Tuesday, November 24, 2026

ਬੁੱਕ ਬੈਂਕ ਲਈ ਦਾਨੀ ਸੱਜਣਾਂ ਵਲੋ ਨੀਟ ਤੇ ਜੇ.ਈ.ਈ ਪ੍ਰੀਖਿਆਵਾਂ ਦੀਆਂ ਕਿਤਾਬਾਂ ਭੇਟ

ਮਲੋਟ, 24 ਦਸੰਬਰ (ਪੰਜਾਬ ਪੋਸਟ- ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਦੇ ਪਿ੍ੰਸੀਪਲ ਵਿਜੈ ਗਰਗ ਨੇ ਕਿਹਾ ਕਿ ਲੋੜਵੰਦ ਤੇ ਹੋਣਹਾਰ ਬੱਚਿਆਂ ਦੀ ਸਹਾਇਤਾ ਲਈ ਮਲੋਟ ਵਿਖੇ ਸਥਾਪਿਤ ਬੁੱਕ ਬੈਂਕ ਨੂੰ ਦਾਨੀ ਸੱਜਣਾਂ ਵੱਲੋ ਭਰਵਾਂ ਸਹਿਯੋਗ ਮਿਲ ਰਿਹਾ ਹੈ।ਉਨਾਂ ਕਿਹਾ ਕਿ ਉਹ ਖੁੱਦ ਹਰ ਮਹੀਨੇ ਬੱਚਿਆਂ ਨੂੰ ਕਿਤਾਬਾਂ ਵੰਡਦੇ ਹਨ।ਬਾਰਵੀਂ ਜਮਾਤ ਪਾਸ ਕਰਨ ਵਾਲੇ ਜਿਹੜੇ ਵਿਦਿਆਰਥੀਆਂ ਕੋਲ ਘਰ ਦੀਆਂ ਆਰਥਿਕ ਮਜਬੂਰੀਆਂ ਕਾਰਨ ਕਿਤਾਬਾਂ ਖਰੀਦਣ ਲਈ ਪੈਸੇ ਨਹੀਂ ਹੁੰਦੇ, ਉਹ ਚਾਹੁੰਦਿਆਂ ਹੋਇਆਂ ਵੀ ਅੱਗੇ ਡਾਕਟਰੀ ਜਾਂ ਇੰਜੀਨੀਅਰਿੰਗ ਕੋਰਸਾਂ ਵਿੱਚ ਦਾਖਲਾ ਲੈਣ ਦੇ ਸਮਰੱਥ ਨਹੀਂ ਹੁੰਦੇ, ਉਹਨਾ ਵਿਦਿਆਰਥੀਆਂ ਨੂੰ ਬੁੱਕ ਬੈਂਕ ਵਿੱਚ ਦਾਨ ਵਿੱਚ ਆਈਆਂ ਨੀਟ ਤੇ ਜੇ.ਈ.ਈ ਪ੍ਰੀਖਿਆਵਾਂ ਦੀਆਂ ਕਿਤਾਬਾਂ ਪੜਣ ਲਈ ਦਿੱਤੀਆਂ ਜਾਂਦੀਆ ਹਨ।
ਪਿ੍ੰਸੀਪਲ ਵਿਜੈ ਗਰਗ ਨੇ ਕਿਹਾ ਕਿ ਰਾਕੇਸ਼ ਕੁਮਾਰ ਅਗਰਵਾਲ, ਸ੍ਰੀ ਮੁਕਤਸਰ ਸਾਹਿਬ, ਮੈਡਮ ਕੈਲਾਸ਼ ਚੁੰਘ ਰਿਟਾ. ਲੈਕਚਰਾਰ ਅੰਗਰੇਜੀ, ਸੰਜੇ ਖੋਸਲਾ ਚੰਡੀਗੜ੍ਹ, ਰਾਕੇਸ਼ ਕੁਮਾਰ ਬੰਗਲੌਰ, ਸੰਜੀਵ ਨਾਗਪਾਲ ਮਲੋਟ, ਕਿ੍ਸਨ ਬਠਲਾ ਸਾਇੰਸ ਅਧਿਆਪਕ ਮਲੋਟ, ਭੂਸ਼ਣ ਕੁਮਾਰ ਅਗਰਵਾਲ ਮਲੋਟ, ਸੰਦੀਪ ਕੁਮਾਰ ਮੱਕੜ ਮੈਥ ਮਾਸਟਰ ਮਲੋਟ, ਆਰ.ਕੇ ਸਚਦੇਵਾ ਰਿਟਾਇਰਡ ਲੈਕਚਰਾਰ, ਗੁਰਦੇਸ ਨਹਿਰੂ, ਰਾਕੇਸ਼ ਜੈਨ ਰਿਟਾਇਰਡ ਮੁੱਖ ਅਧਿਆਪਕ, ਹਿੰਮਤ ਸਿੰਘ ਸਰਪ੍ਰਸਤ ਟੀਚਰ ਯੂਨੀਅਨ ਸ੍ਰੀ ਮੁਕਤਸਰ ਸਾਹਿਬ, ਮਦਨ ਲਾਲ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਮੰਡੀ ਹਰਜੀ ਰਾਮ ਮਲੋਟ, ਚੇਤਨ ਬਠਿੰਡਾ, ਸਿਮਰਜੋਤ ਮੱਕੜ ਪੱਤਰਕਾਰ, ਡਾ: ਅਜੇ ਕੁਮਾਰ ਪਟਿਆਲਾ ਵਲੋਂ ਬੁੱਕ ਬੈਂਕ ਨੂੰ ਨੀਟ ਤੇ ਜੇ.ਈ.ਈ ਪ੍ਰੀਖਿਆਵਾਂ ਦੀਆਂ ਕਿਤਾਬਾਂ ਦਾਨ ਦਿੱਤੀਆਂ ਗਈਆਂ ਹਨ।ਪਿ੍ੰਸੀਪਲ ਵਿਜੈ ਗਰਗ ਨੇ ਇਹਨਾਂ ਦਾਨੀਆਂ ਦਾ ਧੰਨਵਾਦ ਕਰਦਿਆਂ ਹੋਰ ਸੱਜਣਾਂ ਨੂੰ ਵੀ ਇਸ ਮਹਾਨ ਕਾਰਜ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply