Thursday, September 17, 2026

ਬਾਣੀ ਭਗਤ ਜੈਦੇਵ ਜੀ ਦੀ ਬਾਣੀ ਦੀ ਕਥਾ ਹੋਈ

ਨਵੀਂ ਦਿੱਲੀ, 31, ਦਸੰਬਰ (ਪੰਜਾਬ ਪੋਸਟ ਬਿਊਰੋ) – ਧਰਮ ਪ੍ਰਚਾਰ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵਲੋਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ rana-paramjit-singhਗੁਰੂ ਸਾਹਿਬਾਨ ਅਤੇ ਹੋਰ ਭਗਤਾਂ, ਸੰਤਾਂ, ਪੀਰਾਂ-ਫਕੀਰਾਂ ਤੇ ਗੁਰੂ ਘਰ ਦੇ ਸੇਵਕਾਂ ਦੀਆਂ ਬਾਣੀਆਂ ਦੀ ਭਾਵ-ਅਰਥਾਂ ਤੇ ਵਿਆਖਿਆ ਰਾਹੀਂ, ਉਨ੍ਹਾਂ ਦੇ ਮਨੁਖਾ ਜੀਵਨ ਵਿੱਚ ਮਹਤੱਵ ਤੋਂ ਜਾਣੂ ਕਰਵਾ, ਉਨ੍ਹਾਂ ਨਾਲ ਜੋੜਨ ਦੀ ਅਰੰਭੀ ਗਈ ਹੋਈ ਲੜੀ ਅਧੀਨ ਕਲ੍ਹ ਸ਼ਨੀਵਾਰ 30 ਦਸੰਬਰ ਨੂੰ ਸਵੇਰੇ 7.30 ਵਜੇ ਗਿਆਨੀ ਜੀਵਾ ਸਿੰਘ ਦਮਦਮੀ ਟਕਸਾਲ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ‘ਬਾਣੀ ਭਗਤ ਜੈਦੇਵ ਜੀ’ ਦੀ ਭਾਵ ਅਰਥਾਂ ਤੇ ਵਿਆਖਿਆ ਸਹਿਤ ਜੋ ਕਥਾ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਅਰੰਭ ਕੀਤੀ ਗਈ ਸੀ, ਉਸ ਦੀ ਸਮਾਪਤੀ ਅੱਜ ਐਤਵਾਰ 31 ਦਸੰਬਰ ਸਵੇਰੇ ਹੋਈ।ਇਹ ਜਾਣਕਾਰੀ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ.ਸਿ.ਗੁ ਪ੍ਰਬੰਧਕ ਕਮੇਟੀ) ਵਲੋਂ ਇਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ।ਪ੍ਰੈਸ ਬਿਆਨ ਅਨੁਸਾਰ ਕੱਥਾ ਦੀ ਸਮਾਪਤੀ ਉਪਰੰਤ ਰਾਣਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਸਾਹਿਬਾਨ ਤੇ ਭਗਤਾਂ ਆਦਿ ਦੀਆਂ ਬਾਣੀਆਂ ਦੀ ਮਹਤੱਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਦਸਿਆ ਕਿ ਇਨ੍ਹਾਂ ਬਾਣੀਆਂ ਦਾ ਸੰਦੇਸ਼ ਘਰ-ਘਰ ਪਹੰਚਾਣ ਦੇ ਉਦੇਸ਼ ਨਾਲ ਹੀ ਧਰਮ ਪ੍ਰਚਾਰ ਕਮੇਟੀ (ਦਿ.ਸਿ.ਗੁ ਪ੍ਰਬੰਧਕ ਕਮੇਟੀ) ਵਲੋਂ ਗੁਰੂ ਸਾਹਿਬਾਨ ਦੀਆਂ ਬਾਣੀਆਂ ਨਾਲ ਭਗਤਾਂ ਦੀਆਂ ਬਾਣੀਆਂ ਦੀ ਕਥਾ ਦਾ ਵੀ ਸਿਲਸਿਲਾ ਅਰੰਭ ਕੀਤਾ ਗਿਆ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply