ਧੂਰੀ, 3 ਜਨਵਰੀ (ਪੰਜਾਬ ਪੋਸਟ- ਪਰਵੀਨ ਗਰਗ) – ਸ਼ਿਵ ਭੋਲਾ ਨਿਸ਼ਕਾਮ ਸੇਵਾ ਸਮੰਤੀ (ਰਜਿ:) ਸੰਸਥਾ ਦੇ ਪ੍ਰਧਾਨ ਰਮੇਸ਼ ਗਰਗ ਨੇ ਕਿਹਾ ਕਿ ਸੰਸਥਾ ਵਲੋਂ ਪਿਛਲੇ 28 ਸਾਲਾਂ ਤੋਂ ਲਗਾਤਾਰ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਵੱਖ-ਵੱਖ ਤੀਰਥ ਸਥਾਨਾਂ `ਤੇ ਜਾ ਕੇ ਸਮਾਜ ਭਲਾਈ ਦੇ ਕੰਮ ਕਰਦੇ ਆ ਰਹੇ ਹਨ ਅਤੇ ਇਸ ਤੋਂ ਇਲਾਵਾ ਹਰ ਸਾਲ ਜਰੂਰਤਮੰਦ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਹਨ।ਉਨ੍ਹਾਂ ਕਿਹਾ ਕਿ ਇਸ ਸਾਲ ਵੀ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਧੁਮ ਧਾਮ ਨਾਲ ਕਰਵਾਏ ਜਾਣਗੇ।
ਪ੍ਰਧਾਨ ਰਮੇਸ਼ ਗਰਗ ਨੇ ਅਪੀਲ ਕੀਤੀ ਕਿ ਜਰੂਰਤਮੰਦ ਪਰਿਵਾਰ ਆਪਣੀ ਲੜਕੀਆਂ ਦੇ ਵਿਆਹ ਲਈ ਸੰਸਥਾ ਨਾਲ ਆ ਕੇ ਸਪੰਰਕ ਕਰਨ ਤਾਂ ਕਿ ਲਿਸਟ ਤਿਆਰ ਕਰਕੇ ਵਿਆਹ ਦੀ ਤਿਆਰੀ ਕਰ ਸਕਣ।ਪ੍ਰਧਾਨ ਰਮੇਸ਼ ਗਰਗ ਨੇ ਦਾਨੀ ਸੱਜਣਾ ਨੂੰ ਵੀ ਬੇਨਤੀ ਹੈ ਕਿ ਉਹ ਆਪਣਾ ਪੂਰਾ-ਪੂਰਾ ਸਹਿਯੋਗ ਦੇ ਕੇ ਲੜਕੀਆਂ ਦੇ ਕੰਨਿਆ ਦਾਨ ਵਿੱਚ ਹਿੱਸਾ ਪਾ ਕੇ ਪੁੰਨ ਦੇ ਭਾਗੀ ਬਣਨ ਅਤੇ ਭਗਵਾਨ ਭੋਲੇ ਸ਼ੰਕਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ।ਉਨਾਂ ਕਿਹਾ ਕਿ ਵਿਆਹ ਮੰਗਲਾ ਆਸ਼ਰਮ (ਗਊਸ਼ਾਲਾ) ਮਾਲੇਰਕੋਟਲਾ ਰੋਡ ਧੂਰੀ ਵਿਖੇ ਕਰਵਾਏ ਜਾ ਰਹੇ ਹਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media