ਪਠਾਨਕੋਟ, 21 ਦਸੰਬਰ (ਪੰਜਾਬ ਪੋਸਟ ਬਿਊਰੋ) – ਜਿਨਾਂ ਸੰਘਰਸ਼ੀ ਯੋਧਿਆਂ ਨੇ ਪੰਜਾਬ ਦੇ ਹੱਕਾਂ ਦੀ ਰਾਖੀ ਕਰਦਿਆਂ ਪੰਜਾਬੀ ਸੂਬਾ ਅਤੇ ਐਮਰਜੈਂਸੀ (ਸੰਕਟਕਾਲ) ਖਿਲਾਫ ਮੋਰਚਿਆਂ ਵਿੱਚ ਭਾਗ ਲਿਆ ਹੈ ਉਨਾਂ ਸੰਘਰਸ਼ੀ ਯੋਧਿਆਂ ਨੂੰ ਅੱਜ ਨਿਰਧਾਰਤ ਰਾਸ਼ੀ ਦੇ ਚੈੱਕ ਭੇਂਟ ਕੀਤੇ ਗਏ ਹਨ ਇਹ ਪ੍ਰਗਟਾਵਾ ਡਾ. ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ (ਪਠਾਨਕੋਟ) ਵਿਖੇ ਸਥਿਤ ਆਪਣੇ ਦਫਤਰ ਵਿੱਚ ਸੰਘਰਸ਼ੀ ਯੋਧਿਆਂ ਨੂੰ ਰਾਸ਼ੀ ਚੈੱਕ ਦੇਣ ਦੇ ਮਗਰੋਂ ਕੀਤਾ।
ਉਨਾਂ ਦੱਸਿਆ ਕਿ ਅੱਜ ਦੀ ਰਾਸ਼ੀ ਚੈੱਕ ਸੰਘਰਸ਼ੀ ਯੋਧਿਆਂ ਦੇ ਪਰਿਵਾਰਿਕ ਮੈਂਬਰਾਂ ਸਮਰਿੰਦਰ ਸ਼ਰਮਾ, ਮਾਸਟਰ ਮੋਹਣ ਲਾਲ, ਸੁਖਦੇਵ ਸਿੰਘ, ਗੋਪਾਲ ਦਾਸ, ਪ੍ਰਦੀਪ ਕੁਮਾਰ ਰੈਣਾ, ਰਾਜ ਕੁਮਾਰ ਗੁਪਤਾ, ਸਤੀਸ ਕੁਮਾਰ ਮਹਾਜਨ, ਛੱਜੂ ਰਾਮ, ਸੁਰਿੰਦਰ ਗਿੱਲ, ਮੱਖਨ ਸਿੰਘ, ਸਰਵਣ ਕੁਮਾਰ, ਕੰਵਲ ਕ੍ਰਿਸ਼ਨ ਅਤੇ ਰਵੀ ਕਾਂਤ ਨੂੰ ਚੈੱਕ ਭੇਂਟ ਕੀਤੇ ਗਏ ਹਨ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਕਰੀਬ ਹੋਰ 7 ਸੰਘਰਸੀ ਯੋਧਿਆਂ ਦੇ ਪਰਿਵਾਰਿਕ ਮੈਂਬਰ ਹੋਰ ਹਨ, ਜਿਨਾਂ ਨੂੰ ਇਹ ਚੈੱਕ ਦਿੱਤੇ ਜਾਣੇ ਹਨ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੰਘਰਸ਼ੀ ਯੋਧਿਆਂ ਨੂੰ ਵਿੱਤੀ ਸਹਾਇਤਾ ਅਤੇ ਹੋਰ ਸਹੂਲਤਾਂ ਦੇਣ ਲਈ ਇਹ ਸਕੀਮ 8 ਦਸੰਬਰ 2015 ਤੋਂ ਲਾਗੂ ਕੀਤੀ ਗਈ ਹੈ।ਉਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਗਠਿਤ ਕੀਤੀ ਕਮੇਟੀ ਵੱਲੋਂ ਲਾਭਪਾਤਰੀਆਂ ਦੀ ਜਾਂਚ ਪੜਤਾਲ ਕਰਕੇ ਸਰਕਾਰ ਨੂੰ ਰਿਪੋਰਟ ਭੇਜੀ ਗਈ ਸੀ।ਉਨਾਂ ਦੱਸਿਆ ਕਿ ਸਰਕਾਰ ਵੱਲੋਂ ਚਲਾਈ ਗਈ ਸਕੀਮ ਅਧੀਨ ਜਿਨਾ ਸੰਘਰਸ਼ੀ ਯੋਧਿਆਂ ਨੇ ਤਿੰਨ ਮਹੀਨੇ ਤੱਕ ਜੇਲ ਕੱਟੀ ਹੈ ਉਨਾਂ ਨੂੰ 1000 ਰੁਪਏ ਪ੍ਰਤੀ ਮਹੀਨਾ, ਤਿੰਨ ਮਹੀਨੇ ਤੋਂ 6 ਮਹੀਨੇ ਤੱਕ ਜੇਲ ਕੱਟਣ ਵਾਲੇ ਨੂੰ 1500 ਰੁਪਏ ਪ੍ਰਤੀ ਮਹੀਨਾ ਅਤੇ 6 ਮਹੀਨੇ ਤੋਂ ਵੱਧ ਸਮੇਂ ਲਈ ਜੇਲ ਕੱਟਣ ਵਾਲੇ ਨੂੰ 2000 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦਿੱਤੇ ਜਾਣ ਦੀ ਯੋਜਨਾ ਹੈ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media