ਕਿਸਾਨਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਮੌਕੇ ਤੇ ਦਿੱਤੇ ਨਿਰਦੇਸ਼
ਅੰਮ੍ਰਿਤਸਰ, 1 ਜਨਵਰੀ (ਪੰਜਾਬ ਪੋਸਟ ਬਿਊਰੋ) – ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਅਜਨਾਲਾ ਸ਼ੂਗਰ ਮਿੱਲ ਭਲਾ ਪਿੰਡ ‘ਚ ਕਿਸਾਨਾਂ ਨੂੰ ਗੰਨਾਂ
ਲਿਆਉਣ ਸਮੇਂ ਆ ਰਹੀਆਂ ਮੁਸ਼ਕਲਾਂ ਸੰਬੰਧੀ ਸ਼ਿਕਾਇਤਾਂ ਮਿਲਣ ਉਪਰੰਤ ਅੱਜ ਸ਼ੂਗਰ ਮਿੱਲ ਭਲਾ ਪਿੰਡ ਦਾ ਅਚਾਨਕ ਨਿਰੀਖਣ ਕਰਕੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਿੱਲ ‘ਚ ਗੰਨਾਂ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਉਣ ਦਿੱਤੀ ਜਾਵੇ।
ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਪਹਿਲਾਂ ਸਰਵੇਅਰ ਪਿੰਡਾਂ ਦੇ ਗੁਰਦੁਆਰਾ ਸਾਹਿਬ ਜਾਂ ਦੁਕਾਨਦਾਰਾਂ ਨੂੰ ਗੰਨੇ ਦੀਆਂ ਪਰਚੀਆਂ ਦੇ ਕੇ ਆ ਜਾਂਦੇ ਸੀ, ਜਿਸ ਕਾਰਨ ਕਿਸਾਨਾਂ ਨੂੰ ਸਹੀ ਸਮੇਂ `ਤੇ ਪਰਚੀਆਂ ਨਹੀਂ ਮਿਲਦੀਆਂ ਸਨ।ਪਰ ਹੁਣ ਸਾਰੇ ਸਰਵੇਅਰ ਗੰਨਾਂ ਲਗਾਉਣ ਵਾਲੇ ਕਿਸਾਨਾਂ ਨੂੰ ਸਮੇਂ ਸਿਰ ਪਰਚੀਆਂ ਨਿੱਜੀ ਤੌਰ `ਤੇ ਦੇ ਕੇ ਆਉਣਗੇ।ਉਨ੍ਹਾਂ ਕਿਹਾ ਕਿ ਮਿੱਲ ਦੇ ਜੀ.ਐਮ ਸ਼ਿਵਰਾਜਪਾਲ ਧਾਰੀਵਾਲ ਨੇ ਦੱਸਿਆ ਹੈ ਕਿ ਗੰਨੇ ਦੀ ਪਿਛਲੀ ਬਕਾਇਆ ਰਾਸ਼ੀ ਸੰਬੰਧੀ ਬੈਂਕ ਦੀ ਲਿਮਟ ਬਣ ਗਈ ਹੈ ਅਤੇ ਕਰੀਬ ਇੱਕ ਹਫਤੇ ‘ਚ ਕਿਸਾਨਾਂ ਨੂੰ ਬਕਾਇਆ ਰਾਸ਼ੀ ਦੇ ਦਿੱਤੀ ਜਾਵੇਗੀ ਅਤੇ ਇਸ ਸ਼ੀਜ਼ਨ ਦੀ ਪੇਮੈਂਟ ਵੀ 14 ਕੰਮਕਾਜੀ ਦਿਨਾਂ ਵਿੱਚ ਦਿੱਤੀ ਜਾਵੇਗੀ।ਇਸ ਸਮੇਂ ਕਿਸਾਨਾਂ ਨੇ ਔਜਲਾ ਨੂੰ ਦੱਸਿਆ ਕਿ ਸੜਕਾਂ ਟੁੱਟੀਆਂ ਹੋਣ ਕਾਰਨ ਉਨ੍ਹਾਂ ਨੂੰ ਗੰਨਾਂ ਮਿੱਲ ਤੱਕ ਪਹੰੁਚਾਉਣ ਲਈ ਕਈ ਤਰ੍ਹਾਂ ਦੀਆਂ ਮੁਸ਼ਕਲ ਆ ਰਹੀ ਹੈ, ਜਿਸ ਤੇ ਮੈਂਬਰ ਪਾਰਲੀਮੈਂਟ ਔਜਲਾ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਲਦ ਇਸ ਸੰਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰਨਗੇ ਅਤੇ ਸਰਹੱਦੀ ਇਲਾਕੇ ਦੀਆਂ ਸੜਕਾਂ ਪਹਿਲ ਦੇ ਆਧਾਰ ਤੇ ਬਣਾਉਣਗੇ।ਔਜਲਾ ਨੇ ਜੀ.ਐਮ ਧਾਰੀਵਾਲ ਨੂੰ ਹਦਾਇਤ ਕਰਦਿਆਂ ਕਿਹਾ ਕਿ ਜਿੰਨਾਂ ਕਿਸਾਨਾਂ ਦਾ ਗੰਨਾਂ ਬਾਰਡਰ ਨਾਲ ਲੱਗਦਾ ਹੈ, ਉਹ ਪਹਿਲ ਦੇ ਆਧਾਰ `ਤੇ ਪੀੜਿਆ ਜਾਵੇ ਅਤੇ ਬਾਰਡਰ ਪੱਟੀ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਬੀ.ਐਸ.ਐਫ ਦੇ ਕਮਾਡੈਂਟ ਨੂੰ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰਵਾਈਆਂ ਜਾਣ।
ਇਸ ਮੌਕੇ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਸਿਰਸਾ ਵੱਲੋਂ ਗੁਰਜੀਤ ਸਿੰਘ ਔਜਲਾ ਨੂੰ ਮੰਗ ਪੱਤਰ ਸੌਂਪਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਗੰਨਾਂ ਕਾਸ਼ਤਕਾਰਾਂ ਨੂੰ ਪਰਚੀਆਂ ਦੇਣ ਸਮੇਂ ਹੋ ਰਹੀ ਹੇਰਾਫੇਰੀ ਦੀ ਤੁਰੰਤ ਜਾਂਚ ਕਰਵਾਈ ਜਾਵੇ।ਜਿਸ `ਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਜੀ.ਐਮ ਧਾਰੀਵਾਲ ਨੂੰ ਆਦੇਸ਼ ਦਿੱਤੇ ਕਿ ਪਰਚੀਆ ਜਾਰੀ ਕਰਨ ਸਮੇਂ ਹੰੁਦੀ ਹੇਰਾਫੇਰੀ ਦੇ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਸੰਸਦ ਦਫਤਰ ਨੂੰ ਭੇਜੀ ਜਾਵੇ।ਮਿੱਲ ਦੇ ਜੀ.ਐਮ ਸ਼ਿਵਰਾਜਪਾਲ ਸਿੰਘ ਨੇ ਦੱਸਿਆ ਕਿ 2200 ਕਿਸਾਨਾਂ ਦੇ ਕੀਤੇ ਸਰਵੇ ਅਨਸੁਾਰ 32 ਲੱਖ 50 ਹਜ਼ਾਰ ਕੁਇੰਟਲ ਗੰਨਾਂ ਇਸ ਸੀਜ਼ਨ ਵਿੱਚ ਆਵੇਗਾ, ਜਿਸ ਵਿੱਚੋਂ 85 ਪ੍ਰਤੀਸ਼ਤ ਗੰਨਾਂ ਇਸ ਮਿੱਲ ਨੂੰ ਆਵੇਗਾ।ਉਨ੍ਹਾਂ ਦੱਸਿਆ ਕਿ ਗੰਨੇ ਦੀ ਖਰੀਦ ਅਤੇ ਖੰਡ ਦੀ ਰਿਕਵਰੀ 31 ਮਾਰਚ ਤੱਕ ਪੂਰੀ ਕਰ ਲਈ ਜਾਵੇਗੀ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media