Wednesday, June 10, 2026

ਸਰਨਾ ਦੀ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਦਿੱਲੀ ਕਮੇਟੀ ਕਰੇਗੀ ਸ਼ਿਕਾਇਤ

ਮਾਮਲਾ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਦਾਵਤ ਅਤੇ ਜਸ਼ਨ ਮਨਾਉਣ ਦਾ

PPN2312201715ਨਵੀਂ ਦਿੱਲੀ, 23 ਦਸੰਬਰ (ਪੰਜਾਬ ਪੋਸਟ ਬਿਊਰੋ) -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਹਫ਼ਤੇ ਦੌਰਾਨ ਪਾਕਿਸਤਾਨ ਦੇ ਹਾਈ ਕਮਿਸ਼ਨਰ ਦਾ ਸਨਮਾਨ ਕਰਨਾ ਵਿਵਾਦਾਂ ’ਚ ਆ ਗਿਆ ਹੈ।ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸਰਨਾ ਵੱਲੋਂ ਦਿੱਤੀ ਗਈ ਦਾਵਤ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਜਰ ਗੁਨਾਹ ਦੇ ਤੌਰ ’ਤੇ ਪਰਿਭਾਸ਼ਿਤ ਕੀਤਾ।
ਹਿਤ ਨੇ ਇੱਕ ਕਦਮ ਹੋਰ ਅੱਗੇ ਵੱਧਦੇ ਹੋਏ ਕਿਹਾ ਕਿ ਸਰਨਾ ਤਾਂ ਸਿੱਖ ਹੀ ਨਹੀਂ ਹੈ, ਇਹ ਗੱਲ ਮੈਂ ਨਹੀਂ ਸਗੋਂ ਸਰਨਾ ਦੇ ਪਿਤਾ ਤ੍ਰਿਲੋਚਨ ਸਿੰਘ ਸਰਨਾ ਨੇ ਆਪਣੇ ਪੁੱਤਰ ਦੀ ਗ੍ਰਿਫ਼ਤਾਰੀ ਉਪਰੰਤ ਐਲ.ਜੀ ਦੇ ਸਾਹਮਣੇ ਕਹੀ ਸੀ।ਹਿੱਤ ਨੇ ਦੱਸਿਆ ਕਿ ਪੰਜਾਬ ਦੇ ਕਾਲੇ ਸੰਤਾਪ ਦੌਰਾਨ ਦਿੱਲੀ ਦੇ ਅਕਾਲੀ ਆਗੂਆਂ ਨੂੰ ਕਈ ਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਕਰਕੇ ਸਰਨਾ ਦੀ ਵੀ ਇਕ ਵਾਰ ਗ੍ਰਿਫ਼ਤਾਰੀ ਹੋਈ ਸੀ।ਪਰ ਆਪਣੇ ਪੁੱਤਰ ਨੂੰ ਛੁਡਾਉਣ ਵਾਸਤੇ ਆਏ ਉਨ੍ਹਾਂ ਦੇ ਪਿਤਾ ਨੇ ਆਪਣੇ ਪੁੱਤਰ ਦੇ ਸਿੱਖ ਨਾ ਹੋਣ ਦਾ ਹੀ ਦਾਅਵਾ ਕਰ ਦਿੱਤਾ ਸੀ।
ਹਿੱਤ ਨੇ ਪੁਰਾਣੀ ਘਟਨਾ ਨੂੰ ਅੱਜ ਦੇ ਸੰਦਰਭ ਨਾਲ ਜੋੜਦੇ ਹੋਏ ਖੁਲਾਸਾ ਕੀਤਾ ਕਿ ਜਦੋਂ ਕੁੱਝ ਦਿਨ ਪਹਿਲਾ ਪਾਕਿਸਤਾਨੀ ਸਫੀਰ ਸੋਹੇਲ ਮਹਿਮੂਦ ਨੂੰ ਸਨਮਾਨਿਤ ਕਰਨ ਦੀ ਸਰਨਾ ਨੇ ਪੇਸ਼ਕਸ਼ ਕੀਤੀ ਸੀ ਤਾਂ ਸੋਹੇਲ ਨੇ ਮੋਹਰਮ ਦੇ ਮਹੀਨੇ ਦਾ ਹਵਾਲਾ ਦੇ ਕੇ ਆਪਣਾ ਸਨਮਾਨ ਨਾ ਕਰਵਾਉਣ ਦੀ ਅਸਮਰੱਥਾ ਜਤਾਈ ਸੀ।ਪਰ ਸਰਨਾ ਭਰਾਵਾਂ ਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਹਫ਼ਤੇ ਦੌਰਾਨ ਖੁਸ਼ੀਆਂ ਦਾ ਜਸ਼ਨ ਮਨਾ ਕੇ ਇਹ ਸਾਬਿਤ ਕਰ ਦਿੱਤਾ ਕਿ ਉਹ ਸੋਹੇਲ ਦੇ ਮੁਕਾਬਲੇ ਆਪਣੇ ਧਰਮ ਨੂੰ ਪਿਆਰ ਨਹੀਂ ਕਰਦੇ।ਸ਼ਹੀਦੀ ਹਫ਼ਤੇ ਦੌਰਾਨ ਸਰਨਾ ਵੱਲੋਂ ਪਾਕਿਸਤਾਨੀ ਸਫੀਰ ਦੇ ਸਨਮਾਨ ’ਚ ਪੰਜ ਸਿਤਾਰਾ ਹੋਟਲ ਵਿਖੇ ਮਾਸਾਹਾਰੀ ਦਾਵਤ ਦਿੱਤੇ ਜਾਣ ਨੂੰ ਵੀ ਹਿੱਤ ਨੇ ਗਲਤ ਦੱਸਿਆ।
ਰਾਣਾ ਨੇ ਸਿੱਖ ਹਿਰਦਿਆਂ ਦੇ ਵਲੂੰਧਰਣ ਦਾ ਦਾਅਵਾ ਕਰਦੇ ਹੋਏ ਸਰਨਾ ਦੀ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕਰਨ ਦਾ ਐਲਾਨ ਕੀਤਾ।ਰਾਣਾ ਨੇ ਕਿਹਾ ਕਿ ਇੱਕ ਪਾਸੇ ਸਿੱਖ ਕੌਮ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਸੀ ਪਰ ਦੂਜੇ ਪਾਸੇ ਸਰਨਾ ਨੇ ਮੀਟ-ਸ਼ਰਾਬ ਦੀ ਪਾਰਟੀ ਦੇ ਕੇ ਸਿੱਖ ਪਰੰਪਰਾਵਾਂ ਤੋਂ ਮੂੰਹ ਮੋੜਨ ਦੀ ਕੋਸ਼ਿਸ਼ ਕੀਤੀ ਹੈ।
ਰਾਣਾ ਨੇ ਹੈਰਾਨੀ ਪ੍ਰਗਟਾਈ ਕਿ ਇੱਕ ਪਾਸੇ ਸਰਨਾ ਭਰਾ 25 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦਾ ਦਿੱਲੀ ਵਿਖੇ ਵਿਰੋਧ ਕਰਦੇ ਹਨ ਤੇ ਦੂਜੇ ਪਾਸੇ ਪਟਨਾ ਕਮੇਟੀ ਦਾ ਪ੍ਰਧਾਨ ਰਹਿਣ ਦੌਰਾਨ ਪੋਹ ਸੁਦੀ 7 ਨੂੰ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਮਨਾਉਣ ਦਾ ਫੈਸਲਾ ਲੈਂਦੇ ਹਨ।
ਪਰਮਿੰਦਰ ਨੇ ਸਰਨਾ ਨੂੰ ਭਰਾਵਾਂ ਸਿੱਖ ਪਰੰਪਰਾਵਾਂ ਤੋਂ ਆਦਤਨ ਭਗੋੜਾ ਦੱਸਦੇ ਹੋਏ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਕੁੱਝ ਵਰੇ੍ਹ ਪਹਿਲਾਂ ਸਰਨਾ ਭਰਾਵਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਮੌਕੇ ਦਿੱਤੀ ਗਈ ਮਾਸਾਹਾਰੀ ਦਾਵਤ ਦਾ ਵੀ ਚੇਤਾ ਕਰਾਇਆ।
ਉਧਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਜੇਕਰ ਉਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਆਉਂਦਾ ਹੈ ਤਾਂ ਉਹ ਜਰੂਰ ਹਾਜਰ ਹੋਣਗੇ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply