Thursday, June 11, 2026

ਦਿਲਜੀਤ ਸਿੰਘ ਬੇਦੀ ਵਲੋਂ ਪੁਸਤਕ ‘ਤੇਗ ਰਚਨਾਵਲੀ’ ਲੋਕ ਅਰਪਿਤ

PPN2412201707ਅੰਮ੍ਰਿਤਸਰ, 24 ਦਸੰਬਰ (ਪੰਜਾਬ ਪੋਸਟ  ਗੁਰਪ੍ਰੀਤ ਸਿੰਘ) – ਵੀਹਵੀਂ ਸਦੀ ਦੇ ਨਾਮਵਰ ਕਵੀ ਬਲਵੰਤ ਸਿੰਘ ਤੇਗ ਦੀਆਂ ਧਾਰਮਿਕ ਕਵਿਤਾਵਾਂ ਦੀ ਇਕ ਵਿਸ਼ੇਸ਼ ਪੁਸਤਕ ‘ਤੇਗ ਰਚਨਾਵਲੀ’ ਉਘੇ ਲੇਖਕ ਅਤੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਵੱਲੋਂ ਇੱਕ ਸਾਦੇ ਸਮਾਗਮ ਦੌਰਾਨ ਲੋਕ ਅਰਪਤਿ ਕੀਤੀ ਗਈ।ਪੰਥ ਦੇ ਨਾਮਵਰ ਸਟੇਜੀ ਕਵੀ ਸਵ: ਬਲਵੰਤ ਸਿੰਘ ਤੇਗ ਦੀਆਂ ਚੋਣਵੀਆਂ ਕਵਿਤਾਵਾਂ ਉਨ੍ਹਾਂ ਦੇ ਸਪੁੱਤਰ ਜਸਬੀਰ ਸਿੰਘ ਤੇਗ ਨੇ ਸੰਪਾਦਿਤ ਕਰਕੇ ਕਾਵਿ ਰੂਪੀ ਪੁਸਤਕ ਪ੍ਰਕਾਸ਼ਿਤ ਕੀਤੀ ਹੈ।ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੇ ਪਿਤਾ ਦੀਆਂ ਇਹ ਰਚਨਾਵਾਂ ਕਈ ਸਾਲਾਂ ਤੋਂ ਸੰਭਾਲ ਕੇ ਰੱਖੀਆਂ ਸਨ ਜੋ ਹੁਣ ਪ੍ਰਕਾਸ਼ਤ ਕੀਤੀਆਂ ਗਈਆਂ ਹਨ।
ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਅਜਿਹੇ ਪੁੱਤਰ ਸੰਸਾਰ ‘ਤੇ ਸੋਭਾ ਅਤੇ ਸਤਿਕਾਰ ਹਾਸਲ ਕਰਦੇ ਹਨ ਜੋ ਆਪਣੇ ਵੱਡੇ-ਵਡੇਰਿਆਂ ਦੀਆਂ ਕਿਰਤਾਂ ਨੂੰ ਸੰਭਾਲ ਕੇ ਹੀ ਨਹੀਂ ਰੱਖਦੇ, ਸਗੋਂ ਸੰਸਾਰ ਦੇ ਸਾਹਿਤਕ ਖਜ਼ਾਨੇ ਵਿਚ ਸ਼ਾਮਲ ਵੀ ਕਰਦੇ ਹਨ।ਇਸ ਮੌਕੇ ਪ੍ਰੋ: ਸੁਖਦੇਵ ਸਿੰਘ ਅਤੇ ਗੁਰਮੀਤ ਸਿੰਘ ਇੰਚਾਰਜ, ਦੀਪਇੰਦਰ ਸਿੰਘ ਮੈਨੇਜਰ, ਡਾ. ਕਿਰਪਾਲ ਸਿੰਘ ਸਕਾਲਰ, ਅਤੇ ਜਗਤਾਰ ਸਿੰਘ ਖੋਦੇਬੇਟ ਹਾਜ਼ਰ ਸਨ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply