Sunday, March 15, 2026

ਚੀਫ ਖਾਲਸਾ ਦੀਵਾਨ ਨੇ ਨਵੇਂ ਸੀ.ਕੇ.ਡੀ ਸਕੂਲ ਆਫ ਐਕਸੀਲੈਂਸ `ਚ ਮਨਾਇਆ ਗੁਰਪੁਰਬ

ਅੰਮ੍ਰਿਤਸਰ, 26 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਾਹਿਬ ਸ੍ਰੀ ਗੁਰੁੂ ਗੋਬਿੰਦ ਸਿੰਘ  ਦਾ ਪ੍ਰਕਾਸ਼ ਦਿਹਾੜਾ ਚੀਫ ਖਾਲਸਾ ਦੀਵਾਨ ਵਲੋਂ ਸ਼ੁਭਮ ਇਨਕਲੇਵ ਵਿਖੇ ਨਵੇਂ ਬਣੇ ਰਿਹਾਇਸ਼ੀ PPN2612201703ਵਰਲਡ ਕਲਾਸ “ਸੀ.ਕੇ.ਡੀ ਸਕੂਲ ਆਫ ਅੇੈਕਸੀਲੈਂਸ” ਵਿਖੇ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ।ਚੀਫ ਖਾਲਸਾ ਦੀਵਾਨ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਦੀਵਾਨ ਸਜਾਏ ਗਏ  ਜਿਸ ਵਿਚ ਵਿਧਾਇਕ ਓਮ ਪ੍ਰਕਾਸ਼ ਸੋਨੀ, ਸੁਨੀਲ ਦੱਤੀ, ਡਾ: ਰਾਜਕੁਮਾਰ ਵੇਰਕਾ, ਅੇਮ.ਪੀ ਡਾ: ਗੁਰਜੀਤ ਸਿੰਘ ਅੋਜਲਾ ਦੇ ਮਾਤਾ ਜੀ ਸ੍ਰੀਮਤੀ ਜਗੀਰ ਕੌਰ ਨੇ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ ਤੇ ਗੁਰੂ ਸਾਹਿਬ ਦੀਆਂ ਸਿਖਿਆਵਾਂ ਤੇ ਚਾਨਣਾ ਪਾਇਆ।ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਵਿਦਿਆਰਥੀਆਂ ਨੇ ਰਸਭਿੰਨਾ ਕੀਰਤਨ ਕੀਤਾ। ਉਪਰੰਤ ਗਿਆਨੀ ਸੁਖਜਿੰਦਰ ਸਿੰਘ ਤੇ ਹੋਰ ਸ਼ਖਸ਼ੀਅਤਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ `ਤੇ ਚਾਨਣਾ ਪਾਇਆ।ਇਸ ਸਮੇਂ ਨਵੇਂ ਸਕੂਲ ਦੀ ਦਾਖਲਾ ਪ੍ਰਕ੍ਰਿਰਿਆ ਸ਼ੁਰੂ ਕੀਤੀ ਗਈ ਜਿਸ ਦੌਰਾਨ ਸੀਰਤ ਕੌਰ ਬੇਦੀ ਨਾਂ ਦੀ ਪਹਿਲੀ ਬੱਚੀ ਨੇ ਦਾਖਲੇ ਲਈ ਨਾਂ ਦਰਜ ਕਰਵਾਇਆ।
ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਸੰਗਤਾਂ ਨੂੰ ਗੁਰਪੂਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਵਿਚ ਇਕ ਮਹਾਨ ਯੋਧਾ, ਅਧਿਆਤਮਕ ਨੇਤਾ, ਉਚ ਕੋਟੀ  ਦੇ ਪ੍ਰਤਿਭਾਸ਼ਾਲੀ ਵਿਦਵਾਨ ਤੇ ਸੱਚੇ ਸੁਧਾਰਕ ਸਨ।ਵਿਦਿਆਰਥੀਆਂ ਨੇ ਸਿੱਖ ਮਾਰਸ਼ਲ ਆਰਟ ਗੱਤਕੇ ਦੇ ਜੌਹਰ ਵਿਖਾਏ। ਮੰਚ ਸੰਚਾਲਨ ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਕੀਤਾ। ਅੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।
ਉਨ੍ਹਾਂ ਆਸ ਪ੍ਰਗਟਾਈ ਕਿ ਇਹ ਸਕੂਲ ਚੀਫ਼ ਖ਼ਾਲਸਾ ਦੀਵਾਨ ਦੇ ਅਧੀਨ ਪਹਿਲਾਂ ਤੋਂ ਸਫਲਤਾਪੂਰਵਕ  ਚੱਲ ਰਹੇ 50 ਸਕੂਲਾਂ ਦੀ ਲੜੀ ਵਿੱਚ ਵਾਧਾ ਕਰਦਿਆਂ ਚੀਫ਼ ਖ਼ਾਲਸਾ ਦੀਵਾਨ ਦਾ 51ਵਾਂ ਸਕੂਲ ਹੋਣ ਦਾ ਮਾਨ ਪ੍ਰਾਪਤ ਕਰੇਗਾ ਜਿਸ ਦਾ ਉਦੇਸ਼ ਵਿਦੇਸ਼ਾ ਵਿੱਚ ਰਹਿ ਰਹੇ ਪੰਜਾਬੀ ਭਰਾਵਾਂ ਦੇ ਬੱਚਿਆਂ ਨੂੰ ਆਪਣੇ ਧਰਮ ਅਤੇ ਵਿਰਸੇ ਨਾਲ ਜੋੜਦਿਆਂ ਉਨਾਂ ਨੂੰ ਉੱਚ ਪੱਧਰੀ ਇੰਟਰਨੈਸ਼ਨਲ ਲੈਵਲ ਦੀ ਵਿਦਿਆ ਪ੍ਰਦਾਨ ਕਰਨਾ ਹੋਵੇਗਾ।
ਇਸ ਮੌਕੇ ਉਪ ਪ੍ਰਧਾਨ ਧੰਨਰਾਜ ਸਿੰਘ, ਸਥਾਨਕ ਪ੍ਰਧਾਨ ਨਿਰਮਲ ਸਿੰਘ, ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ, ਆਨਰੇਰੀ ਸਕੱਤਰ ਐਜੂਕੇਸ਼ਨ ਕਮੇਟੀ ਡਾ: ਜਸਵਿੰਦਰ ਸਿੰਘ ਢਿੱਲੋਂ  ਹਰਜੀਤ ਸਿੰਘ ਚੱਢਾ, ਸ੍ਰੀਮਤੀ ਹਰਬੰਸ ਕੌਰ, ਹਰਮਿੰਦਰ ਸਿੰਘ, ਸਰਬਜੀਤ ਸਿੰਘ, ਹਰਜੀਤ ਸਿੰਘ ਕੋਠੀ ਵਾਲੇ, ਡਾ: ਸੰਤੋਖ ਸਿੰਘ, ਸ ਕੁਲਜੀਤ ਸਿੰਘ ਸਾਹਨੀ, ਚਰਨਜੀਤ ਸਿੰਘ ਕੋਠੀ ਵਾਲੇ, ਡਾ: ਅਮਰਪਾਲੀ, ਜੱਜਬੀਰ ਸਿੰਘ ਵਾਲੀਆ, ਰਜਿੰਦਰ ਸਿੰਘ ਮਰਵਾਹਾ,  ਸ੍ਰੀਮਤੀ ਹਰਸੋਹਿਨ ਕੌਰ, ਸਟੇਟ ਉਪ ਪ੍ਰਧਾਨ ਆਮ ਆਦਮੀ ਪਾਰਟੀ ਸਰਬਜੀਤ ਸਿੰਘ ਗੁਮਟਾਲਾ, ਕੌਂਸਲਰ ਰਾਜੇਸ਼ ਮਦਾਨ ਤੇ ਮਹੇਸ਼ ਖੰਨਾ, ਡਾ: ਧਰਮਵੀਰ ਸਿੰਘ ਤੇ ਹੋਰ ਸੰਗਤਾਂ ਵੀ ਹਾਜਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply