ਨਵੀਂ ਦਿੱਲੀ, 2, ਜਨਵਰੀ (ਪੰਜਾਬ ਪੋਸਟ ਬਿਊਰੋ) ਨਿੱਤ ਦੇ ਚਿੱਠੀ-ਪੱਤਰ ਦੇ ਨਾਲ ਨਿੱਜੀ ਤੇ ਦਫਤਰੀ ਕੰਮਾਂ ਵਿੱਚ ਨਾਨਕਸ਼ਾਹੀ ਸੰਮਤ ਦੀ ਵਰਤੋਂ ਨੂੰ ਉਤਸ਼ਾਹਿਤ
ਕਰਨ ਦੇ ਉਦੇਸ਼ ਨਾਲ ਧਰਮ ਪ੍ਰਚਾਰ ਕਮੇਟੀ (ਦਿ.ਸਿ.ਗੁ ਪ੍ਰਬੰਧਕ ਕਮੇਟੀ) ਨੇ ਇਸ ਪਾਸੇ ਪਹਿਲ-ਕਦਮੀ ਕਰਦਿਆਂ ਆਪਣੇ ਸਾਰੇ ਦਫਤਰੀ ਕੰਮ-ਕਾਜ਼ ਅਤੇ ਚਿੱਠੀ-ਪੱਤਰ ਵਿੱਚ ਈਸਵੀ ਸੰਮਤ ਦੇ ਨਾਲ ਨਾਨਕਸ਼ਾਹੀ ਸੰਮਤ ਦੀਆਂ ਮਿਤੀਆਂ ਦੀ ਵੀ ਵਰਤੋਂ ਕੀਤੇ ਜਾਣ ਦਾ ਫੈਸਲਾ ਕੀਤਾ ਹੈ।ਇਹ ਫੈਸਲਾ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦੀ ਪ੍ਰਧਾਨਗੀ ਹੇਠ ਹੋਈ ਇੱਕ ਉਚੇਚੀ ਬੈਠਕ ਵਿੱਚ ਕੀਤਾ ਗਿਆ।ਇਸ ਦੇ ਨਾਲ ਹੀ ਬੈਠਕ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੂੰ ਵੀ ਬੇਨਤੀ ਕੀਤੀ ਗਈ ਕਿ ਉਹ ਗੁਰਦੁਆਰਾ ਕਮੇਟੀ ਦੇ ਦਫਤਰੀ ਕੰਮਾਂ ਅਤੇ ਉਸ ਵਲੋਂ ਕੀਤੇ ਜਾਂਦੇ ਚਿੱਠੀ-ਪੱਤਰ ਵਿੱਚ ਵੀ ਈਸਵੀ ਸੰਮਤ ਦੇ ਨਾਲ ਨਾਨਕਸ਼ਾਹੀ ਸੰਮਤ ਦੀਆਂ ਮਿਤੀਆਂ ਦੀ ਵਰਤੋਂ ਕਰਨਾ ਲਾਜ਼ਮੀ ਬਣਾਉਣ।
Check Also
ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ) – ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਨੇ …
Punjab Post Daily Online Newspaper & Print Media