Sunday, August 16, 2026

ਸ੍ਰੀ ਰਾਮਾਨੁਜਨ ਦੇ ਜਨਮ ਦਿਵਸ ਨੂੰ ਸਮਰਪਿਤ ਗਣਿਤ ਦਿਵਸ ਸਮਾਰੋਹ ਦਾ ਆਯੋਜਨ

PPN2112201721ਮਲੋਟ, 21 ਦਸੰਬਰ (ਪੰਜਾਬ ਪੋਸਟ- ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਮਹਾਨ ਗਣਿਤਕਾਰ ਸ੍ਰੀ ਰਾਮਾਨੁਜਨ ਦੇ ਜਨਮ ਦਿਵਸ ਨੂੰ ਸਮਰਪਿਤ ਗਣਿਤ ਉਲੰਪੀਅਡ ਕਰਵਾਇਆ ਗਿਆ, ਜਿਸ ਵਿੱਚ ਸਕੂਲ ਦੀਆਂ 100 ਤੋ ਵੀ ਵੱਧ ਵਿਦਿਆਰਥਣਾਂ ਨੇ ਭਾਗ ਲਿਆ।ਇਸ ਦੌਰਾਨ ਗਣਿਤ ਵਿਸ਼ੇ ਨਾਲ ਸਬੰਧਿਤ ਚਾਰਟ, ਮਾਡਲ, ਦੇ ਮੁਕਾਬਲੇ ਕਰਵਾਏ ਗਏ।ਗਣਿਤ ਲੈਕਚਰਾਰ ਸ੍ਰੀਮਤੀ ਅੰਜਲੀ ਨੇ ਸ੍ਰੀ ਰਾਮਾਨੁਜਨ ਦੇ ਜੀਵਨ ਅਤੇ ਮਹਾਨ ਪ੍ਰਾਪਤੀਆਂ `ਤੇ ਚਾਨਣਾ ਪਾਇਆ ਅਤੇ ਉਨ੍ਹਾਂ ਨੇ ਗਣਿਤ ਦੀ ਰੋਜਾਨਾ ਜਿੰਦਗੀ ਵਿੱਚ ਵਰਤੋ ਅਤੇ ਉਪਯੋਗਤਾ ਬਾਰੇ ਦੱਸਿਆ ਅਤੇ ਗਣਿਤ ਦੇ ਵੱਖ ਵੱਖ ਫਾਰਮੂਲਿਆ ਬਾਰੇ ਜਾਣਕਾਰੀ ਦਿੱਤੀ। ਅਮਰਜੀਤ ਸਿੰਘ ਲੈਕਚਰਾਰ ਪੰਜਾਬੀ ਨੇ ਬੋਲਦੇ ਹੋਏ ਕਿਹਾ ਕਿ ਗਣਿਤ ਨੂੰ ਸਮਝਾਉਣ ਵਾਸਤੇ ਟੀਚਰਾਂ ਨੂੰ ਵੱਧ ਤੋਂ ਵੱੱਧ ਟੀਚਿੰਗ ਏਡ ਦੀ ਵਰਤੋ ਕਰਨੀ ਚਾਹੀਦੀ ਹੈ ਤਾਂ ਜੋ ਬੱਚਿਆਂ ਨੂੰ ਸੌਖਿਆਂ ਸਮਝ ਆ ਸਕੇ।ਸੁਨੀਲ ਕੁਮਾਰ ਲੈਕਚਰਾਰ ਨੇ ਬੋਲਦਿਆਂ ਕਿਹਾ ਕਿ ਗਣਿਤ ਵਿਸ਼ੇ ਨੂੰ ਬੱਚੇ ਬਹੁਤ ਔਖਾ ਸਮਝ ਕੇ ਇਸ ਵੱਲ ਧਿਆਨ ਨਹੀਂ ਦਿੰਦੇ ਆਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਇਸ ਵਿਸ਼ੇ ਵੱਲ ਆਕਰਸ਼ਿਤ ਕਰਨ ਲਈ ਕੋਸ਼ਿਸ਼ ਕਰਨ।ਪਿ੍ੰਸੀਪਲ ਵਿਜੈ ਗਰਗ ਨੇ ਇਸ ਸਮਾਰੋਹ ਨੂੰ ਸਫਲ ਬਣਾਉਣ ਲਈ ਸਮੂਹ ਸਟਾਫ ਅਤੇ ਵਿਦਿਆਰਥਣਾ ਦੀ ਪ੍ਰਸ਼ੰਸਾ ਕੀਤੀ।ਉਨ੍ਹਾਂ ਦਸਿਆ ਕਿ ਗਣਿਤ ਕੋਈ ਔਖਾ ਵਿਸ਼ਾ ਨਹੀਂ ਹੈ ਬਸ ਇਸ ਨੂੰ ਸਮਝਣ ਦੀ ਜ਼ਰੂਰਤ ਹੈ।ਗਣਿਤ ਉਲੰਪੀਅਡ ਮੁਕਾਬਲਿਆਂ ਵਿੱਚ ਬਾਰਵੀ ਜਮਾਤ ਵਿਚ ਕਿਰਨਬਾਲਾ, ਅੰਦਾਜ, ਸ਼ੀਨੂੰ ਨੇ ਪਹਿਲਾਂ ਸਥਾਨ ਹਾਸਲ ਕੀਤਾ, ਰਾਜਮਨਦੀਪ ਨੇ ਦੂਜਾ ਸਥਾਨ ਹਾਸਲ ਕੀਤਾ, ਗਿਆਰਵੀਂ ਜਮਾਤ ਵਿਚ ਹਰਪ੍ਰੀਤ ਕੌਰ ਨੇ ਪਹਿਲਾ ਸਥਾਨ, ਦੀਕਸ਼ਾ, ਸ਼ੀਨੂੰ ਰਾਣੀ, ਜਸ਼ਨ ਨੇ ਦੂਜਾ ਸਥਾਨ ਅਤੇ ਅੰਚਲ ਅਤੇ ਸ਼ੀਲਪਾ ਨੇ ਤੀਜਾ ਸਥਾਨ ਹਾਸਲ ਕੀਤਾ।ਪੁਜੀਸ਼ਨਾ ਪ੍ਰਾਪਤ ਕਰਨ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਗਿਆ।ਇਸ ਮੋਕੇ ਅਵਤਾਰ ਸਿੰਘ ਲੈਕਚਰਾਰ, ਕੇਵਲ ਕ੍ਰਿਸ਼ਨ ਲੈਕਚਰਾਰ, ਰਾਜ ਕੁਮਾਰ ਲੈਕਚਰਾਰ, ਮੈਡਮ ਸੇ੍ਸਟਾ, ਮੈਡਮ ਪੂਨਮ, ਧਰਮਵੀਰ ਲੈਕਚਰਾਰ ਹਾਜਰ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply