ਅੰਮ੍ਰਿਤਸਰ, 28 ਦਸੰਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਦੇ ਸ੍ਰ. ਨਾਨਕ ਸਿੰਘ ਸੈਮੀਨਾਰ ਹਾਲ ਵਿਖੇ ਰਾਗ ਦਾ ਚੌਥਾ ਅੰਕ ਲੋਕ ਅ

ਰਪਨ ਸਮਾਰੋਹ ਕਰਵਾਇਆ ਗਿਆ।ਜਿਸ ਦੀ ਪ੍ਰਧਾਨਗੀ `ਰਾਗ` ਦੇ ਸੰਪਾਦਕ ਅਜਮੇਰ ਸੰਧੂ, ਆਨਰੇਰੀ ਸੰਪਾਦਕ ਅਜੇ ਤਨਵੀਰ, ਡਾ: ਗੁਰਮੀਤ ਸਿੰਘ ਜ਼ਿਲਾ ਭਾਸ਼ਾ ਅਫਸਰ ਡਾ: ਭੁਪਿੰਦਰ ਸਿੰਘ ਮੱਟੂ, ਸ਼੍ਰੋਮਣੀ ਕਮੇਟੀ ਦੇ ਸਕੱਤਰ ਦਲਜੀਤ ਸਿੰਘ ਬੇਦੀ, ਦੀਪ ਦੇਵੰਦਰ ਸਿੰਘ ਨੇ ਸਾਂਝੇ ਰੂਪ `ਚ ਕੀਤੀ। ਮੰਚ ਸੰਚਾਲਨ ਪ੍ਰਬੰਧਕੀ ਸੰਪਾਦਕ ਧਰਵਿੰਦਰ ਸਿੰਘ ਔਲਖ ਨੇ ਕੀਤਾ।ਰਾਗ ਦੇ ਸੰਪਾਦਕ ਅਜਮੇਰ ਸਿੱਧੂ ਨੇ ਸਵਾਗਤੀ ਸ਼ਬਦ ਕਹਿੰਦਿਆਂ ਰਾਗ ਦੇ ਉਦੇਸ਼ ਅਤੇ ਮਾਨ ਸਨਮਾਨਾ ਬਾਰੇ ਗੱਲ ਕੀਤੀ।ਕਹਾਣੀਕਾਰ ਜਨਾਬ ਖਾਲਿਦ ਹੁਸੈਨ ਦੇ ਜੀਵਨ ਅਤੇ ਰਚਨਾ ਬਾਰੇ ਦੇਸ ਰਾਜ ਕਾਲੀ (ਸੰਪਾਦਕ ਲਕੀਰ), ਡਾ: ਰਜਿੰਦਰਪਾਲ ਸਿੰਘ ਬਰਾੜ ਬਾਰੇ ਡਾ ਗੁਰਮੀਤ ਸਿੰਘ ਸਾਬਕਾ ਮੁਖੀ ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸ਼ਾਇਰਾ ਭੁਪਿੰਦਰ ਕੌਰ ਪ੍ਰੀਤ ਬਾਰੇ ਅਵਤਾਰ ਸਿੰਘ ਸੰਧੂ ਨੇ ਜਾਣ ਪਛਾਣ ਕਰਵਾਈ।ਸਨਮਾਨਿਤ ਸ਼ਖਸੀਅਤਾਂ ਬਾਰੇ ਸਨਮਾਨ ਪੱਤਰ ਕ੍ਰਮਵਾਰ ਪ੍ਰਿੰ: ਗੁਰਬਾਜ ਸਿੰਘ ਛੀਨਾ, ਡਾ: ਮਹਾਬੀਰ ਸਿੰਘ ਗਿਲ ਅਤੇ ਸ਼ਾਲਿੰਦਰਜੀਤ ਸਿੰਘ ਰਾਜਨ ਨੇ ਪੜੇ। ਸਨਮਾਨਿਤ ਸ਼ਖਸੀਅਤਾਂ ਡਾ: ਖਾਲਿਦ ਹੁਸੈਨ, ਡਾ: ਰਾਜਿੰਦਰਪਾਲ ਸਿੰਘ ਬਰਾੜ ਅਤੇ ਭੁਪਿੰਦਰ ਕੌਰ ਪ੍ਰੀਤ ਨੂੰ ਅਦਾਰਾ ਰਾਗ ਵੱਲੋਂ 5100 ਰੁਪਏ, ਸ਼ਾਲ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜਸਵੰਤ ਹਾਂਸ, ਹਰਮੀਤ ਆਰਟਿਸਟ, ਹਰਜੀਤ ਸਿੰਘ ਸੰਧੂ, ਸੀਮਾ ਸੰਧੂ, ਡਾ: ਸੁਰਿੰਦਰ ਕਮਲ, ਅਦਾਕਾਰ ਹਰਦੀਪ ਗਿੱਲ, ਕਮਲ ਗਿੱਲ, ਸਿਮਰਤ ਗਗਨ, ਡਾ: ਗੁਰਚਰਨ ਕੌਰ, ਮਾਸਟਰ ਮਨਜੀਤ ਆਸੀ, ਵਰਿੰਦਰ ਅਜਾਦ, ਕਵਲਜੀਤ ਭੁਲਰ, ਰੋਜੀ ਸਿੰਘ, ਕਵੀ ਮਲਵਿੰਦਰ, ਪ੍ਰੋ:ਬਖਤਾਵਰ ਧਾਲੀਵਾਲ, ਸੁਲਤਾਨ ਭਾਰਤੀ, ਹਰਬੰਸ ਨਾਗੀ, ਅਜੀਤ ਨਬੀਪੁਰੀੌ, ਜਗਤਾਰ ਗਿੱਲ, ਕਲਿਆਨ ਅੰਮ੍ਰਿਤਸਰੀ, ਬਲਜੀਤ ਰੈਣਾ,ਜਗਤਾਰ ਮਾਹਲਾ, ਬਲਵਿੰਦਰ ਝਬਾਲ, ਜਸਬੀਰ ਬੇਗਮਪੁਰੀ, ਭਗਵੰਤ ਰਸੂਲਪੁਰੀ, ਅਮਰੀਕ ਸ਼ੇਰਗਿੱਲ, ਕਸ਼ਮੀਰ ਰੰਧਾਵਾ, ਭੁਪਿੰਦਰ ਸੰਧੂ, ਭੁਪਿੰਦਰ ਪ੍ਰੀਤ, ਜਰਮਨਜੀਤ, ਪ੍ਰਿ: ਬਲਵਿੰਦਰ ਸਿੰਘ ਫਤੇਹਪੁਰੀ, ਡਾ: ਕਸ਼ਮੀਰ, ਕੁਨਾਲ ਕੁਮਾਰ ਜੰਮੂ ਆਦਿ ਸ਼ਖਸੀਅਤਾਂ ਹਾਜ਼ਰ ਸਨ।ਇਸ ਸਮੇਂ ਚੋਣਵੇਂ ਸ਼ਾਇਰਾਂ ਦਾ ਕਵੀ ਦਰਬਾਰ ਵੀ ਹੋਇਆ।
Punjab Post Daily Online Newspaper & Print Media