ਜੰਡਿਆਲਾ ਗੁਰੂ, 10 ਜਨਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਪੱਤਰਕਾਰਤਾ ਨੂੰ ਲੋਕਤੰਤਰ ਦਾ ਚੌਥਾ ਸਤੰਭ ਕਿਹਾ ਜਾਂਦਾ ਹੈ, ਜਿਸ ਨਾਲ ਜਨਤਾ ਨੂੰ
ਜਾਗਰੂਕ ਕੀਤਾ ਜਾਂਦਾ ਹੈ, ਸੁੱਤੀਆਂ ਸਰਕਾਰਾਂ ਨੂੰ ਜਗਾਇਆ ਜਾਂਦਾ ਹੈ ਅਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਅਫ਼ਸਰਾਂ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਿਆ ਜਾ ਸਕੇ।ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਨੇ ਇਕ ਮੀਟਿੰਗ ਦੌਰਾਨ ਕਿਹਾ ਕਿ ਬੀਤੇ ਦਿਨੀ ਇੱਕ ਮਹਿਲਾ ਪੱਤਰਕਾਰ ਰਚਨਾ ਖਹਿਰਾ `ਤੇ ਇਸ ਲਈ ਮਾਮਲਾ ਦਰਜ਼ ਕਰ ਲਿਆ ਗਿਆ ਕਿ ਉਸ ਨੇ ਸਰਕਾਰੀ ਤੰਤਰ ਦੀਆਂ ਚੋਰ ਮੋਰੀਆਂ ਨੂੰ ਨਸ਼ਰ ਕਰ ਦਿੱਤਾ ਸੀ।ਚੇਅਰਮੈਨ ਸੁਨੀਲ ਦੇਵਗਨ ਅਤੇ ਸੁਰਿੰਦਰ ਅਰੋੜਾ ਨੇ ਸਾਂਝੇ ਬਿਆਨ ਰਾਹੀਂ ਇਸ ਮਾਮਲੇ ਦੀ ਕਰੜੀ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਖਬਰ ਨਾਲ ਰਚਨਾ ਦਾ ਕੋਈ ਨਿੱਜੀ ਫਾਇਦਾ ਹੋਣਾ ਸੀ ? ਉਹ ਤਾਂ ਸਿਰਫ ਸਰਕਾਰ ਨੂੰ ਜਾਗਰੂਕ ਕਰਨਾ ਚਾਹੁੰਦੀ ਸੀ ਕਿ ਸੰਭਲੋ, ਤੇ ਇਹ ਚੋਰ ਮੋਰੀਆਂ ਬੰਦ ਕਰੋ।ਪਰ ਉਹਨੂੰ ਹੀ ਜੇਲ੍ਹ `ਚ ਡੱਕਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ।ਮੀਤ ਪ੍ਰਧਾਨ ਕੁਲਦੀਪ ਸਿੰਘ ਭੁੱਲਰ ਅਤੇ ਮੁੱਖ ਸਲਾਹਕਾਰ ਸਰਬਜੀਤ ਜੰਜੂਆ ਨੇ ਕਿਹਾ ਕਿ ਇੱਕ ਗੱਲ ਸਰਕਾਰ ਨੂੰ ਸਮਝ ਲੈਣੀ ਚਾਹੀਦੀ ਹੈ, ਕਿ ਪੱਤਰਕਾਰ ਅਜੇ ਮਰੇ ਨਹੀਂ ਜਿਉਂਦੇ ਵੀ ਹਨ ਅਤੇ ਜਾਗਦੇ ਵੀ ਹਨ।ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਸਾਰਾ ਪੱਤਰਕਾਰ ਭਾਈਚਾਰਾ ਰਚਨਾ ਦੇ ਨਾਲ ਖੜ੍ਹਾ ਹੈ।ਇਸ ਮੌਕੇ ਪ੍ਰਦੀਪ ਜੈਨ, ਮੁਨੀਸ਼ ਕੁਮਾਰ, ਸੁਖਦੇਵ ਸਿੰਘ ਟਾਂਗਰਾ, ਹਰਿੰਦਰਪਾਲ ਸਿੰਘ, ਅਨਿਲ ਕੁਮਾਰ, ਵਰੁਣ ਸੋਨੀ, ਗੁਲਸ਼ਨ ਵਿਨਾਇਕ, ਕੰਵਲਜੀਤ ਸਿੰਘ ਤਰਸਿੱਕਾ, ਨਰਿੰਦਰ ਸੂਰੀ, ਬਲਵਿੰਦਰ ਸਿੰਘ ਆਦਿ ਮੌਜੂਦ ਸਨ ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media