Thursday, October 1, 2026

ਰਾਜ ਮਾਣਕੀ ਦਾ ਨਵਾਂ ਸਿੰਗਲ ਟਰੈਕ ‘ਜ਼ਿੰਮੇਵਾਰੀਆਂ’ ਰਿਲੀਜ਼

ਸਮਰਾਲਾ, 11 ਜਨਵਰੀ (ਪੰਜਾਬ ਪੋਸਟ- ਕੰਗ) –  ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਵਾਲੇ ਪ੍ਰਸਿੱਧ ਗਾਇਕ ਰਾਜ ਮਾਣਕੀ ਦਾ ਸਿੰਗਲ ਟਰੈਕ ‘ਜ਼ਿੰਮੇਵਾਰੀਆਂ’ ਉਨਾਂ PPN1101201805ਦੇ ਜੱਦੀ ਪਿੰਡ ਮਾਣਕੀ ਵਿਖੇ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਬਹਾਦਰ ਸਿੰਘ ਉਪ ਚੇਅਰਮੈਨ ਬਲਾਕ ਸੰਮਤੀ ਸਮਰਾਲਾ ਵਲੋਂ ਰਿਲੀਜ਼ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜ ਮਾਣਕੀ ਨੇ ਕਿਹਾ ਕਿ ਇਹ ਗੀਤ ਕਲਾਸਿਕ ਆਡੀਓ ਕੰਪਨੀ ਵੱਲੋਂ ਜਾਰੀ ਕੀਤਾ ਗਿਆ ਹੈ ਅਤੇ ਇਸ ਦੇ ਲੇਖਕ ਗੋਪੀ ਮਾਣਕੀ ਹਨ।ਸੰਗੀਤ ਬਿਕਰਮ ਸਿੰਘ ਨੇ ਦਿੱਤਾ ਹੈ।ਰਾਜ ਮਾਣਕੀ ਦੇ ਸਿੰਗਲ ਟਰੈਕ ਇਸ ਤੋਂ ਪਹਿਲਾਂ ਵੀ ਜਿਨਾਂ ਵਿੱਚ ਦਿਲ ਦੀਆਂ, ਤੂੰ ਹੀ ਤੂੰ, ਕਬੱਡੀ, ਮਹਿਫ਼ਿਲ, ਲੰਮੇ ਲੰਮੇ ਪੈਂਡੇ ਆਦਿ ਮਾਰਕੀਟ ਵਿੱਚ ਆ ਚੁੱਕੇ ਹਨ ਅਤੇ ਇਹ ਸਾਰੇ ਗਾਣੇ ਪਰਿਵਾਰਕ ਅਤੇ ਧੀਆਂ ਭੈਣਾ ਵਿੱਚ ਬੈਠ ਕੇ ਸੁਣਨਯੋਗ ਹਨ।
‘ਜ਼ਿੰਮੇਵਾਰੀਆਂ’ ਗੀਤ ਵੀ ਇੱਕ ਸਮਾਜਿਕ, ਪਰਿਵਾਰਕ ਗੀਤ ਹੈ ਅਤੇ ਇਸ ਗੀਤ ਤੋਂ ਗਾਇਕ ਨੂੰ ਬਹੁਤ ਉਮੀਦਾਂ ਹਨ।ਇਹ ਗਾਣਾ ਯੂ ਟਿਊਬ ਅਤੇ ਸਿੰਗਲ ਟਰੈਕ ਐਮ.ਪੀ 3 ਤੇ ਵੀ ਅੱਜ ਹੀ ਚਾਲੂ ਕੀਤਾ ਗਿਆ।ਅੱਜ ਦੇ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਬਹਾਦਰ ਸਿੰਘ ਉੱਪ ਚੇਅਰਮੈਨ ਬਲਾਕ ਸੰਮਤੀ ਸਮਰਾਲਾ ਰਾਜ ਮਾਣਕੀ ਦੀ ਇਸ ਪੇਸ਼ਕਾਰੀ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਇਹ ਗੀਤ ਗਾਇਕੀ ਦੇ ਖੇਤਰ ਵਿੱਚ ਨਵੇਂ ਮੀਲ ਪੱਥਰ ਸਿਰਜੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੀਤਕਾਰ ਬਿੰਦਰ ਰਾਜੇਵਾਲੀਆ, ਕਰਮ ਸਿੰਘ ਮੱਟੂ, ਪ੍ਰਭਜੋਤ ਸਿੰਘ, ਕੁਲਦੀਪ ਸਿੰਘ ਮੱਟੂ, ਗੀਤਕਾਰ ਪੱਪੂ ਕੋਟਾਲਾ, ਅਮਿਤ ਸਿੰਘ, ਰਣਬੀਰ ਸਿੰਘ ਮੱਟੂ, ਪਰਵੀਰ ਸਿੰਘ, ਸਿਮਰਨ ਕੈੜੇ, ਲੱਖੀ ਸਾਊਂਡ ਸਲਾਣਾ, ਮਿੱਠਾ ਮਾਛੀਵਾੜਾ, ਰੁਪਿੰਦਰ ਸਿੰਘ ਮਾਣਕੀ, ਦਿਲਪ੍ਰੀਤ ਕੌਰ ਆਦਿ ਹਾਜਰ ਸਨ। ਅਖੀਰ ਵਿੱਚ ਉੱਘੇ ਗੀਤਕਾਰ ਅਤੇ ਕੰਪਨੀ ਦੇ ਨੁਮਾਇੰਦੇ ਬਿੰਦਰ ਰਾਜੇਵਾਲੀਆ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply