Friday, March 13, 2026

ਗੁਰਦੁਆਰਾ ਬੋਰਡ ਦਾ 61 ਕਰੋੜ਼ ਦਾ ਕਰਜਾ ਮੁਆਫ਼ ਕੀਤਾ ਜਾਵੇਗਾ- ਮੁੱਖ ਮੰਤਰੀ ਫੜਨਵੀਸ

ਤਖਤ ਸ੍ਰੀ ਹਜੂਰ ਸਾਹਿਬ ਵਿਖੇ ਪ੍ਰਕਾਸ਼ ਪੁਰਬ ਸ਼ਤਾਬਦੀ ਸਮਾਗਮ ਸੰਪੰਨ
PPN3112201701ਨਾਂਦੇੜ, 31 ਦਸੰਬਰ (ਪੰਜਾਬ ਪੋਸਟ- ਰਵਿੰਦਰ ਸਿੰਘ ਮੋਦੀ) – ਮਹਾਰਾਸ਼ਟਰ  ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਐਤਵਾਰ ਨੂੰ ਇੱਥੇ  ਦੇ ਤਖਤ ਸਚਖੰਡ ਸ਼੍ਰੀ ਹਜੂਰ ਸਾਹਿਬ ਵਿਖੇ ਆਯੋਜਿਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ 350 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਸਮਾਗਮ ਦੇ ਸਮਾਪਤੀ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਮਹਾਰਾਸ਼ਟਰ ਸਰਕਾਰ ਵਲੋਂ ਸਾਲ 2008 ਵਿੱਚ ਗੁਰਤਾਗੱਦੀ ਵਿਕਾਸ ਯੋਜਨਾ ਤਹਿਤ ਗੁਰਦੁਆਰਾ ਬੋਰਡ ਨੂੰ ਦਿੱਤੇ ਗਏ 61 ਕਰੋੜ ਦਾ ਕਰਜਾ ਮੁਆਫ਼ ਕਰ ਦਿੱਤਾ ਜਾਵੇਗਾ।ਉਨ੍ਹਾਂ ਨੇ ਕਿਹਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਸਿੱਖ ਗੁਰੂਆਂ ਦਾ ਇਤਹਾਸ ਕੁਰਬਾਨੀਆਂ ਭਰਿਆ ਪਿਆ ਹੈ।ਗੁਰੂ ਜੀ ਨੇ ਆਪਣੇ ਬੱਚਿਆਂ, ਮਾਤਾ, ਪਿਤਾ ਅਤੇ ਸਾਥੀਆਂ ਨੂੰ ਦੇਸ਼ ਦੀ ਰੱਖਿਆ ਲਈ ਕੁਰਬਾਨ ਕਰ ਦਿੱਤਾ ਸੀ। ਅਜਿਹੇ ਗੁਰੂ ਦੇ ਨਾਮ `ਤੇ ਕਰਜਾ ਚੜਾਉਣਾ ਅਣ-ਉਚਿਤ ਸੀ।ਉਨਾਂ ਨੇ  ਜਦੋਂ ਫ਼ਾਇਲ ਮੰਗਵਾ ਕੇ ਅਧਿਅਨ ਕੀਤਾ ਤਾਂ ਉਸ ਵਿੱਚ ਸਪੱਸ਼ਟ ਲਿਖਿਆ ਹੋਇਆ ਸੀ ਕਿ ਗੁਰਦੁਆਰਾ ਨੂੰ 61 ਕਰੋੜ਼ ਦਾ ਕਰਜਾ ਦਿੱਤਾ ਗਿਆ ਹੈ, ਜਿਸ ਨੂੰ ਉਹ ਮੁਆਫ਼ ਕਰਦੇ ਹਨ ਅਤੇ ਇਸ ਸਬੰਧੀ ਲੋੜੀਂਦੀ ਪਰਿਕ੍ਰੀਆ ਸ਼ੁਰੂ ਕਰ ਦਿੱਤੀ ਹੈ।   PPN3112201703
ਇਸ ਪ੍ਰੋਗਰਾਮ ਦੌਰਾਨ ਮੰਚ `ਤੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ, ਮੀਤ ਜਥੇਦਾਰ ਬਾਬਾ ਜੋਤੀਂਦਰ ਸਿੰਘ,  ਹੇਡ ਗ੍ਰੰਥੀ ਗਿਆਨੀ ਕਸ਼ਮੀਰ ਸਿੰਘ, ਧੁਪੀਆ ਰਾਮ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਵਾਲੇ,  ਗੁਰਦੁਆਰਾ ਬੋਰਡ ਦੇ ਪ੍ਰਧਾਨ ਵਿਧਾਇਕ ਤਾਰਾ ਸਿੰਘ, ਸ਼ਿਵ ਸੇਨਾ ਵਿਧਾਇਕ ਹੇਮੰਤ ਪਾਟਿਲ, ਵਿਧਾਇਕ ਤੁਸ਼ਾਰ ਰਾਠੋੜ, ਗੁਰਦੁਆਰਾ ਉਪ-ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ, ਸਕੱਤਰ ਭਗਿੰਦਰ ਸਿੰਘ ਘਾੜੀਸਾਜ, ਅਮਰੀਕ ਸਿੰਘ ਵਾਸਰੀਕਰ, ਸੁਰਜੀਤਸਿੰਘ ਗਿਲ, ਰਾਜਿੰਦਰ ਸਿੰਘ ਪੁਜਾਰੀ, ਸ਼ੇਰ ਸਿੰਘ ਫੌਜੀ, ਗੁਰਮੀਤ ਸਿੰਘ ਮਹਾਜਨ, ਗੁਰਵਿੰਦਰ ਸਿੰਘ ਬਾਵਾ, ਇਕਬਾਲ ਸਿੰਘ ਸਬਲੋਕ, ਸੁਰਿੰਦਰ ਸਿੰਘ, ਰਣਜੀਤ ਸਿੰਘ ਕਾਮਠੇਕਰ, ਨੌਨਿਹਾਲ ਸਿੰਘ ਜਗੀਰਦਾਰ,  ਗੁਲਾਬ ਸਿੰਘ ਕੰਧਾਰ ਵਾਲੇ, ਰਵਿੰਦਰ ਸਿੰਘ ਬੁੰਗਾਈ, ਓ.ਐੇਸ ਡੀ ਡੀ.ਪੀ ਸਿੰਘ, ਪ੍ਰਧਾਨ ਥਾਨ ਸਿੰਘ ਬੁੰਗਾਈ, ਮਾਜੀ ਆਮਦਾਰ ਓਮ ਪ੍ਰਕਾਸ਼ ਪੋਕਰਣਾ,  ਭਾਜਪਾ ਮਹਾਂਨਗਰ ਪ੍ਰਧਾਨ ਸੰਤੋਕਰਾਵ ਹੰਬਰਡੇ ਮੌਜੂਦ ਸਨ।
ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਾਂਦੇੜ ਨਾਲ ਉਨਾਂ ਦਾ ਪੁਰਾਣਾ ਰਿਸ਼ਤਾ ਹੈ।ਉਹ ਆਪਣੇ ਚਾਚੇ ਦੇ ਘਰ ਇੱਥੇ ਇੱਕ ਮਹੀਨੇ ਦੀਆਂ ਛੁਟੀਆਂ ਗੁਜ਼ਾਰਣ ਆਇਆ ਕਰਦੇ ਸਨ।ਉਸ ਸਮੇਂ ਇਥੇ ਦਰਸ਼ਨ ਕਰਨ ਲਈ ਹਰ ਰੋਜ ਆਉਂਦੇ ਸਨ।ਅੱਜ ਵੀ ਇਥੇ ਨਤਮਸਤਕ ਹੁੰਦੇ ਸਮਾਂ ਉਨਾਂ ਨੂੰ ਬਹੁਤ ਵਧੀਆ ਅਨੁਭਵ ਹੋ ਰਿਹਾ ਹੈ।  ਉਨਾਂ ਕਿਹਾ ਕਿ ਇਸ ਧਾਰਮਿਕ ਥਾਂ ਦੇ ਆਸਪਾਸ ਕਿਸੇ ਤਰ੍ਹਾਂ ਦਾ ਨਸ਼ਾ ਵਿਕਰੀ ਦੀ ਦੁਕਾਨ ਜਾਂ ਸ਼ਰਾਬਖਾਨਾ ਨਹੀਂ ਹੋਣਾ ਚਾਹੀਦਾ ਹੈ, ਇਸ ਬਾਰੇ ਸਖ਼ਤ ਕਰਵਾਈ ਕਰਨਗੇ।ਉਨ੍ਹਾਂ ਨੇ ਅੱਗੇ ਕਿਹਾ ਕਿ  ਇਥੇ  ਦੇ ਪ੍ਰਸ਼ਾਸਨ ਵਲੋਂ ਗੁਰਦੁਆਰਾ ਬੋਰਡ ਦੀਆਂ ਜਮੀਨਾਂ ਨੂੰ ਕਬਜ਼ਾ ਕੀਤਾ ਗਿਆ ਹੈ, ਉਨ੍ਹਾਂ ਜਮੀਨਾਂ ਦਾ ਵਿਸਥਾਰ ਸਹਿਤ ਬਿਉਰਾ ਉਨਾਂ ਨੂੰ ਦਿੱਤਾ ਜਾਵੇ।ਉਹ ਜਮੀਨਾਂ ਨਗਰ ਵਿਕਾਸ ਮੰਤਰਾਲਾ ਤੋਂ ਛੁਡਵਾਈਆਂ ਜਾਣਗੀਆਂ।
ਮੱਖ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਅੱਗੇ ਕਿਹਾ ਕਿ ਸਿੱਖ ਧਰਮ ਦਾ ਇਤਿਹਾਸ, ਭਗਤੀ ਅਤੇ ਕੁਰਬਾਨੀ ਦਾ ਰਿਹਾ ਹੈ।ਸਿੱਖ ਗੁਰੁਆਂ ਨੇ ਜੋ ਹੋਰ ਧਰਮਾਂ ਲਈ ਕੀਤਾ ਉਹ ਇੱਕ ਇਤਹਾਸ ਹੈ, ਉਸ ਨੂੰ ਭੁਲਾਇਆ ਨਹੀਂ ਜਾ ਸਕਦਾ।  ਉਨ ਾਂਕਿਹਾ ਕਿ ਪਿਛਲੇ ਸਾਲ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ 350ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ ਸੀ,  ਉਸ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਨਮ ਸ਼ਤਾਬਦੀ ਮਨਾਉਣ ਦੀ ਘੋਸ਼ਣਾ ਕੀਤੀ ਸੀ ।ਬਿਹਾਰ  ਦੇ ਪਟਨੇ ਵਿੱਚ ਅਤੇ  ਆਨੰਦਪੁਰ ਸਾਹਿਬ ਵਿੱਚ ਪ੍ਰਕਾਸ਼ ਪੁਰਬ  ਦੇ ਪਰੋਗਰਾਮ ਮਨਾਏ ਗਏ ਸਨ।ਉਸੇ ਸਮੇਂ ਉਨਾਂ ਦੇ ਘਰ ਮੁੰਬਈ (ਵਰਖਾ ਬੰਗਲਾ) ਵਿਖੇ ਵੀ ਪ੍ਰਕਾਸ਼ ਪੁਰਬ ਦਾ ਪ੍ਰੋਗਰਾਮ ਮਨਾਇਆ ਗਿਆ ਸੀ।ਉਹ ਇੱਕ ਤਰ੍ਹਾਂ ਨਾਲ ਮਹਾਰਾਸ਼ਟਰ ਵਿੱਚ ਸ਼ਤਾਬਦੀ ਪ੍ਰੋਗਰਾਮ ਦੀ ਸ਼ੁਰਆਤ ਸੀ ਜਿਸ ਦੀ ਸਮਾਪਤੀ ਹਜੂਰ ਸਾਹਿਬ ਦੀ ਧਰਤੀ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਹੋ ਰਹੀ ਹੈ, ਜੋ ਉਨਾਂ ਲਈ ਬਹੁਤ ਪ੍ਰਸੰਨਤਾ ਦੀ ਗੱਲ ਹੈ।ਉਨ੍ਹਾਂ ਨੇ ਸਮੂਹ ਸਾਧਸੰਗਤ ਅਤੇ ਨਾਂਦੇੜ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਉਹ ਅੱਗੇ ਵੀ ਆਉਂਦੇ ਰਹਿਣਗੇ, ਗੁਰੂ ਮਹਾਰਾਜ ਦੀ ਅਸੀਸ ਬਣੀ ਰਹੇ।
ਪਰੋਗਰਾਮ ਵਿੱਚ ਗੁਰਦੁਆਰਾ ਬੋਰਡ ਸੰਸਥਾ ਵਲੋਂ ਮੁੱਖ ਮੰਤਰੀ ਦਵੇਂਦਰ ਫੜਨਵੀਸ ਦਾ ਸਤਿਕਾਰ ਕੀਤਾ ਗਿਆ।ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਅਤੇ ਪੰਜ ਪਿਆਰੇ ਸਾਹਿਬਾਨ ਵਲੋਂ ਸਿਰੇਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਤਾਰਾ ਸਿਘ ਅਤੇ ਗੁਰਦੁਆਰਾ ਬੋਰਡ ਅਹੁੱਦੇਦਾਰਾਂ ਨੇ ਸਨਮਾਨ ਪੱਤਰ ਅਤੇ ਯਾਦਾਗਰੀ ਚਿੰਨ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ।ਇਸ ਸਮੇਂ ਰਾਸ਼ਟਰੀ ਸਿੱਖ ਸੰਗਤ ਵਲੋਂ ਵਿਸ਼ੇਸ਼ ਅੰਕ ਦੀ ਕਿਤਾਬ ਰਲੀਜ਼ ਕੀਤੀ ਗਈ।ਤਾਰਾ ਸਿੰਘ ਨੇ 61 ਕਰੋੜ  ਦੇ ਕਰਜ਼ੇ, ਜਮੀਨਾਂ ਉੱਤੇ ਕੀਤੇ ਗਏ ਕਬਜ਼ੇ ਅਤੇ ਹੋਰ ਮਤੇ ਪੇਸ਼ ਕੀਤੇ ਸਨ।ਉਨਾਂ ਨੇ ਮੁੱਖ ਮੰਤਰੀ ਦੇ ਆਮਦ ਨੂੰ ਸ਼ੁਭ ਦੱਸ ਕੇ ਗੁਰਦੁਆਰਾ ਬੋਰਡ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ।ਪ੍ਰੋਗਰਾਮ ਦਾ ਸੰਚਾਲਨ ਸ਼ਰਨ ਸਿੰਘ ਸੋੜੀ ਨੇ ਕੀਤਾ।ਇਸ ਮੌਕੇ ਗਿਆਨ ਬਾਪੂ ਦੇਸ਼ਮੁਖ, ਇੰਦਰ ਸਿੰਘ ਮੋਟਰਵਾਲੇ, ਸੁਖਵਿੰਦਰ ਸਿੰਘ ਹੁੰਦਲ, ਇੰਦਰ ਸਿੰਘ ਸ਼ਾਹੂ,  ਰਣਜੀਤ ਸਿੰਘ ਚਿਰਾਗੀਆ,  ਨਾਰਾਇਣ ਸਿੰਘ ਨੰਬਰਦਾਰ,  ਹਰਜੀਤ ਸਿੰਘ ਕੜੇਵਾਲੇ, ਗੁਰਦੁਆਰਾ ਬੋਰਡਾ ਦੇ ਅਧਿਕਾਰੀ, ਕਰਮਚਾਰੀ,  ਰਾਜ ਸਿੰਘ ਰਾਮਗੜੀਆ,  ਵੇਂਕਟੇਸ਼ ਸਾਠੇ, ਗੁਰਪ੍ਰੀਤ ਸਿੰਘ ਸੋਖੀ ਸਮੇਤ ਵੱਡੀ ਗਿਣਤੀ `ਚ ਪਰਭਣੀ, ਲਾਤੂਰ, ਹਿੰਗੋਲੀ, ਯਵਤਮਾਲ, ਨਿਜਾਮਾਬਾਦ ਅਤੇ ਨਾਗਪੁਰ ਤੋਂ ਲੋਕ ਮੌਜੂਦ ਸਨ।ਗੁਰਦੁਆਰਾ ਕੰਪਲੈਕਸ  ਵਿੱਚ ਮੁੱਖ ਮੰਤਰੀ ਦੇ ਪ੍ਰੋਗਰਾਮ ਲਈ ਵਿਸ਼ੇਸ਼ ਲੰਗਰ ਵੀ ਆਯੋਜਿਤ ਕੀਤੇ ਗਏ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply