ਸਮਰਾਲਾ, 12 ਜਨਵਰੀ (ਪੰਜਾਬ ਪੋਸਟ- ਕੰਗ) – ਅੰਤਰਰਾਸ਼ਟਰੀ ਗੋਲਡ ਮੈਡਲਿਸਟ ਪਹਿਲਵਾਨ ਅਤੇ ਅਰਮਾਨ ਕੁਸ਼ਤੀ ਅਖਾੜਾ ਉਟਾਲਾਂ ਦੇ ਸੰਚਾਲਕ
ਪਹਿਲਵਾਨ ਪ੍ਰੇਮਵੀਰ ਸੱਦੀ ਨੇ ਆਪਣੇ ਪੁੱਤਰ ਅਤੇ ਸਰਪੰਚ ਰਾਜ ਕੁਮਾਰ ਸੱਦੀ ਨੇ ਆਪਣੇ ਪੋਤਰੇ ਗੁਰਮਾਨ ਕੁਮਾਰ ਸੱਦੀ ਦੀ ਪਹਿਲੀ ਲੋਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਆਸਰਾ ਲੈਂਦੇ ਹੋਏ ਧਾਰਮਿਕ ਪ੍ਰੋਗਰਾਮ ਕਰਵਾ ਕੇ ਮਨਾਈ।ਜਿਸ ਦੌਰਾਨ ਉਨਾਂ ਦੇ ਗ੍ਰਹਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਉਪਰੰਤ ਗੁਰਦੁਆਰਾ ਚਰਨ ਕੰਵਲ ਸਾਹਿਬ ਦੇ ਹਜੂਰੀ ਰਾਗੀਆਂ ਵੱਲੋਂ ਪਵਿੱਤਰ ਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ।ਇਸ ਸਮੇਂ ਇਲਾਕੇ ਦੀਆਂ ਉੱਘੀਆਂ ਨਾਮਵਰ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਪਹਿਲਵਾਨੀ ਖੇਤਰ ਦੀਆਂ ਸਖਸ਼ੀਅਤਾਂ ਨੇ ਆਪਣੀ ਹਾਜਰੀ ਲਵਾਈ।ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ `ਤੇ ਪੁੱਜੇ ਹਲਕਾ ਸਮਰਾਲਾ ਦੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਕਿਹਾ ਕਿ ਸੱਦੀ ਪਰਿਵਾਰ ਵੱਲੋਂ ਜਿਸ ਤਰਾਂ ਸਾਦੇ ਅਤੇ ਧਾਰਮਿਕ ਸਮਾਗਮ ਦੌਰਾਨ ਆਪਣੇ ਬੱਚੇ ਦੀ ਲੋਹੜੀ ਮਨਾ ਕੇ ਇਲਾਕੇ ਨਾਲ ਖੁਸ਼ੀ ਸਾਂਝੀ ਕੀਤੀ ਹੈ, ਇਸੇ ਤਰਾਂ ਸਾਨੂੰ ਸਾਰਿਆਂ ਨੂੰ ਅਜਿਹੇ ਕਾਰਜ ਕਰਨੇ ਚਾਹੀਦੇ ਹਨ। ਉਨਾਂ ਸਮੁੱਚੇ ਸੱਦੀ ਪਰਿਵਾਰ ਨੂੰ ਆਏ ਨਵੇਂ ਜੀਅ ਦੀ ਵਧਾਈ ਦਿੱਤੀ ਅਤੇ ਪਹੁੰਚੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਇੰਚਾਰਜ ਸੰਤਾ ਸਿੰਘ ਉਮੈਦਪੁਰੀ, ਲਾਲਾ ਮੰਗਤ ਰਾਏ ਪ੍ਰਧਾਨ, ਪਰਮਜੀਤ ਸਿੰਘ ਢਿੱਲੋਂ, ਬਿਹਾਰੀ ਲਾਲ ਸੱਦੀ ਪ੍ਰਧਾਨ ਸਾਹਿਤ ਸਭਾ ਸਮਰਾਲਾ, ਸੋਨੀ ਸੱਦੀ ਪ੍ਰਧਾਨ ਬ੍ਰਾਹਮਣ ਸਭਾ ਪੰਜਾਬ, ਬਿਕਰਮ ਭਨੋਟ, ਅੰਤਰਰਾਸ਼ਟਰੀ ਪਹਿਲਵਾਨ ਤੀਰਥ ਫਗਵਾੜਾ, ਮਨਸਾ ਸਿੰਘ ਕੋਚ ਮਲਕਪੁਰ, ਗੁਰਮੀਤ ਸਿੰਘ ਭੌਰਲਾ, ਸੰਤ ਸਿੰਘ ਡੂਮਛੇੜੀ, ਰਣਜੀਤ ਸਿੰਘ ਉਟਾਲਾਂ ਅਕਾਲੀ ਆਗੂ, ਗੁਰਪ੍ਰੀਤ ਕੌਰ ਸਰਪੰਚ ਉਟਾਲਾਂ, ਜਥੇਦਾਰ ਮੁਖਤਿਆਰ ਸਿੰਘ, ਪਹਿਲਵਾਨ ਜਗਦੇਵ ਸਿੰਘ ਢਿੱਲਵਾਂ, ਪਹਿਲਵਾਨ ਗੁਰਦੀਪ ਸਿੰਘ ਤੱਖਰਾਂ, ਭਜਨ ਸਿੰਘ ਸਾਬਕਾ ਬੈਂਕ ਮੈਨੇਜਰ, ਰਣਧੀਰ ਸਿੰਘ ਪੰਚ, ਕਾਕਾ ਢਿੱਲੋਂ ਕੁਸ਼ਤੀ ਪ੍ਰਮੋਟਰ, ਬੱਬੀ ਉਟਾਲਾਂ, ਕੁਲਵਿੰਦਰ ਸਿੰਘ ਕੁੱਕੀ ਆਦਿ ਤੋਂ ਇਲਾਵਾ ਸਮੁੱਚੇ ਪਿੰਡ ਨਿਵਾਸੀਆਂ ਨੇ ਪੁੱਜ ਕੇ ਸੱਦੀ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media