ਅੰਮ੍ਰਿਤਸਰ, 3 ਜਨਵਰੀ (ਪੰਜਾਬ ਪੋਸਟ ਅਮਨ) – ਹੋਲੀ ਸਿਟੀ ਵਾਸੀ ਡਾ. ਰਾਜਬੀਰ ਕੌਰ ਰੰਧਾਵਾ ਔਲ਼ਖ ਨੇ ‘ਮਿਸਿਜ਼ ਇੰਡੀਆ ਪ੍ਰਾਈਡ ਆਫ ਨੇਸ਼ਨ 2017-18’
ਦਾ ਖਿਤਾਬ ਜਿੱਤ ਕੇ ਅੰਮ੍ਰਿਤਸਰ ਹੀ ਨਹੀਂ ਬਲਕਿ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ।ਇਹ ਖਿਤਾਬ ਉਨ੍ਹਾਂ ਨੇ ਆਪਣੀ ਲਗਨ ਅਤੇ ਸਖਤ ਮਿਹਨਤ ਨਾਲ ਹਾਸਲ ਕੀਤਾ ਹੈ।ਸ਼ੋਅ ਦਾ ਫਾਈਨਲ ਬੀਤੇ ਦਿਨੀਂ ਦਿੱਲੀ ਵਿਖੇ ਹੋਇਆ, ਜਿਸ ਵਿਚ ਪੂਰੇ ਭਾਰਤ ਤੋਂ ਇਲਾਵਾ ਅਸਟਰੇਲੀਆ, ਦੁੱਬਈ ਆਦਿ ਐਨ.ਆਰ.ਆਈ ਮਹਿਲਾਵਾਂ ਨੇ ਵੀ ਹਿੱਸਾ ਲਿਆ ਸੀ।
ਜਿਕਰਯੋਗ ਹੈ ਕਿ ਡਾ. ਰਾਜਬੀਰ ਕੌਰ ਰੰਧਾਵਾ ਔਲ਼ਖ ਬੀ.ਐਮ ਰਿਜ਼ੋਰਟਸ ਦੇ ਮਖਤੂਲ ਸਿੰਘ ਅਤੇ ਜਸਵਿੰਦਰ ਕੌਰ ਦੀ ਨੂੰਹ ਹੈ।ਡਾ. ਰਾਜਬੀਰ ਕੌਰ ਰੰਧਾਵਾ ਔਲ਼ਖ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸ਼ੋਅ ਵਿਚ 60 ਦੇ ਕਰੀਬ ਫਾਈਨਲਿਸਟ ਸਨ ਅਤੇ ਅੰਮ੍ਰਿਤਸਰ ਤੋਂ ਉਹ ਇਕੱਲੀ ਹਿੱਸਾ ਲੈ ਕੇੇ ‘ਮਿਸਿਜ਼ ਇੰਡੀਆ ਪ੍ਰਾਈਡ ਆਫ ਨੇਸ਼ਨ 2017-18’ ਦਾ ਤਾਜ ਆਪਣੇ ਸਿਰ ਸਜਾਉਣ ਵਿਚ ਕਾਮਯਾਬ ਰਹੀ।ਉਨ੍ਹਾਂ ਦੱਸਿਆ ਕਿ ਇਸ ਸ਼ੋਅ ਲਈ ਉਨ੍ਹਾਂ ਨੂੰ ਦਿੱਲੀ ਸਥਿਤ ਹੀ ਇਕ ਲੀਲਾ ਹੋਟਲਜ਼ ਵਿਚ 20 ਤੋਂ 22 ਦਸੰਬਰ ਤੱਕ ਬਾਲੀਵੁੱਡ ਕੋਰਿਓਗ੍ਰਾਫਰ ਸ਼ਾਈਲੇਬੋ ਵਲੋਂ ਟਰੇਨਿੰਗ ਦਿੱਤੀ ਗਈ ਸੀ।ਉਨ੍ਹਾਂ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਚੰਡੀਗੜ ਵਿਖੇ ਮਿਸਜ਼ ਪੰਜਾਬ ਪ੍ਰਾਈਡ ਆਫ ਨੇਸ਼ਨ 2017 ਦਾ ਤਾਜ਼ ਜਿੱਤ ਚੁਕੀ ਹੈ, ਜਿਸ ਸਦਕਾ ਉਨ੍ਹਾਂ ਹੁਣ ‘ਮਿਸਿਜ਼ ਇੰਡੀਆ ਪ੍ਰਾਈਡ ਆਫ ਨੇਸ਼ਨ 2017-18’ ਵਿਚ ਸ਼ਮੂਲੀਅਤ ਕੀਤੀ ਸੀ।
ਮਿਸਿਜ਼ ਇੰਡੀਆ ਪ੍ਰਾਈਡ ਆਫ ਨੇਸ਼ਨ ਬਣ ਕੇ ਉਹ ਬਹੁਤ ਖੁਸ਼ ਹੈ ਅਤੇ ਅੱਗੋਂ ਉਹ ਮਿਸਿਜ ਯੂਨੀਵਰਸ-2018 ਦੇ ਲਈ ਤਿਆਰੀ ਕਰ ਰਹੀ ਹੈ।ਡਾ. ਰਾਜਬੀਰ ਨੇ ਇਹ ਖਿਤਾਬ ਆਪਣੀ ਸੱਸ ਜਸਵਿੰਦਰ ਕੌਰ ਅਤੇ ਆਪਣੇ ਪਤੀ ਸਤਿੰਦਰਪਾਲ ਸਿੰਘ ਨੂੰ ਸਮਰਪਿਤ ਕੀਤਾ ਹੈ, ਉਸ ਦਾ ਮੰਨਣਾ ਹੈ ਕਿ ਉਹ ਇਕ ਮਾਂ ਤੋਂ ਵੀ ਵੱਧ ਕੇ ਪਿਆਰ ਕਰਦੀ ਹੈ।ਉਹ ਆਪਣੇ ਪਿਤਾ ਗਿਆਨ ਸਿੰਘ ਰੰਧਾਵਾ ਅਤੇ ਮਾਤਾ ਸੁਖਵਿੰਦਰ ਕੌਰ ਰੰਧਾਵਾ ਦਾ ਵੀ ਬਹੁਤ ਵੱਡਾ ਯੋਗਦਾਨ ਮੰਨਦੀ ਹੈ।
ਡਾ. ਰਾਜਬੀਰ ਪਹਿਲਾਂ ਵੀ ਨੈਸ਼ਨਲ ਲੈਵਲ ਤੇ ਬੈਸਟ ਮਾਡਲ ਦਾ ਖਿਤਾਬ ਲੈ ਚੁੱਕੀ ਹੈ ਅਤੇ ਮਿਸ ਜਾਮਨਗਰ 2015 ਵੀ ਰਹਿ ਚੁਕੱੀ ਹੈ।ਇਸ ਜਿੱਤ ਵਿਚ ਮਿਸ਼ਜ਼ ਇੰਡੀਆ ਪ੍ਰਾਈਡ ਆਫ ਨੈਸ਼ਨ ਗਲੈਮਰ ਗੁੜਗਾਓ ਦੀ ਪੂਰੀ ਟੀਮ ਅਤੇ ਮਿਸਟਰ ਅਭਿਸ਼ੇਕ ਨਾਨਗੀਆ, ਮਿਸਜ਼ ਬਰਖਾ ਨਾਨਗੀਆ, ਸੁਭਾਸ਼ਿਨੀ ਅਰਨਾਮੈਂਟਲਸ ਦਾ ਬਹੁਤ ਵੱਡਾ ਯੋਗਦਾਨ ਰਿਹਾ।ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਕੁੱਝ ਪੰਜਾਬੀ ਗੀਤਾਂ ਤੇ ਫਿਲਮਾਂ ਵਿਚ ਕੰਮ ਕਰਨ ਦੀ ਯੋਜਨਾਵਾਂ ਵੀ ਹਨ।ਉਨ੍ਹਾਂ ਦੱਸਿਆ ਕਿ ਉਹ ਪੰਜਾਬ ਨਾਟਸ਼ਾਲਾ ਨਾਲ ਵੀ ਜੁੜੇ ਹਨ ਅਤੇ ਯੰਗ ਮਲੰਗ ਥੀਏਟਰ ਗਰੁੱਪ ਦੇ ਡਾਇਰੈਕਟਰ ਸਾਜਨ ਕਪੂਰ ਦੀ ਅਗਵਾਈ ਵਿਚ ਹੋਣ ਵਾਲੇ ਨਾਟਕਾਂ ਵਿਚ ਵੀ ਹਿੱਸਾ ਲੈ ਰਹੇ ਹਨ।
ਉਨ੍ਹਾਂ ਕਿਹਾ ਕਿ ਜਿਥੇ ਸਮਾਜ ਸੇਵੀ ਕਾਰਜਾਂ ਵਿਚ ਵਧ ਚੜ ਕੇ ਭਾਗ ਲਏਗੀ ਉਥੇ ਸਮਾਜ ਵਿਚ ਔਰਤਾਂ ਅਤੇ ਬੱਚਿਆਂ ਦੇ ਹੋ ਰਹੇ ਸ਼ੋਸ਼ਣ ਦੇ ਵਿਰੁੱਧ ਵੀ ਆਵਾਜ਼ ਬੁਲੰਦ ਕਰੇਗੀ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media