Monday, October 19, 2026

ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰਾਂ ਦੀ ਮੌਤ

ਧੂਰੀ, 14 ਜਨਵਰੀ (ਪੰਜਾਬ ਪੋਸਟ- ਪਰਵੀਨ ਗਰਗ) – ਦੇਰ ਸ਼ਾਮ ਪਿੰਡ ਲੱਡਾ ਵਿਖੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ।ਘਟਨਾ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਛੱਜੂ ਸਿੰਘ (57) ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਬਨਭੌਰਾ ਆਪਣੇ ਮੋਟਰਸਾਈਕਲ ਤੇ ਆਪਣੇ ਇੱਕ ਦੋਸਤ ਵੱਲੋਂ ਰੱਖੇ ਲੋਹੜੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪਿੰਡ ਕਾਂਝਲਾ ਨੂੰ ਜਾ ਰਿਹਾ ਸੀ ਅਤੇ ਪਿੰਡ ਲੱਡਾ ਵਿਖੇ ਸਥਿਤ ਗੁਰਦੂਆਰਾ ਸਾਹਿਬ ਨੇੜੇ ਕਿਸੇ ਅਣਪਛਾਤੇ ਵਹੀਕਲ ਦੀ ਫੇਟ ਦਾ ਸ਼ਿਕਾਰ ਹੋ ਜਾਣ ਕਾਰਨ ਗੰਭੀਰ ਫੱਟੜ ਹੋ ਗਿਆ, ਜਿਸ ਦੀ ਬਾਅਦ ਵਿੱਚ ਇਲਾਜ ਲਈ ਡੀ.ਐਮ.ਸੀ ਲੁਧਿਆਣਾ ਲਿਜਾਂਦਿਆਂ ਰਸਤੇ ’ਚ ਮੌਤ ਹੋ ਗਈ।ਸੰਪਰਕ ਕਰਨ `ਤੇ ਥਾਣਾ ਸਦਰ ਦੀ ਪੁਲਿਸ ਧੂਰੀ ਵੱਲੋਂ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਗਿਆ ਕਿ ਹਾਦਸੇ ਸਬੰਧੀ ਅਣਪਛਾਤੇ ਵਾਹਨ ਦੇ ਖਿਲਾਫ਼ ਮੁੱਕਦਮਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਧੂਰੀ ਭੇਜ ਦਿੱਤਾ ਗਿਆ।

Check Also

ਅੰਮ੍ਰਿਤਸਰ ‘ਚ ਡੇਂਗੂ ਵਿਰੋਧੀ ਮੁਹਿੰਮ – ਸਕੂਲਾਂ ਅਤੇ ਹੌਟਸਪੌਟ ਇਲਾਕਿਆਂ ‘ਚ ਐਂਟੀ-ਲਾਰਵਾ ਕਾਰਵਾਈ, ਸਪਰੇਅ ਤੇ ਫੌਗਿੰਗ

ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ …

Leave a Reply