Thursday, March 12, 2026

ਸੰਸਦ ਮੈਂਬਰ ਜਾਖੜ ਤੇ ਔਜਲਾ ਵਿਦੇਸ਼ ਮੰਤਰੀ ਸ਼ੁਸਮਾ ਸਵਰਾਜ ਨੂੰ ਮਿਲੇ

ਪਠਾਨਕੋਟ, 2 ਜਨਵਰੀ (ਪੰਜਾਬ ਪੋਸਟ ਬਿਊਰੋ) – ਗੁਰਦਾਸਪੁਰ ਤੋਂ ਸੰਸਦ ਮੈਬਰ ਸੁਨੀਲ ਜਾਖੜ ਅਤੇ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ PPN0201201813ਅੋਜਲਾ ਨੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸਮਾ ਸਵਰਾਜ ਨੂੰ ਮਿਲ ਕੇ ਸਾਊਦੀ ਅਰਬ ਵਿਖੇ ਕੰਮ ਕਰਨ ਲਈ ਗਏ ਦਿਲਾਵਰ ਸਿੰਘ ਪੁੱਤਰ ਕਰਨੈਲ ਸਿੰਘ ਪਿੰਡ ਚੋਹਾਨ (ਪਠਾਨਕੋਟ) ਨੂੰ ਵਾਪਸ ਵਤਨ ਭਾਰਤ ਵਿਖੇ ਲਿਆਉਣ ਦੀ ਮੰਗ ਕੀਤੀ ਹੈ।ਦਿਲਾਵਰ ਸਿੰਘ 19 ਜੂਨ 2017 ਨੂੰ ਰੋਜੀ ਰੋਟੀ ਕਮਾਉਣ ਲਈ ਸਾਊਦੀ ਅਰਬ ਗਿਆ ਸੀ।
ਸੁਨੀਲ ਜਾਖੜ ਨੇ ਵਿਦੇਸ ਮੰਤਰੀ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਸਾਊਦੀ ਅਰਬ ਵਿਚਲੇ ਭਾਰਤੀ ਅੰਬੈਂਸੀ ਨੂੰ ਆਦੇਸ਼ ਦੇਣ ਕਿ ਉਹ ਦਿਲਾਵਰ ਸਿੰਘ ਦੀ ਮਦਦ ਕਰਨ ਤੇ ਉਸ ਦਾ ਪਾਸਪੋਰਟ ਦਿਵਾ ਕਿ ਤੁਰੰਤ ਭਾਰਤ ਭੇਜਿਆ ਜਾਵੇ, ਕਿਉਕਿ ਉਸ ਦਾ ਪਰਿਵਾਰ ਇਸ ਵੇਲੇ ਵੱਡੀ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ।ਜਾਖੜ ਨੇ ਵਿਦੇਸ ਮੰਤਰੀ ਦੇ ਧਿਆਨ ਵਿਚ ਲਿਆਦਾ ਕਿ ਉਸਦੀ ਪਤਨੀ ਨੇ ਦੱਸਿਆ ਕਿ ਉਸ ਦਾ ਪਤੀ ਰਸਾਲ ਖੈਰ (ਜੁਬੇਲ) ਵਿਖੇ ਅਬੂ ਰਾਜਾ ਓਟਵੀ ਦੇ ਘਰ ਰਹਿ ਰਿਹਾ ਹੈ ਤੇ ਉਸ ਦਾ ਮੋਬਾਈਲ ਨੰਬਰ  0505488654 ਹੈ ਅਤੇ ਉਸ ਦੇ ਪਤੀ ਦਿਲਾਵਰ ਸਿੰਘ ਦਾ ਮੋਬਾਈਲ ਨੰਬਰ  0966 0502374877 ਹੈ।ਦਿਲਾਵਰ ਸਿੰਘ ਦਾ ਪਿਤਾ ਕਰਨੈਲ ਸਿੰਘ (68) ਜੋ ਕਿਸੇ ਹਾਦਸੇ ਦੌਰਾਨ ਆਪਣੀ ਅੱਖਾਂ ਦੀ ਰੋਸ਼ਨੀ ਗਵਾ ਚੁੱਕਾ ਹੈ ਤੇ ਮਾਤਾ ਸ੍ਰੀਮਤੀ ਉਰਮਲਾ ਦੇਵੀ (60) ਕਿਸੇ ਬਿਮਾਰੀ ਕਾਰਨ ਬੈਡ ਉਪਰ ਜ਼ਿੰਦਗੀ ਕੱਟ ਰਹੀ ਹੈ ਅਤੇ ਖੁਦ ਨਿਸ਼ਾ, ਚੋਹਾਨ ਹਸਪਤਾਲ ਪਠਾਨਕੋਟ ਵਿਖੇ ਪੇਟ ਦੀ ਬਿਮਾਰੀ ਦਾ ਇਲਾਜ ਕਰਵਾ ਰਹੀ ਹੈ ਤੇ ਡਾਕਟਰਾਂ ਉਸ ਨੂੰ ਤੁਰੰਤ ਆਪਰੇਸ਼ਨ ਕਰਵਾਉਣ ਲਈ ਕਹਿ ਰਹੇ ਹਨ।ਦਿਲਵਾਰ ਦੇ ਦੋ ਛੋਟੇ ਬੱਚੇ ਮੁਸਕਾਨ (13) ਤੇ ਖੁਸ਼ਬੋ (12) ਆਪਣੇ ਪਿਤਾ ਦੀ ਉਡੀਕ ਕਰ ਰਹੇ ਹਨ।ਨਿਸ਼ਾ ਨੇਕਿਹਾ ਕਿ ਉਸ ਦੇ ਪਤੀ ਨੂੰ ਸਾਊਦੀ ਅਰਬ ਤੋਂ ਵਾਪਸ ਲਿਆਂਦਾ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦੀ ਦੇਖਭਾਲ ਕਰ ਸਕਣ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸਾਂਸਦ ਸੁਨੀਲ ਜਾਖੜ ਨੂੰ ਭਰੋਸਾ ਦਿਵਾਇਆ ਕਿ ਉਹ ਦਿਲਾਵਰ ਸਿੰਘ ਨੂੰ ਵਾਪਸ ਭਰਤ ਲਿਆਉਣ ਲਈ ਪੂਰੀ ਕੋਸ਼ਿਸ ਕਰਨਗੇ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply