Friday, March 13, 2026

ਘੱਟਗਿਣਤੀਆਂ ਦੀ ਭਲਾਈ ਯੋਜਨਾਵਾਂ ਦੀ ਜਾਣਕਾਰੀ ਲਈ ਲਾਇਆ ਜਾਗਰੂਕਤਾ ਕੈਂਪ

ਨਵੀਂ ਦਿੱਲੀ, 1 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੋਤੀ ਨਗਰ ਵਿਖੇ ਘੱਟਗਿਣਤੀ ਕੌਮਾਂ ਦੀ ਭਲਾਈ ਦੀਆਂ PPN0101201807ਯੋਜਨਾਵਾਂ ਦੀ ਜਾਣਕਾਰੀ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੌਏ ਕਮੇਟੀ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਲੋੜਵੰਦ ਬੱਚਿਆਂ ਨੂੰ ਫੀਸ ਮੁਆਫ਼ੀ ਦੀਆਂ ਸਰਕਾਰੀ ਯੌਜਨਾਵਾਂ ਦਾ ਫਾਇਦਾ ਦਿਵਾਉਣ ਲਈ ਵਾਰਡ ਨੰਬਰ 16, ਟੈਗੋਰ ਗਾਰਡਨ ਵਿਖੇ 4 ਕੈਂਪ ਲਗਾਏ ਜਾ ਰਹੇ ਹਨ।ਇਨ੍ਹਾਂ ਕੈਂਪਾਂ ’ਚ ਲੋੜਵੰਦ ਲੋਕਾਂ ਲਈ ਮੌਕੇ ’ਤੇ ਹੀ ਆਨਲਾਈਨ ਕਾਗਜਾਤ ਜਮਾ ਕਰਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ `ਤੁਹਾਡਾ ਅਧਿਕਾਰ-ਤੁਹਾਡੇ ਦੁਆਰ` ਮਿਸ਼ਨ ਤਹਿਤ ਉਕਤ ਕੈਂਪ ਲਗਾਏ ਜਾ ਰਹੇ ਹਨ।ਇਸ ਲੜੀ ’ਚ ਅਗਲਾ ਕੈਂਪ 7 ਜਨਵਰੀ ਨੂੰ ਗੁਰਦੁਆਰਾ ਟੈਗੋਰ ਗਾਰਡਨ ਡੀ-ਬਲਾਕ, 14 ਜਨਵਰੀ ਨੂੰ ਮੋਤੀ ਨਗਰ ਅਤੇ 21 ਜਨਵਰੀ ਨੂੰ ਗੁਰਦੁਆਰਾ ਟੈਗੌਰ ਗਾਰਡਨ ਸੁਪਰ ਬਾਜ਼ਾਰ ਵਿਖੇ ਲਗਾਏ ਜਾਣਗੇ।ਇਸ ਮੌਕੇ ਵੱਡੀ ਗਿਣਤੀ ’ਚ ਲੋਕਾਂ ਨੇ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਪ੍ਰਾਪਤ ਕੀਤੀ।ਧਰਮ ਪ੍ਰਚਾਰ ਕਮੇਟੀ ਦੇ ਵਾਇਸ ਚੇਅਰਮੈਨ ਰਵਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਵਾਰਡ ਨੰਬਰ 16 ਦੇ ਪ੍ਰਧਾਨ ਤਨਵਿੰਦਰ ਸਿੰਘ ਬਾਬੂ ਆਦਿਕ ਇਸ ਮੌਕੇ ’ਤੇ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply