ਚੌਂਕ ਮਹਿਤਾ, 23 ਦਸੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਅਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ-ਚੌਂਕ ਦੇ ਵਿਦਿਆਰਥੀਆਂ ਨੇ ਐਮ.ਜੀ.ਐਨ ਪਬਲਿਕ ਸਕੂਲ ਜਲੰਧਰ ਵਿਖੇ ਆਲ ਇੰਡੀਆ ਸ਼ਬਦ ਗਾਇਨ ਮੁਕਾਬਲੇ ‘ਚ ਮਿਊਜ਼ਿਕ ਟੀਚਰ ਗੁਰਮੁੱਖ ਸਿੰਘ ਤੇ ਮਿਊਜ਼ਿਕ ਟੀਚਰ ਹਰਕੀਰਤ ਸਿੰਘ ਦੀ ਅਗਵਾਈ ਹੇਠ ਭਾਗ ਲਿਆ।ਇਸ ਮੁਕਾਬਲੇ ‘ਚ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ।ਜਿਸ ਵਿੱਚ ਖਾਲਸਾ ਅਕੈਡਮੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਇਸ ਸ਼ਾਨਦਾਰ ਜਿੱਤ `ਤੇ ਡਾਇਰੈਕਟਰ ਭਾਈ ਜੀਵਾ ਸਿੰਘ, ਭਾਈ ਮਨਦੀਪ ਸਿੰਘ, ਸਕੂਲ ਪ੍ਰਿੰ: ਮੈਡਮ ਹਰਜਿੰਦਰ ਕੌਰ ਬੱਲ, ਵਾਈਸ ਪਿ੍ਰੰ: ਹਰਜੋਤ ਸਿੰਘ, ਕਾਲਜ ਪ੍ਰਿੰ. ਦਿਲਬਾਗ ਸਿੰਘ, ਕਾਲਜ ਵਾਈਸ ਪ੍ਰਿ: ਗੁਰਦੀਪ ਸਿੰਘ, ਸਕੂਲ ਸੁਪਰਡੈਂਟ ਸਤਨਾਮ ਸਿੰਘ, ਸੁਪਰਡੈਂਟ ਬਾਜ ਸਿੰਘ, ਸੁਪਰਡੈਂਟ ਬਸੰਤ ਸਿੰਘ, ਕਾਲਜ ਸੁਪਰਡੈਂਟ ਮੈ: ਕੁਲਦੀਪ ਕੌਰ, ਕੋਚ ਹਰਭਜਨ ਸਿੰਘ ਰੰਧਾਵਾ, ਕੋਚ ਬਲਜਿੰਦਰ ਸਿੰਘ ਰੰਧਾਵਾ, ਮਿਊਜ਼ਿਕ ਟੀਚਰ ਗੁਰਮੁੱਖ ਸਿੰਘ, ਮਿਊਜ਼ਿਕ ਟੀਚਰ ਹਰਕੀਰਤ ਸਿੰਘ ਅਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਮਿਹਨਤ `ਤੇ ਵਧਾਈ ਦਿੱਤੀ ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media