Thursday, March 12, 2026

ਸਹਾਇਕ ਜੂਨੀਅਰ ਇੰਜੀਅਰ ਕਰਨੈਲ ਸਿੰਘ ਨੂੰ ਸੇਵਾ ਮੁਕਤੀ `ਤੇ ਦਿੱਤੀ ਸ਼ਾਨਦਾਰ ਵਿਦਾਇਗੀ ਪਾਰਟੀ

ਸਮਰਾਲਾ, 30 ਦਸੰਬਰ (ਪੰਜਾਬ ਪੋਸਟ- ਕੰਗ) – ਕਰਨੈਲ ਸਿੰਘ ਸਹਾਇਕ ਜੂਨੀਅਰ ਇੰਜੀਅਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ: ਵਿੱਚੋਂ ਆਪਣੀ 36 PPN3012201707ਸਾਲ ਦੀ ਸਰਕਾਰੀ ਨੌਕਰੀ ਤੋਂ ਬਾਅਦ ਸਬ ਡਵੀਜਨ ਬਹਿਲੋਲਪੁਰ ਤੋਂ ਸੇਵਾ ਮੁਕਤ ਹੋ ਗਏ ਹਨ।ਸ਼ਾਨਦਾਰ ਸੇਵਾਵਾਂ ਬਦਲੇ ਬਹਿਲੋਲਪੁਰ ਸਬ ਡਵੀਜਨ ਵਿਖੇ ਉਨਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ।ਇਸ ਮੌਕੇ ਬਿਜਲੀ ਬੋਰਡ ਦੇ ਵੱਖ-ਵੱਖ ਮੁਲਾਜਮਾਂ ਵਿੱਚ ਸਾਬਕਾ ਐਸ.ਡੀ.ਓ ਪ੍ਰੇਮ ਸਿੰਘ, ਸਿਕੰਦਰ ਸਿੰਘ ਪ੍ਰਧਾਨ ਪੈਨਸ਼ਨਰ ਐਸੋ: ਡਵੀਜਨ ਸਮਰਾਲਾ, ਸੰਗਤ ਸਿੰਘ ਸੇਖੋਂ ਟੀ.ਐਸ.ਯੂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਕਰਨੈਲ ਸਿੰਘ ਹਮੇਸ਼ਾਂ ਹੀ ਡਿਊਟੀ ਅਤੇ ਸਮੇਂ ਦੀ ਪਾਬੰਦ ਰਹੇ ਹਨ ਅਤੇ ਨਾਲ ਦੇ ਕਰਮਚਾਰੀਆਂ ਨੂੰ ਹਮੇਸ਼ਾਂ ਸਖਤ ਮਿਹਨਤ ਕਰਨ ਲਈ ਰਾਹ ਦਸੇਰਾ ਬਣਦੇ ਰਹੇ ਹਨ।ਉਨਾਂ ਬੇਇਨਸਾਫੀ ਖਿਲਾਫ ਦਲੇਰੀ ਤੇ ਦ੍ਰਿੜਤਾ ਨਾਲ ਸੰਘਰਸ਼ ਕੀਤਾ। ਸਾਰਿਆਂ ਨੇ ਕਰਨੈਲ ਸਿੰਘ ਦੇ ਆਉਣ ਵਾਲੇ ਸਮੇਂ ਨੂੰ ਖੁਸ਼ੀਆਂ ਭਰਿਆ ਅਤੇ ਲੰਬੀ ਉਮਰ ਵਾਲਾ ਹੋਣ ਲਈ ਅਰਦਾਸ ਕੀਤੀ।ਸਮੂਹ ਸਟਾਫ ਵੱਲੋਂ ਉਨਾਂ ਨੂੰ ਸੋਨੇ ਦੀ ਮੁੰਦਰੀ ਨਾਲ ਸਨਮਾਨਿਤ ਕੀਤਾ ਗਿਆ।ਵੱਖ-ਵੱਖ ਸਬ ਡਵੀਜਨਾਂ ਆਏ ਮੁਲਾਜਮਾਂ ਨੇ ਕਰਨੈਲ ਸਿੰਘ ਨੂੰ ਤੋਹਫੇ ਅਤੇ ਸਨਮਾਨ ਚਿੰਨ ਭੇਂਟ ਕੀਤੇ।
ਇਸ ਸਮੇਂ ਪਹੁੰਚੇ ਮੁਲਾਜਮਾਂ ਵਿੱਚ ਪ੍ਰਮੁੱਖ ਤੌਰ ਤੇ ਗੁਰਮੀਤ ਸਿੰਘ ਢਿੱਲੋਂ, ਸਤਿੰਦਰ ਸਿੰਘ ਐਸ.ਡੀ.ਓ, ਪ੍ਰੇਮ ਸਿੰਘ ਜੇ.ਈ, ਇਕਬਾਲ ਸਿੰਘ ਜੇ.ਈ, ਜਸਵੀਰ ਸਿੰਘ ਜੇ.ਈ, ਕੁਲਵਿੰਦਰ ਸਿੰਘ ਪ੍ਰਧਾਨ ਟੀ.ਐਸ.ਯੂ, ਸਿਕੰਦਰ ਸਿੰਘ ਪ੍ਰਧਾਨ ਪੈਨਸ਼ਨ ਐਸੋਸੀਏਸ਼ਨ ਸਮਰਾਲਾ, ਬਚਨ ਸਿੰਘ ਕਨਵੀਨਰ ਪੈਨਸ਼ਨ ਐਸੋਸੀਏਸ਼ਨ ਸਮਰਾਲਾ, ਜਗਤਾਰ ਸਿੰਘ ਪ੍ਰੈਸ ਸੈਕਟਰੀ, ਪ੍ਰੇਮ ਸਿੰਘ ਸਾਬਕਾ ਐਸ.ਡੀ.ਓ, ਗੁਰਸ਼ਰਨ ਸਿੰਘ, ਰਾਜ ਕੁਮਾਰ ਐਮ.ਆਈ, ਦੇਵ ਰਾਜ, ਪ੍ਰੀਤਮ ਸਿੰਘ, ਨਿਰਮਲ ਸਿੰਘ ਕੋਟਾਲਾ, ਦਰਸ਼ਨ ਸਿੰਘ ਕੋਟਾਲਾ, ਗੁਰਪ੍ਰੀਤ ਸਿੰਘ ਇੰਸਪੈਕਟਰ ਐਫ.ਸੀ.ਆਈ, ਰਣਜੀਤ ਸਿੰਘ ਆਰਮੀ, ਮਨਜੀਤ ਸਿੰਘ ਭੋਲਾ ਸਿਹਾਲਾ, ਮਨਮੋਹਣ ਸਿੰਘ ਸਰਪੰਚ ਰਹੀਮਾਬਾਦ, ਪ੍ਰੇਮ ਸਿੰਘ ਐਮ.ਸੀ ਮਾਛੀਵਾੜਾ, ਠੇਕੇਦਾਰ ਸੁਰਿੰਦਰ ਸਿੰਘ ਮਾਛੀਵਾੜਾ, ਹਰਜਿੰਦਰ ਸਿੰਘ ਸਰਪੰਚ ਕੋਟਾਲਾ, ਪਰਗਟ ਸਿੰਘ ਏ.ਐਸ.ਆਈ, ਗੁਰਮੀਤ ਸਿੰਘ ਢਿੱਲੋਂ, ਸਤਪਾਲ ਸਿੰਘ ਸਾਬਕਾ ਸੈਕਟਰੀ ਮਾਰਕਿਟ ਕਮੇਟੀ, ਭਜਨ ਸਿੰਘ ਐਕਸ ਸਰਪੰਚ, ਅੰਗਰੇਜ ਸਿੰਘ ਗੇਜਾ ਸੈਕਟਰੀ ਕੋਪਰੇਟਿਵ ਸੁਸਾਇਟੀ ਸਮਸ਼ਪੁਰ, ਜਗਤਾਰ ਸਿੰਘ, ਪਰਮਜੀਤ ਸਿੰਘ, ਆਤਮਾ ਸਿੰਘ ਮੁਸ਼ਕਾਬਾਦ, ਕੁਲਵਿੰਦਰ ਸਿੰਘ ਕੁੱਕੀ ਉਟਾਲਾਂ, ਭੋਲਾ ਸਿੰਘ ਕੋਟਾਲਾ ਆਦਿ ਸ਼ਾਮਲ ਸਨ।ਕਰਨੈਲ ਸਿੰਘ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਸਾਰੇ ਮੁਲਾਜਮਾਂ ਦਾ ਹੁਣ ਤੱਕ ਦਿੱਤੇ ਸਾਥ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੈਨੂੰ ਸਾਰੇ ਸਾਥੀਆਂ ਦੀ ਕਮੀ ਹਮੇਸ਼ਾਂ ਰੜਕਦੀ ਰਹੇਗੀ, ਪ੍ਰੰਤੂ ਸਰਕਾਰੀ ਹੁਕਮਾਂ ਅਨੁਸਾਰ ਅੱਜ ਦਾ ਸਮਾਂ ਵੀ ਖੁਸ਼ਕਿਸਮਤ ਇਨਸਾਨਾਂ ਨੂੰ ਹੀ ਮਿਲਦਾ ਹੈ।ਅਖੀਰ ਵਿੱਚ ਸਾਰੇ ਮੁਲਾਜਮਾਂ ਨੇ ਕਰਨੈਲ ਸਿੰਘ ਨੂੰ ਸਨਮਾਨ ਚਿੰਨਾਂ ਨਾਲ ਘਰ ਲਈ ਵਿਦਾ ਕੀਤਾ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply