ.ਬੀ.ਕੇ ਡੀ.ਏ.ਵੀ ਕਾਲਜ, ਦੂਜਾ ਸਥਾਨ ਸ:ਸੀ:ਸੈਕ:ਸਕੂਲ ਮਾਲ ਰੋਡ, ਤੀਜਾ ਸਥਾਨ ਖਾਲਸਾ ਕਾਲਜ ਫਾਰ ਵੂਮੈਨ ਨੇ ਹਾਸਲ ਕੀਤਾ।ਜਿਮਨਾਸਟਿਕ ਰਿਦਮਿਕ ਮਹਿਲਾ ਵਿੱਚ ਪਹਿਲਾ ਸਥਾਨ ਪੀ.ਆਈ.ਐਸ ਅਕੈਡਮੀ ਅੰਮਿ੍ਰਤਸਰ ਦੂਜਾ ਸਥਾਨ ਸਪਰਿੰਗ ਡੇਲ ਸਕੂਲ ਅੰਮ੍ਰਿਤਸਰ ਤੇ ਤੀਜਾ ਸਥਾਨ ਪੁਲਿਸ ਡੀ.ਏ.ਵੀ ਪਬਲਿਕ ਸਕੂਲ ਨੇ ਹਾਸਲ ਕੀਤਾ।
ਬਾਕਸਿੰਗ ਵੇਟ 46-49 ਕਿਲੋ ਪਹਿਲਾ ਸਥਾਨ ਰਮਨਦੀਪ ਸਿੰਘ, ਦੂਜਾ ਸਥਾਨ ਜਤਿਨ, ਬਾਕਸਿੰਗ ਵੇਟ 49-52 ਕਿਲੋ ਪਹਿਲਾ ਸਥਾਨ ਅਰਜੁਨ, ਦੂਜਾ ਸਥਾਨ ਅਕਾਸ਼ਦੀਪ, ਬਾਕਸਿੰਗ ਵੇਟ 52-56 ਪਹਿਲਾ ਸਥਾਨ ਰਾਜਪਿੰਦਰ ਸਿੰਘ, ਦੂਜਾ ਸਥਾਨ ਨਾਨਕ ਸਿੰਘ, ਬਾਕਸਿੰਗ ਵੇਟ 56-60 ਕਿਲੋ ਪਹਿਲਾ ਸਥਾਨ ਰਣਦੀਪ ਸਿੰਘ, ਦੂਜਾ ਸਥਾਨ ਮੁਨੀਸ਼ ਕੁਮਾਰ ਤੇ ਬਾਕਸਿੰਗ ਵੇਟ60-64 ਕਿਲੋ ਪਹਿਲਾ ਸਥਾਨ ਜੈਦੀਪ ਸਿੰਘ ਦੂਜਾ ਸਥਾਨ ਗੁਰਜੰਟ ਸਿੰਘ।
ਇਸ ਮੌਕੇ ਸੀਨੀ. ਸਹਾਇਕ ਗੁਰਿੰਦਰ ਸਿੰਘ ਹੁੰਦਲ, ਐਥਲੈਟਿਕਸ ਕੋਚ ਸਵਿਤਾ ਕੁਮਾਰੀ, ਰਣਕੀਰਤ ਸਿੰਘ, ਫੁੱਟਬਾਲ ਕੋਚ ਦਲਜੀਤ ਸਿੰਘ, ਬਾਸਕਿਟਬਾਲ ਕੋਚ ਗੁਰਮੀਤ ਸਿੰਘ, ਬਾਕਸਿੰਗ ਕੋਚ ਜਸਪ੍ਰੀਤ ਸਿੰਘ, ਬਲਜਿੰਦਰ ਸਿੰਘ, ਖੋ-ਖੋ ਕੋਚ ਰਾਜਨ, ਜਿਮਨਾਸਟਿਕ ਕੋਚ ਅਕਾਸ਼ਦੀਪ, ਨੀਤੂ ਬਾਲਾ, ਰਜਨੀ ਸੈਣੀ, ਬਲਬੀਰ ਸਿੰਘ, ਟੇਬਲ ਟੈਨਿਸ ਕੋਚ ਅਸ.ੋਕ ਕੁਮਾਰ, ਕਬੱਡੀ ਕੋਚ ਨੀਤੂ , ਤੈਰਾਕੀ ਕੋਚ ਵਿਨੋਦ ਸਾਂਗਵਾਨ ਹੈ (ਡਬਾਲ ਕੋਚ ਜਸਵੰਤ ਸਿੰਘ ਢਿੱਲੋਂ, ਸਾਈਕਲਿੰਗ ਕੋਚ, ਸਿਮਰਨਜੀਤ ਸਿੰਘ, ਕੁਸ਼ਤੀ ਕੋਚ ਕਰਨ ਸ਼ਰਮਾ, ਵੇਟਲਿਫਟਿੰਗ ਕੋਚ ਹਰਭਜਨ ਸਿੰਘ ਆਦਿ ਹਾਜਰ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply