ਨਵੀਂ ਦਿੱਲੀ, 24 ਦਸੰਬਰ (ਪੰਜਾਬ ਪੋਸਰ ਬਿਊਰੋ) – ਰਾਣੀ ਬਾਗ, ਰੋਹਿਣੀ, ਪੀਤਮ ਪੁਰਾ, ਸ਼ਕੂਰ ਬਸਤੀ, ਸ੍ਰੀ ਨਗਰ ਆਦਿ ਦਿੱਲੀ ਦੀਆਂ ਪ੍ਰਮੁੱਖ ਸਿੰਘ ਸਭਾਵਾਂ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਅਲੌਕਿਕ ਗੁਰਮਤਿ ਸਮਾਗਮਾਂ ਦੀ ਵਿਸ਼ੇਸ਼ ਲੜੀ ਸ਼ੁਰੂ ਕੀਤੀ ਗਈ ਹੋਈ ਹੈ। ਇਹ ਜਾਣਕਾਰੀ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿੱਲੀ ਕਮੇਟੀ) ਵਲੋਂ ਇਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ।ਇਸ ਬਿਆਨ ਵਿੱਚ ਉਨ੍ਹਾਂ ਦਸਿਆ ਕਿ ਇਨ੍ਹਾਂ ਅਲੌਕਿਕ ਗੁਰਮਤਿ ਸਮਾਗਮਾਂ ਦੀ ਲੜੀ ਸ਼ਨੀਵਾਰ 23 ਦਸੰਬਰ (ਰਾਤ) ਗੁ. ਸਾਧ ਸੰਗਤ, ਸੈਨਿਕ ਵਿਹਾਰ ਤੋਂ ਸ਼ੁਰੂ ਕੀਤੀ ਗਈ ਹੈ ਤੇ ਇਸੇ ਲੜੀ ਅਧੀਨ ਇਹ ਸਮਾਗਮ 24 ਦਸੰਬਰ (ਰਾਤ) ਗੁ. ਸ੍ਰੀ ਗੁਰੂ ਸਿੰਘ ਸਭਾ ਪੁਸ਼ਪਾਂਜਲੀ ਐਨਕਲੇਵ ਵਿਖੇ ਹੋਇਆ।ਸੋਮਵਾਰ 25 ਦਸੰਬਰ (ਰਾਤ) ਗੁ. ਬਾਬਾ ਸਾਹਿਬ ਸਿੰਘ ਜੀ, ਢੁਡਿਆਲ ਅਪਾਰਟਮੈਂਟ ਰੋਹਿਣੀ ਵਿਖੇ, ਮੰਗਲਵਾਰ 26 ਦਸੰਬਰ (ਰਾਤ) ਗੁ. ਸਤਿਸੰਗ ਸਭਾ, ਸ੍ਰੀ ਨਗਰ ਵਿਖੇ, ਬੁੁੱਧਵਾਰ 27 ਦਸੰਬਰ (ਰਾਤ) ਗੁ. ਸਿੰਘ ਸਭਾ ਰਾਣੀ ਬਾਗ ਵਿਖੇ, ਵੀਰਵਾਰ 28 ਦਸੰਬਰ (ਰਾਤ) ਅਤੇ ਸ਼ੁਕਰਵਾਰ 29 ਦਸੰਬਰ (ਰਾਤ) ਗੁ. ਭਾਈ ਲਾਲੋ ਜੀ ਰਾਣੀ ਬਾਗ ਵਿਖੇ, ਸ਼ਨੀਵਾਰ 30 ਦਸੰਬਰ (ਰਾਤ) ਗੁ. ਕੋਹਾਟ ਐਨਕਲੇਵ ਰੋਹਿਣੀ ਵਿਖੇ ਇਹ ਗੁਰਮਤਿ ਸਮਾਗਮ ਹੋਣਗੇ। ਇਨ੍ਹਾਂ ਸਮਾਗਮਾਂ ਵਿੱਚ ਪੰਥ ਪ੍ਰਵਾਨਤ ਪ੍ਰਸਿੱਧ ਕੀਰਤਨੀ ਜੱਥੇ ਗੁਰਬਾਣੀ ਦੇ ਰਸਭਿੰਨੇ ਕੀਤਰਨ ਅਤੇ ਪ੍ਰਚਾਰਕ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜ ਰਹੇ ਹਨ।
Check Also
ਯੋਗ ਪਰਿਵਾਰ ਨਵੇਂ ਰਾਸ਼ਨ ਕਾਰਡਾਂ ਲਈ ਕਰ ਸਕਦੇ ਹਨ ਆਨਲਾਈਨ ਅਪਲਾਈ – ਡਿਪਟੀ ਕਮਿਸ਼ਨਰ
ਮੌਜ਼ੂਦਾ ਰਾਸ਼ਨ ਕਾਰਡਾਂ ਵਿੱੱਚ ਨਵੇਂ ਮੈਂਬਰ ਸ਼ਾਮਲ ਕਰਨ ਲਈ ਵੀ ਅਰਜ਼ੀਆਂ ਲਈਆਂ ਜਾਣਗੀਆਂ ਅੰਮ੍ਰਿਤਸਰ, 23 …
Punjab Post Daily Online Newspaper & Print Media